ਪਤਨੀ ਦੀ ਕੁੱਟਮਾਰ ਕਰਨ ਵਾਲਾ PCS ਅਧਿਕਾਰੀ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀੜਤ ਲੜਕੀ ਦੇ ਸਹੁਰੇ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਵਿੱਚ ਵਿਚਾਰ ਅਧੀਨ

PCS officer arrested for assaulting wife

ਮੁਹਾਲੀ: ਥਾਣਾ ਫੇਜ਼ -8 ਦੀ ਪੁਲਿਸ (police)   ਨੇ ਆਪਣੀ ਪਤਨੀ ਨਾਲ ਕੁੱਟਮਾਰ ਕਰਨ ਅਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵਿੱਚ ਪਤੀ ਪੀਸੀਐਸ( PCS) ਅਧਿਕਾਰੀ ਹਰਪ੍ਰੀਤ ਕੇ. ਸਿੰਘ ਅਤੇ ਉਸ ਦੀ ਮਾਂ ਬਲਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ (police) ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀ ਪਤੀ ਨੂੰ ਇਕ ਦਿਨ ਦੇ ਪੁਲਿਸ (police) ਰਿਮਾਂਡ ‘ਤੇ ਭੇਜ ਦਿੱਤਾ ਹੈ।

ਬਹਾਦਰੀ ਪੁਰਸਕਾਰ ਜਿੱਤ ਚੁੱਕੀ ਲੜਕੀ ਨੂੰ ਨਹੀਂ ਮਿਲ ਰਿਹਾ ਸਰਕਾਰੀ ਰਾਸ਼ਨ, ਵਾਪਸ ਕੀਤਾ ਪੁਰਸਕਾਰ

 

ਜਾਣਕਾਰੀ ਅਨੁਸਾਰ ਏਆਈਜੀ ਮਾਲਵਿੰਦਰ ਸਿੰਘ ਦੀ ਬੇਟੀ ਡਾ ਅਮਿਤਜੋਤ ਕੌਰ ਨੇ ਇਸ ਮਾਮਲੇ ਵਿੱਚ ਪੁਲਿਸ (police) ਨੂੰ ਸ਼ਿਕਾਇਤ ਦਿੱਤੀ ਸੀ। ਉਸਨੇ ਕਿਹਾ ਸੀ ਕਿ ਜੁਲਾਈ 2020 ਵਿੱਚ ਉਸਦਾ ਵਿਆਹ ( Marriage) ਹੋਇਆ ਸੀ। ਉਸ ਦੇ ਪਰਿਵਾਰ ਨੇ ਵਿਆਹ ( Marriage) ਵਿੱਚ ਤਕਰੀਬਨ 50 ਲੱਖ ਰੁਪਏ ਖਰਚ ਕੀਤੇ।

 

Operation Blue Star: ਪੁੱਤਰ ਤੇ ਪਤੀ ਦੀ ਸ਼ਹਾਦਤ ’ਤੇ ਜੈਕਾਰੇ ਗਜਾਉਣ ਵਾਲੀ ਬੀਬੀ ਪ੍ਰੀਤਮ ਕੌਰ

 

ਇਸ ਤੋਂ ਇਲਾਵਾ  ਤਿੰਨ ਲੱਖ 51 ਹਜ਼ਾਰ ਸ਼ਗਨ, ਸੋਨੇ ਦੀ ਬਰੇਸਲੈੱਟ, ਹੀਰੇ ਦੀ ਮੁੰਦਰੀ, ਕੱਪੜੇ, ਸੋਨੇ ਦੇ ਸੈੱਟ, ਸੱਤ ਮੁੰਦਰੀਆਂ ਅਤੇ ਸੋਨੇ ਦਾ ਬਰੇਸਲੈੱਟ ਦਿੱਤੇ ਗਏ। ਵਿਆਹ ( Marriage) ਦੇ ਦੋ ਹਫ਼ਤਿਆਂ ਬਾਅਦ ਉਸਦੇ ਸਹੁਰਿਆਂ ਨੇ ਉਸਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸੱਸ-ਸਹੁਰੇ ਹਰ ਸਮੇਂ ਤਾਅਨੇ ਮਾਰਦੇ ਰਹਿੰਦੇ ਸਨ ਕਿ ਉਨ੍ਹਾਂ ਦਾ ਬੇਟਾ ਵੱਡਾ ਅਧਿਕਾਰੀ ਹੈ, ਪਰ ਨਾ ਤਾਂ ਉਸ ਨੂੰ ਕੋਈ ਵੱਡਾ ਵਾਹਨ ਦਿੱਤਾ ਗਿਆ ਅਤੇ ਨਾ ਹੀ ਕੋਈ ਪਲਾਟ ਦਿੱਤਾ ਗਿਆ। ਉਸਦੇ ਪਤੀ ਨੇ ਉਸਦੇ ਰਿਸ਼ਤੇਦਾਰਾਂ ਦੇ ਕਹਿਣ ‘ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। 

ਜਦੋਂ ਉਸ ਦੇ ਸਹੁਰਿਆਂ ਨੇ ਉਸ ਨੂੰ ਜਿਆਦਾ ਪ੍ਰੇਸ਼ਾਨ ਕਰਨਾ ਸ਼ੁਰੂਕਰ ਦਿੱਤਾ ਤਾਂ ਉਸ ਦਾ ਪਰਿਵਾਰ ਉਸ ਨੂੰ ਆਪਣੇ ਘਰ ਲੈ ਆਇਆ। ਮੁਲਜ਼ਮ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ। ਉਸਦੇ ਪਤੀ ਨੇ ਵੀ ਉਸ ਦੀ ਕੁੱਟਮਾਰ ਕੀਤੀ। ਪੁਲਿਸ (police) ਨੇ ਪਹਿਲਾਂ ਇਸ ਮਾਮਲੇ ਵਿਚ ਧਾਰਾ 323, 341, 506 ਅਤੇ 34 ਅਧੀਨ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 4978 ਏ ਅਤੇ 313 ਸ਼ਾਮਲ ਕੀਤੀ। ਜਦੋਂ ਕਿ ਪੀੜਤ ਲੜਕੀ ਦੇ ਸਹੁਰੇ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।