ਡਿਊਟੀ ਤੋਂ ਵਾਪਸ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਕੀਤਾ ਦਰਜ

photo

 

ਫਿਰੋਜ਼ਪੁਰ  : ਫਿਰੋਜ਼ਪੁਰ ਦੇ ਪਿੰਡ ਕਾਸੂ ਬੇਗੂ ਏਰੀਆ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਐਕਟਿਵਾ ਨੂੰ ਟੱਕਰ ਮਾਰ ਦਿਤੀ। ਹਾਦਸੇ 'ਚ ਐਕਟਿਵਾ ਸਵਾਰ ਬੁਰੀ ਤਰ੍ਹਾਂ ਕੁਚਲੀ ਗਈ। ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 32 ਸਾਲਾ ਪ੍ਰੋਫੈਸਰ ਨਵਨੀਤ ਕੌਰ ਵਜੋਂ ਹੋਈ ਹੈ।  ਇਸ ਹਾਦਸੇ ਸਬੰਧੀ ਪੁਲਿਸ ਵਲੋਂ ਟਰੈਕਟਰ-ਟਰਾਲੀ ਚਾਲਕ ਅਮਨ ਵਾਸੀ ਪਿੰਡ ਸੋਢੇ ਵਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋਮਾਪਿਆਂ ਦੀਆਂ ਅੱਖਾਂ ਸਾਹਮਣੇ ਨਦੀ 'ਚ ਡੁੱਬੇ ਦੋ ਪੁੱਤ, ਭਾਲ ਜਾਰੀ  

ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਕਾਸੂ ਬੇਗੂ ਨੇ ਦਸਿਆ ਹੈ ਕਿ ਉਸਦੀ ਭੈਣ ਨਵਨੀਤ ਕੌਰ (32) ਗੁਰੂ ਨਾਨਕ ਕਾਲਜ ਫਿਰੋਜ਼ਪੁਰ ’ਚ ਬਤੌਰ ਪ੍ਰੋਫੈਸਰ ਨੌਕਰੀ ਕਰਦੀ ਸੀ। ਬੀਤੇ ਦਿਨ ਜਦੋਂ ਉਹ ਅਪਣੀ ਐਕਟਿਵਾ ’ਤੇ ਡਿਊਟੀ ਤੋਂ ਵਾਪਸ ਆਪਣੇ ਘਰ ਵੱਲ ਜਾ ਰਹੀ ਸੀ ਅਤੇ ਪਿੰਡ ਕਾਸੂ ਬੇਗੂ ਨੇੜੇ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਚਲਾ ਰਹੇ ਅਮਨ ਨੇ ਐਕਟਿਵਾ ਨੂੰ ਟੱਕਰ ਮਾਰ ਦਿਤੀ।

ਇਹ ਵੀ ਪੜ੍ਹੋ: ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਕਰੀਬ 9 ਕਿੱਲੋ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ

ਇਸ ਦੌਰਾਨ ਨਵਨੀਤ ਕੌਰ ਸੜਕ 'ਤੇ ਡਿੱਗ ਪਈ ਅਤੇ ਟਰੈਕਟਰ ਦਾ ਵੱਡਾ ਟਾਇਰ ਅਤੇ ਟਰਾਲੀ ਦਾ ਟਾਇਰ ਉਸ ਦੇ ਸਿਰ ਤੋਂ ਲੰਘ ਗਿਆ, ਜਿਸ ਕਾਰਨ ਨਵਨੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਵਲੋਂ ਡਰਾਈਵਰ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਨੂੰ ਲੈ ਕੇ ਫਿਰੋਜ਼ਪੁਰ ’ਚ ਸੋਗ ਦਾ ਮਾਹੌਲ ਹੈ।