ਕਈ ਕਲਾਕਾਰਾਂ ਨੇ ਸਿੱਧੂ ਦੀ ਪੁਲਿਸ ਨੂ ਸ਼ਿਕਾਇਤ ਕੀਤੀ ਕਿ ਇਹ ਹਥਿਆਰਾਂ ਵਾਲੇ ਗੀਤ ਗਾਉਂਦਾ- ਸਿੱਧੂ ਦੇ ਮਾਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਹੁਣ ਸਰਕਾਰ ਕੋਲੋਂ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ'

photo

 

ਮਾਨਸਾ:  ਮਰਹੂਮ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਐਤਵਾਰ ਨੂੰ ਮਾਨਸਾ ਪਹੁੰਚੇ। ਇਥੇ ਉਨ੍ਹਾਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ ਇਕ ਸਾਲ ਹੋ ਗਿਆ ਹੈ ਅਤੇ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ, ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਸ਼ਾਇਦ ਸਰਕਾਰ ਇਨਸਾਫ਼ ਨਹੀਂ ਦੇਣਾ ਚਾਹੁੰਦੀ। ਹੁਣ ਉਨ੍ਹਾਂ ਨੂੰ ਸਰਕਾਰ ਤੋਂ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਔਰਤ ਸਮੇਤ 3 ਨਸ਼ਾ ਤਸਕਰ ਕਾਬੂ ਮੁਲਜ਼ਮਾਂ ਕੋਲੋਂ 115 ਗ੍ਰਾਮ ਹੈਰੋਇਨ ਬਰਾਮਦ 

ਚਰਨ ਕੌਰ ਨੇ ਦਸਿਆ ਕਿ ਮੂਸੇਵਾਲਾ ਆਪਣੇ ਮਾਪਿਆਂ ਦਾ ਕਹਿਣਾ ਮੰਨਦਾ ਸੀ। ਜਦੋਂ ਸਿੱਧੂ ਕੈਨੇਡਾ ਤੋਂ ਵਾਪਸ ਆਇਆ ਤਾਂ ਕਲਾਕਾਰਾਂ ਨੇ ਸਿੱਧੂ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹ ਹਥਿਆਰਾਂ ਵਾਲੇ ਗੀਤ ਹੁੰਦਾ ਹੈ। ਜਿਸ ਵਿਚ ਮਾਨਸਾ ਦੇ ਕਲਾਕਾਰ ਪਹਿਲੇ ਨੰਬਰ 'ਤੇ ਰਹੇ। ਸਿੱਧੂ ਨੇ ਕਦੇ ਉਨ੍ਹਾਂ ਦਾ ਨਾਂ ਨਹੀਂ ਲਿਆ। ਸਰਕਾਰ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ ਪਰ ਅਸੀਂ ਸਮੇਂ-ਸਮੇਂ 'ਤੇ ਸਰਕਾਰ ਨੂੰ ਯਾਦ ਕਰਵਾਉਂਦੇ ਰਹਾਂਗੇ। ਇਨਸਾਫ ਲਈ ਆਖ਼ਰੀ ਸਾਹ ਤੱਕ ਲੜਦੇ ਰਹਾਂਗੇ।

ਇਹ ਵੀ ਪੜ੍ਹੋ: ਚੀਨ ਦੇ ਸਿਚੁਆਨ 'ਚ ਜ਼ਮੀਨ ਖਿਸਕਣ ਨਾਲ 14 ਜਾਨਾਂ ਲੋਕਾਂ ਦੀ ਹੋਈ ਮੌਤ, ਪੰਜ ਲਾਪਤਾ