ਹੁਣ ਹਰਮਿੰਦਰ ਸਾਹਿਬ `ਚ ਬਾਇਓ ਗੈਸ ਨਾਲ ਤਿਆਰ ਹੋਵੇਗਾ ਗੁਰੂ ਕਾ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਜੀ.ਪੀਸੀ ਨੇ ਫੈਸਲਾ ਲਿਆ ਹੈ ਕਿ ਆਉਣ ਵਾਲੇ ਸਮੇਂ `ਚ  ਸ਼੍ਰੀ ਗੁਰੂ ਰਾਮ ਦਾਸ  ਲੰਗਰ ਭਵਨ ਵਿਚ ਸੰਗਤ ਲਈ ਲੰਗਰ ਬਾਇਓ ਗੈਸ ਪਲਾਂਟ ਦੀ

langar

ਅਮ੍ਰਿਤਸਰ: ਐਸ.ਜੀ.ਪੀਸੀ ਨੇ ਫੈਸਲਾ ਲਿਆ ਹੈ ਕਿ ਆਉਣ ਵਾਲੇ ਸਮੇਂ `ਚ  ਸ਼੍ਰੀ ਗੁਰੂ ਰਾਮ ਦਾਸ  ਲੰਗਰ ਭਵਨ ਵਿਚ ਸੰਗਤ ਲਈ ਲੰਗਰ ਬਾਇਓ ਗੈਸ ਪਲਾਂਟ ਦੀ ਸਹਾਇਤਾ ਨਾਲ ਤਿਆਰ ਹੋਵੇਗਾ। ਉਹਨਾਂ ਦਾ ਮੰਨਣਾ ਹੈ ਇਸ ਨਾਲ ਜਿੱਥੇ ਐਲ.ਪੀਜੀ ਅਤੇ ਲੱਕੜੀ ਦੀ ਵਰਤੋ ਘੱਟ ਹੋਵੇਗੀ ਉਥੇ ਹੀ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੋਵੇਗਾ। ਦਸਿਆ ਜਾ ਰਿਹਾ ਹੈ ਕੇ ਇਸ ਪ੍ਰੋਜੈਕਟ ਨੂੰ  ਐਸ.ਜੀ.ਪੀਸੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਲਾਗੂ ਕਰੇਗ ।

  ਐਚ.ਪੀਸੀਐਲ ਇਹ ਪ੍ਰੋਜੈਕਟ ਕਾਰਪੋਰੇਟ ਸੋਸ਼ਲ ਰਿਸਪਾਂਸੇਬਿਲਿਟੀ  ਦੇ ਤਹਿਤ ਲਗਾ ਰਹੀ ਹੈ। ਇਸ ਦੇ ਲਈ ਐਚਪੀਸੀਐਲ ਦੀ ਇੱਕ ਟੀਮ ਨੇ ਸ਼੍ਰੀ ਹਰਿਮੰਦਿਰ ਸਾਹਿਬ ਦਾ ਦੌਰਾ ਵੀ ਕੀਤਾ ਹੈ ਅਤੇ ਉਹਨਾਂ ਨੇ ਇਸ ਪ੍ਰੋਜੈਕਟ ਰਿਪੋਰਟ `ਤੇ ਕੰਮ ਵੀ ਪੂਰਾ ਹੋ ਚੁੱਕਿਆ ਹੈ। ਇਸ ਸਬੰਧੀ ਐਸ.ਜੀ.ਪੀਸੀ ਨੇ ਇੱਕ ਰਿਪੋਰਟ ਵੀ ਦਿੱਤੀ ਹੈ। ਐਸ.ਜੀ.ਪੀਸੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ  ਨੇ ਕਿਹਾ ਕਿ ਐਸ.ਜੀ.ਪੀਸੀ ਇਸ ਉੱਤੇ ਕੰਮ ਕਰ ਰਹੀ ਹੈ । 

ਉਨ੍ਹਾਂ ਨੇ ਕਿਹਾ ਕਿ ਐਪੀਸੀਏਲ  ਦੇ ਕੁੱਝ ਅਧਿਕਾਰੀ ਵੀ ਰਿਪੋਰਟ ਨੂੰ ਲੈ ਕੇ ਹਰਿਮੰਦਿਰ ਸਾਹਿਬ ਦਾ ਦੌਰਾ ਕਰ ਚੁੱਕੇ ਹਨ ।  ਹਰਿਮੰਦਿਰ ਸਾਹਿਬ  ਦੇ ਲੰਗਰ ਭਵਨ ਵਿੱਚ ਹਰ ਰੋਜ ਲੱਖਾਂ ਲੋਕ ਲੰਗਰ ਛਕਦੇ ਹਨ।  ਬਹੁਤ ਸਾਰੀ ਸਬਜੀਆਂ ਵੀ ਲੰਗਰ ਲਈ ਆਉਂਦੀਆਂ  ਹਨ।  ਕੋਈ ਵੀ ਸਬਜੀ ਕਿਸੇ ਤਰ੍ਹਾਂ ਅਜਾਈ ਨਾ ਜਾਵੇ ਅਤੇ ਇਸ ਵੇਸਟੇਜ ਨੂੰ ਰੋਕਣ ਲਈ ਐਸਜੀਪੀਸੀ ਬਾਇਓ ਗੈਸ ਪ੍ਰੋਜੈਕਟ `ਤੇ ਕੰਮ ਕਰ ਰਹੀ ਹੈ।

ਤੁਹਾਨੂੰ ਦਸ ਦੇਈਏ ਕੇ ਹਰ ਰੋਜ ਲੰਗਰ ਵਿੱਚ ਸੌ  ਤੋਂ ਜਿਆਦਾ ਐਲਪੀਜੀ ਸਿਲੰਡਰਾਂ ਦੀ ਖਪਤ ਹੁੰਦੀ ਹੈ ਪ੍ਰੋਜੈਕਟ ਸ਼ੁਰੂ ਹੋਣ ਨਾਲ ਇਹ ਵੀ ਘੱਟ ਹੋ ਜਾਵੇਗੀ ।  ਇਸ ਵਿੱਚ ਨਗਰ ਨਿਗਮ ਕਮਿਸ਼ਨਰ ਸੋਨਾਲੀ ਡਿੱਗੀ ਨੇ ਕਿਹਾ ਕਿ ਸ਼੍ਰੀ ਹਰਿਮੰਦਿਰ ਸਾਹਿਬ  ਦੇ ਲੰਗਰ ਘਰ ਵਿੱਚ ਬਾਇਓ ਗੈਸ ਪ੍ਰੋਜੈਕਟ ਲੱਗਣ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੋਵੇਗਾ। 

ਉਥੇ ਹੀ ਐਲਪੀਜੀ ਸਿਲੇਂਡਰੋਂ ਖਪਤ ਵੀ ਘੱਟ ਹੋਵੇਗੀ। ਨਗਰ ਨਿਗਮ ਵੀ ਇਸ ਪ੍ਰੋਜੇਕਟ ਵਿੱਚ  ਹਰ ਤਰ੍ਹਾਂ  ਦੇ ਸਹਿਯੋਗ ਲਈ ਤਿਆਰ ਹੈ। ਉਹਨਾਂ ਦਾ ਕਹਿਣਾ ਹੈ ਕੇ ਜਲਦੀ ਹੀ ਇਸ ਪ੍ਰੋਜੈਕਟ ਨੂੰ ਨੇਪਰੇ ਚੜਾਇਆ ਜਾਵੇਗਾ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕੇ ਜਿਲਾ ਪ੍ਰਸ਼ਾਸਨ ਇਸ ਪ੍ਰੋਜੈਕਟ ਲਈ ਜਿੰਨੀ ਵੀ ਮਦਦ ਹੋ ਸਕੀ ਉਸ ਨੂੰ ਜਰੂਰ ਨਿਭਾਵੇਗਾ।