ਫ਼ਿਰੋਜ਼ਪੁਰ: ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਤਰਨ ਤਾਰਨ ਦੀ ਹੱਦ ’ਤੇ ਵਗਦੇ ਸਤਲੁਜ ਦਰਿਆ ਨੇ ਪਿੰਡ ਗੱਟਾ ਬਾਦਸ਼ਾਹ ਦੇ ਕੋਲ ਬਨ ਨੂੰ ਢਾਅ ਲਗਾਈ ਹੋਈ ਹੈ ਪਾਣੀ ਦੇ ਤੇਜ਼ ਵਹਾਅ ਨੇ ਬਨ ਨੂੰ ਖੋਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਦੀ ਮਦਦ ਤੋਂ ਬਗੈਰ ਧਾਰਮਿਕ ਆਗੂਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੱਟਾ ਬਾਦਸ਼ਾਹ ਕੋਲ ਸਤਲੁਜ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਾਉਣ ਕਰ ਕੇ ਸਾਰਾ ਇਲਾਕਾ ਹੀ ਪ੍ਰੇਸ਼ਾਨੀ ਦੇ ਆਲਮ ਵਿਚ ਹੈ।
ਇੱਥੇ ਜ਼ਿਕਰਯੋਗ ਹੈ ਕਿ ਸੰਨ 1988 ਵਿੱਚ ਵੀ ਪ੍ਰਸ਼ਾਸਨ ਦੇ ਕਮਜ਼ੋਰ ਪ੍ਰਬੰਧਾਂ ਕਰਕੇ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਸੈਂਕੜੇ ਪਿੰਡ ਕਰੋੜਾਂ ਰੁਪਏ ਦਾ ਨੁਕਸਾਨ ਹੰਢਾ ਚੁੱਕੇ ਹਨ ਉਸੇ ਹੀ ਤਰਜ਼ ਤੇ 27 ਅਗਸਤ 2019 ਤੋਂ ਸਤਲੁਜ ਦਰਿਆ ਦੇ ਤੇਜ਼ ਵਹਾਅ ਨੇ ਪਿੰਡ ਗੱਟਾ ਬਾਦਸ਼ਾਹ ਕੋਲ ਧੁਸੀਂ ਬੰਨ ਵੱਲ ਨੂੰ ਢਾਹ ਲਾਉਣੀ ਸ਼ੁਰੂ ਕੀਤੀ ਹੋਈ ਹੈ ਢਿੱਗਾਂ ਡਿੱਗਣ ਦਾ ਮਾਮਲਾ ਲਗਾਤਾਰ ਜਾਰੀ ਹੋਣ ਕਰਕੇ ਧੁਸੀਂ ਬੰਨ੍ਹ ਦਾ ਆਕਾਰ ਸਤਲੁਜ ਦੇ ਪਾਣੀ ਤੋ ਸਿਰਫ਼ 35 ਫੁੱਟ ਦਾ ਫਾਸਲਾ ਹੀ ਰਹਿ ਗਿਆ ਹੈ।
ਜੇਕਰ ਪ੍ਰਸ਼ਾਸਨ ਅਤੇ ਸਰਕਾਰ ਲਗਾਤਾਰ ਲਾਪ੍ਰਵਾਹ ਚੱਲਦੀ ਰਹੀ ਤਾਂ ਇੱਕ ਵਾਰ ਫਿਰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਡੀ ਪੱਧਰ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਧੁਸੀਂ ਬੰਨ੍ਹ ਟੁੱਟਣ ਦੀ ਸਥਿਤੀ ਵਿਚ ਕਈ ਏਕੜ ਜ਼ਮੀਨ ਵਿਚ ਰੇਤ ਪੈ ਕਿ ਬੰਜਰ ਹੋ ਸਕਦੀ ਹੈ ਲੋਕ ਇਸ ਬੰਨ੍ਹ ਦੀ ਸਥਿਤੀ ਤੇ ਹਾਲ ਦੁਹਾਈ ਕਰ ਰਹੇ ਹਨ ਪ੍ਰੰਤੂ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕੀ।
ਡੀ ਸੀ ਸਾਹਿਬ ਫਿਰੋਜ਼ਪੁਰ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਉਹ ਆਪਣੇ ਨਾਲ ਕੁਝ ਖਾਲੀ ਬੋਰੀਆਂ ਅਤੇ ਰੱਸੀਆਂ ਤੋਂ ਇਲਾਵਾ ਕੋਈ ਸਰਕਾਰੀ ਮਸ਼ੀਨਰੀ ਨਹੀਂ ਲੈ ਕੇ ਆਏ ਬਾਬਾ ਸ਼ਿੰਦਰ ਸਿੰਘ ਮੁਖੀ ਗੁਰਦੁਆਰਾ ਸਾਹਿਬ ਸ਼ਾਮ ਸਿੰਘ ਅਟਾਰੀ ਸਭਰਾਵਾਂ ਵਾਲੇ ਬਾਬਾ ਬਲਕਾਰ ਸਿੰਘ ਮੁਖੀ ਗੁਰਦੁਆਰਾ ਸਾਹਿਬ ਤੇਗ਼ ਬਹਾਦਰ ਭਾਗੋਕੇ ਜੋਗਿੰਦਰ ਸਿੰਘ ਕਿਸਾਨ ਯੂਨੀਅਨ ਬਾਬਾ ਦਿਲਬਾਗ ਸਿੰਘ ਮੁਖੀ ਬਾਬਾ ਬਾਬਾ ਰਾਮ ਲਾਲ ਜੀ ਗੁਰਦੁਆਰਾ ਸਾਹਿਬ ਆਰਫਕੇ ਇਲਾਕੇ ਦੀਆਂ ਵੱਡੀ ਪੱਧਰ ਤੇ ਸੰਗਤਾਂ ਅਤੇ ਇਲਾਕੇ ਦੀਆਂ ਵੀਹ ਪੱਚੀ ਪੰਚਾਇਤਾਂ ਨੇ ਇਸ ਤੁਸੀਂ ਬੰਨ੍ਹ ਦਾ ਮੋਰਚਾ ਸੰਭਾਲਿਆ ਹੋਇਆ।
ਹੈ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦੀ ਨੀਤੀ ਭਵਿੱਖ ਵਿੱਚ ਟਾਲ ਮਟੋਲ ਵਾਲੀ ਰਹੀ ਤੇ ਇਸ ਦੇ ਨਤੀਜੇ ਭਿਆਨਕ ਨਿਕਲ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।