ਜਲੰਧਰ ਹਸਪਤਾਲ ਨੇੜੇ ਮਿਲੀ ਅੱਧ ਸੜੀ ਲਾਸ਼, ਨਹੀਂ ਹੋ ਸਕੀ ਪਛਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

8 ਤੋਂ 10 ਦਿਨ ਪੁਰਾਣੀ ਹੈ ਲਾਸ਼

photo

 

ਜਲੰਧਰ: ਜਲੰਧਰ ਸਿਵਲ ਹਸਪਤਾਲ ਨੇੜੇ ਇਕ ਅੱਧ ਸੜੀ ਲਾਸ਼ ਮਿਲਣ ਕਾਰਨ ਹਲਚਲ ਮਚ ਗਈ ਹੈ। ਲਾਸ਼ ਦੀ ਹਾਲਤ ਇੰਨੀ ਖਰਾਬ ਸੀ ਕਿ ਉਸ ਵਿਚ ਕੀੜੇ ਵੀ ਪੈ ਗਏ ਸਨ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਪਿਛਲੇ ਪਾਸੇ ਆਕਸੀਜਨ ਪਲਾਂਟ ਨੇੜੇ ਝਾੜੀਆਂ ਵਿਚੋਂ ਪਈ ਮਿਲੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਤੇਲ ਭਰਨ ਆਏ ਨੌਜਵਾਨ 'ਤੇ ਚਾਕੂਆਂ ਨਾਲ ਹਮਲਾ, ਹਾਲਤ ਗੰਭੀਰ 

ਜਿਸ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਉਸ ਦੀਆਂ ਬਾਹਾਂ ਅਤੇ ਚਿਹਰਾ ਸੜਿਆ ਹੋਇਆ ਸੀ। ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੀ ਸੂਚਨਾ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਐਸਐਮਓ ਦਫ਼ਤਰ ਤੋਂ ਮਿਲੀ ਸੀ। ਇਸ ਤੋਂ ਬਾਅਦ ਹਸਪਤਾਲ ਦੇ ਪਿਛਲੇ ਪਾਸੇ ਜਾ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ।

ਇਹ ਵੀ ਪੜ੍ਹੋ: ਭਾਰਤੀ ਟੀਮ ਦੇ ਸਟਾਰ ਖਿਡਾਰੀ ਜਸਪ੍ਰੀਤ ਬੁਮਰਾਹ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤਰ ਨੂੰ ਦਿਤਾ ਜਨਮ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਲਾਸ਼ 8 ਤੋਂ 10 ਦਿਨ ਪੁਰਾਣੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਦੇ ਸੁਰੱਖਿਆ ਅਮਲੇ ਨੂੰ ਸਭ ਤੋਂ ਪਹਿਲਾਂ ਲਾਸ਼ ਬਾਰੇ ਪਤਾ ਲੱਗਾ। ਰਾਊਂਡ ਦੌਰਾਨ ਉਸ ਨੇ ਜੱਚਾ-ਬੱਚਾ ਵਾਰਡ ਦੇ ਪਿਛਲੇ ਪਾਸੇ ਲਾਸ਼ ਪਈ ਦੇਖੀ। ਉਸ ਨੇ ਤੁਰੰਤ ਐਸਐਮਓ ਦਫ਼ਤਰ ਨੂੰ ਸੂਚਿਤ ਕੀਤਾ ਅਤੇ ਐਸਐਮਓ ਦਫ਼ਤਰ ਨੇ ਪੁਲਿਸ ਨੂੰ ਸੂਚਿਤ ਕੀਤਾ।