ਲੋੜਵੰਦਾਂ ਦੀ ਸੇਵਾ ਕਰਨ ਵਾਲੇ ਡਾ. ਐਸਪੀ ਓਬਰਾਏ ਕੋਰੋਨਾ ਪਾਜ਼ੀਟਿਵ 

ਏਜੰਸੀ

ਖ਼ਬਰਾਂ, ਪੰਜਾਬ

ਇਲਾਜ ਲਈ ਪੀ.ਜੀ.ਆਈ.ਚੰਡੀਗੜ੍ਹ ‘ਚ ਭਰਤੀ ਕਰਵਾਇਆ

S.P.Singh Oberoi

ਚੰਡੀਗੜ੍ਹ - ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਸਮਾਜਸੇਵੀ ਡਾ. ਐਸਪੀ ਓਬਰਾਏ ਕੋਰੋਨਾ ਪਾਜੀਟਿਵ ਆਏ ਹਨ। ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ।

ਐਸ ਪੀ ਸਿੰਘ ਓਬਰਾਏ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਉਨ੍ਹਾਂ ਵਲੋਂ ਕੋਰੋਨਾ ਦੀ ਔਖੀ ਘੜੀ ਵਿਚ ਜਿਥੇ ਲੋਕਾਂ ਦੀ ਮਦਦ ਕੀਤੀ, ਉਥੇ ਵਿਦੇਸ਼ਾਂ ਤੋਂ ਨੌਜਵਾਨਾਂ ਨੂੰ ਭਾਰਤ ਲਿਆਉਣ ਵਿਚ ਪਹਿਲ ਕੀਤੀ। ਜਾਣਕਾਰੀ ਅਨੁਸਾਰ ਡਾ. ਐਸਪੀ ਓਬਰਾਏ ਕੋਰੋਨਾ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ।