ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਭਰਤ ਇੰਦਰ ਚਾਹਲ ਨੂੰ ਮਿਲੀ ਅਗਾਊਂ ਜ਼ਮਾਨਤ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਵਲੋਂ ਜਾਂਚ ’ਚ ਸਹਿਯੋਗ ਦੇਣ ਦੇ ਹੁਕਮ; ਮੰਗਿਆ ਜਾਇਦਾਦ ਦਾ ਵੇਰਵਾ

Bharat Inder Singh Chahal

 

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਨੇ ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦਰਜ ਕੀਤੇ ਕੇਸ ਵਿਚ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਕੀਤੀ ਸੀ। ਇਸ ਦੇ ਚਲਦਿਆਂ ਅਦਾਲਤ ਵਲੋਂ ਭਰਤ ਇੰਦਰ ਚਾਹਲ ਨੂੰ ਅਗਾਊਂ ਜ਼ਮਾਨਤ ਦੇ ਦਿਤੀ ਗਈ ਹੈ।

ਇਹ ਵੀ ਪੜ੍ਹੋ: ਸਿੱਕਮ ਵਿਚ ਹੜ੍ਹ ਕਾਰਨ ਫ਼ੌਜ ਦੇ 23 ਜਵਾਨ ਲਾਪਤਾ; ਤਲਾਸ਼ੀ ਮੁਹਿੰਮ ਜਾਰੀ  

ਅਦਾਲਤ ਨੇ ਸੁਣਵਾਈ ਦੌਰਾਨ ਭਰਤ ਇੰਦਰ ਚਾਹਲ ਨੂੰ ਜਾਂਚ ਵਿਚ ਸਹਿਯੋਗ ਦੇਣ ਦੇ ਹੁਕਮ ਦਿਤੇ। ਇਸ ਦੇ ਨਾਲ ਹੀ ਉਨ੍ਹਾਂ ਨੂੰ 12 ਅਕਤੂਬਰ ਤਕ ਜਾਇਦਾਦ ਸਬੰਧੀ ਵੇਰਵੇ ਸੌਂਪਣ ਲਈ ਕਿਹਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਦਰਅਸਲ ਚਹਿਲ ਨੇ ਇਸੇ ਮਾਮਲੇ ਵਿਚ ਹੇਠਲੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ ਤੇ ਅਰਜੀ ਰੱਦ ਹੋਣ ’ਤੇ ਹੁਣ ਹਾਈਕੋਰਟ ਪਹੁੰਚ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਜਾਇਦਾਦ ਦੇ ਬਿਓਰੇ ਦਾ ਚਾਰਟ ਹੀ ਨਹੀਂ ਦਿਤਾ ਗਿਆ ਤੇ ਉਹ ਜਵਾਬ ਕਿਵੇਂ ਦੇਣਗੇ, ਜਿਸ ’ਤੇ ਬੈਂਚ ਨੇ ਸਰਕਾਰ ਨੂੰ ਚਾਰਟ ਦੇਣ ਦੀ ਹਦਾਇਤ ਕੀਤੀ ਸੀ।

ਇਹ ਵੀ ਪੜ੍ਹੋ: ਸਰਕਾਰ ਮ੍ਰਿਤਕ ਕਰਮਚਾਰੀ ਵਿਰੁਧ ਕੋਈ ਹੁਕਮ ਨਹੀਂ ਦੇ ਸਕਦੀ: ਪੰਜਾਬ-ਹਰਿਆਣਾ ਹਾਈ ਕੋਰਟ 

ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਉਰੋ ਨੇ ਮਾਮਲਾ ਦਰਜ ਕਰਨ ਤੋਂ ਪਹਿਲਾਂ ਚਹਿਲ ਨੂੰ ਜਾਂਚ ਲਈ ਬੁਲਾਇਆ ਸੀ ਪਰ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਵਿਰੁਧ ਨਾ ਕੋਈ ਮਾਮਲਾ ਦਰਜ ਹੈ ਤੇ ਨਾ ਹੀ ਕੋਈ ਨੋਟਿਸ ਦਿਤਾ ਗਿਆ ਤੇ ਹਾਈਕੋਰਟ ਪਹੁੰਚ ਕੀਤੀ ਸੀ ਤੇ ਇਸੇ ਦੌਰਾਨ ਵਿਜੀਲੈਂਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ।