Amritsar News: ਪੇਠਾ ਫੈਕਟਰੀ 'ਚ ਛਾਪਾ, ਸਿਹਤ ਵਿਭਾਗ ਨੇ ਕਟਿਆ ਗੰਦਗੀ ਦਾ ਚਲਾਨ, ਸੈਂਪਲ ਜਾਂਚ ਲਈ ਭੇਜੇ

ਏਜੰਸੀ

ਖ਼ਬਰਾਂ, ਪੰਜਾਬ

Amritsar: ਮਿਲਾਵਟੀ ਮਿਠਾਈਆਂ ਬਣਾਉਣ ਵਾਲਿਆਂ ਤੇ ਵੱਡੀ ਕਾਰਵਾਈ

File Photo

Amritsar: ਤਿਓਹਾਰਾਂ ਦੇ ਸੀਜ਼ਨ 'ਚ ਮਿਠਾਈ ਵਾਲਿਆਂ ਦੁਕਾਨਾਂ ਦੀ ਰੌਣਕ ਵੱਧ ਜਾਂਦੀ ਹੈ ਹਰ ਕੋਈ ਮੂੰਹ ਮਿੱਠਾ ਕਰਨਾ ਚਾਉਂਦਾ ਹੈ ਪਰ ਇਹ ਮੀਠਾਪਨ ਕਦੋ ਜ਼ਹਿਰ ਬਣ ਜਾਵੇ ਕਿਸੇ ਨੂੰ ਨਹੀਂ ਪਤਾ। ਕਈ ਵਾਰ ਮਿਲਾਵਟੀ ਮਿਠਾਈਆਂ ਖਾਣ ਨਾਲ ਲੋਕ ਬਿਮਾਰ ਹੋ ਜਾਂਦੇ ਹਨ। ਅਜਿਹੇ ਚਲਦੇ ਤਿਓਹਾਰਾਂ ਵਿਚ ਸਿਹਤ ਵਿਭਾਗ ਵੀ ਛਾਪੇ ਮਾਰਨ ਲਈ ਆਪਣੀ ਕਮਰ ਕੱਸ ਲੈਂਦਾ ਹੈ ਤੇ ਮਿਲਾਵਟੀ ਮਿਠਾਈਆਂ ਬਣਾਉਣ ਵਾਲਿਆਂ ਤੇ ਵੱਡੀ ਕਾਰਵਾਈ ਕਰਦਾ ਹੈ। 

ਦੱਸ ਦਇਏ ਅੱਜ ਦੂਜੇ ਦਿਨ ਟੀਮਾਂ ਨੇ ਸ਼ਹਿਰ ਦੀਆਂ ਦੁਕਾਨਾਂ ’ਤੇ ਡਿਲੀਵਰੀ ਲਈ ਤਿਆਰ ਕੀਤੇ ਜਾ ਰਹੇ ਪੇਠੇ ਦੀ ਫੈਕਟਰੀ ’ਤੇ ਛਾਪਾ ਮਾਰਿਆ। ਸਿਹਤ ਵਿਭਾਗ ਦੀਆਂ ਟੀਮਾਂ ਨੇ ਬਿਨਾਂ ਕਿਸੇ ਦੇਰੀ ਦੇ ਸਭ ਤੋਂ ਪਹਿਲਾਂ ਗੰਦਗੀ ਕਰਨ ਵਾਲਿਆਂ ਦਾ ਚਲਾਨ ਕੱਟਿਆ। ਇਸ ਦੇ ਨਾਲ ਹੀ ਪੇਠੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ।

ਸਹਾਇਕ ਫੂਡ ਸੇਫਟੀ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਇਹ ਛਾਪੇਮਾਰੀ ਕੀਤੀ ਗਈ। ਜਿਸ ਸਮੇਂ ਛਾਪੇਮਾਰੀ ਕੀਤੀ ਗਈ, ਉਸ ਸਮੇਂ ਪੇਠੇ ਨੂੰ ਬਹੁਤ ਹੀ ਗੈਰ-ਸਫਾਈ ਵਾਲੇ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਸੀ। ਗੰਦਗੀ ਦੇਖ ਕੇ ਤੁਰੰਤ ਚਲਾਨ ਕੱਟ ਦਿੱਤਾ ਗਿਆ। ਇਸ ਦੇ ਨਾਲ ਹੀ 6 ਕੁਇੰਟਲ ਪੇਠਾ ਸੀਲ ਕਰ ਦਿੱਤਾ ਗਿਆ ਹੈ। ਇਹ ਉਹ ਪੇਠਾ ਹੈ ਜੋ ਸਟਾਕ ਵਿਚ ਤਿਆਰ ਪਿਆ ਸੀ। ਪੇਠੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਜੇਕਰ ਸੈਂਪਲ ਠੀਕ ਪਾਏ ਗਏ ਤਾਂ ਉਨ੍ਹਾਂ ਨੂੰ ਪੇਠਾ ਫੈਕਟਰੀ ਮਾਲਕ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਸੈਂਪਲ ਫੇਲ ਪਾਏ ਗਏ ਤਾਂ ਫੈਕਟਰੀ ਮਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

(For more news apart from  Samples Of Pumpkins Sweet Were Taken And Sent For Testing, stay tuned to Rozana Spokesman).