ਸੜਕ ਦੀ ਸੁੰਦਰ ਦਿਖ ਅਤੇ ਟਰਮੀਨਲ ਨੇ ਜਗਾਈ ਡੇਰਾ ਬਾਬਾ ਨਾਨਕ ਵਿਖੇ ਲੋਕਾਂ ਦਾ ਉਮੀਦ

ਏਜੰਸੀ

ਖ਼ਬਰਾਂ, ਪੰਜਾਬ

​ਇਨ੍ਹਾਂ ਕਲਵਟਾਂ ਨੂੰ ਅੱਗੇ 60 ਮੀਟਰ 'ਰਾਈਟ ਆਫ ਵੇਅ' ਨਾਲਿਆਂ ਨਾਲ ਜੋੜਿਆ ਗਿਆ ਹੈ।

Dera baba nanak terminal

ਜਲੰਧਰ: ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਜਾਂਦੀ 4 ਲੇਨ ਨਵੀਂ ਸੜਕ ਨੇ ਹਜ਼ਾਰਾਂ ਹੋਰ ਸੰਭਾਵਨਾਵਾਂ ਦਾ ਰਾਹ ਬਣਾਇਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਨਵੀਂ ਬਣੀ 4 ਲੇਨ ਸੜਕ ਨੇ ਸਿਰਫ ਕਰਤਾਰਪੁਰ ਦੇ ਲਾਂਘੇ ਲਈ ਰਾਹ ਹੀ ਨਹੀਂ ਬਣਾਇਆ, ਇਸ ਨੇ ਡੇਰਾ ਬਾਬਾ ਨਾਨਕ ਦੇ ਬਾਸ਼ਿੰਦਿਆਂ ਨੂੰ ਨਵੀਂ ਉਮੀਦ ਦਿੱਤੀ ਹੈ। ਦਸੰਬਰ ਦੀ ਧੁੰਦ ਭਰੀ ਸਵੇਰ ਵਿਚਾਲੇ ਡੇਰਾ ਬਾਬਾ ਨਾਨਕ ਦੇ ਜਗਤਾਰ ਸਿੰਘ ਸੈਰ ਕਰਦੇ ਹੋਏ ਮਿਲੇ।

ਡੇਰਾ ਬਾਬਾ ਨਾਨਕ ਤੋਂ ਪਰਮਜੀਤ ਕੌਰ ਕਹਿੰਦੇ ਹਨ ਕਿ ਇਸ ਵੱਡੀ ਸੜਕ ਦੀਆਂ ਰੁਸ਼ਨਾਉਂਦੀਆਂ ਲਾਈਟਾਂ ਸਾਨੂੰ ਇਸ ਸ਼ਹਿਰ ਦੇ ਚੱਤੋ ਪਹਿਰ ਜਾਗਦੇ ਰਹਿਣ ਨੂੰ ਮਹਿਸੂਸ ਕਰਵਾਉਂਦੀਆਂ ਹਨ। ਇਹ ਸੜਕ 'ਤੇ ਦੇਰ ਸਵੇਰ ਸੈਰ ਕਰਦਿਆਂ ਹੁਣ ਖੌਫ ਮਹਿਸੂਸ ਨਹੀਂ ਹੁੰਦਾ ਅਤੇ ਜ਼ਹਿਨੀ ਤੌਰ 'ਤੇ ਅੰਦਰ ਦਾ ਡਰ ਖ਼ਤਮ ਹੋਇਆ ਹੈ ਕਿ ਇੱਥੇ ਜੰਗ ਨਹੀਂ ਲੱਗੇਗੀ। ਡੇਰਾ ਬਾਬਾ ਨਾਨਕ ਵਿਖੇ ਲੋਕ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਂਦੀ ਸੜਕ ਦੀਆਂ ਤਾਰੀਫਾਂ ਕਰ ਰਹੇ ਹਨ।

ਇਹ ਸੜਕ ਉੱਤੇ ਰੌਸ਼ਨ ਲਾਈਟਾਂ ਦੀ ਜਗਮਗ ਅਤੇ ਖੂਬਸੂਰਤ ਪਲਾਂਟੇਸ਼ਨ ਨੂੰ ਵੇਖਦਿਆਂ ਜੇ ਲੋਕਾਂ ਅੰਦਰ ਜੰਗ ਦਾ ਖੌਫ ਖਤਮ ਹੁੰਦਾ ਹੈ ਅਤੇ ਦੋ ਦੇਸ਼ਾਂ ਦੇ ਦਰਮਿਆਨ ਆਪਸੀ ਮੁਹੱਬਤੀ ਸਾਂਝਾਂ ਵਧਦੀਆਂ ਹਨ ਤਾਂ ਇਹ ਇਸ ਦੌਰ ਦੀ ਸਭ ਤੋਂ ਵੱਡੀ ਉਮੀਦ ਭਰੀ ਸੜਕ ਹੈ, ਜਿਸ ਨੂੰ ਅਸੀਂ 'ਰੋਡ ਟੂ ਸੰਗਮ' ਕਹਿ ਸਕਦੇ ਹਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।