ਪੰਜਾਬ ਦੇ ਵਿਦਿਆਰਥੀਆਂ ਨੇ ਬਣਾਈ ਦੇਸ਼ ਦੀ ਪਹਿਲੀ ਡਰਾਇਵਰ ਤੋਂ ਬਿਨ੍ਹਾ ਚੱਲਣ ਵਾਲੀ ਬੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਵਿਦਿਆਰਥੀਆਂ ਨੇ ਦੇਸ਼ ਦੀ ਪਹਿਲੀ ਸਮਾਰਟ ਬੱਸ ਤਿਆਰ ਕੀਤੀ ਹੈ। ਇਹ ਬੱਸ ਨਾ ਸਿਰਫ਼ ਸੋਲਰ ਪਾਵਰਡ....

Solar bus

ਜਲੰਧਰ : ਪੰਜਾਬ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਵਿਦਿਆਰਥੀਆਂ ਨੇ ਦੇਸ਼ ਦੀ ਪਹਿਲੀ ਸਮਾਰਟ ਬੱਸ ਤਿਆਰ ਕੀਤੀ ਹੈ। ਇਹ ਬੱਸ ਨਾ ਸਿਰਫ਼ ਸੋਲਰ ਪਾਵਰਡ ਹੈ ਸਗੋਂ ਡ੍ਰਾਇਵਰ ਲੈਸ ਵੀ ਹੈ। ਇਸ ਬੱਸ ਨੂੰ 106ਵੇਂ ਇੰਡੀਅਨ ਸਾਇੰਸ ਕਾਂਗਰਸ (ਆਈਐਸਸੀ) ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ। ਪੂਰੀ ਤਰ੍ਹਾਂ ਪਲੂਸ਼ਣ ਫ੍ਰੀ ਇਸ ਬੱਸ ਦੀ ਕੀਮਤ ਲਗਪਗ 6 ਲੱਖ ਰੁਪਏ ਹੈ।

ਬੱਸ ਵਿਚ ਸੂਰਜ਼ ਊਰਜ਼ਾ ਦੀ ਮਦਦ ਨਾਲ ਇਲੈਕਟ੍ਰਿਕ ਮੋਟਰ ਚਲਦੀ ਹੈ ਅਤੇ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਦਾ। ਦੱਸ ਦਈਏ ਕਿ ਇਸ ਬੱਸ ਨੂੰ ਬਣਾਉਣ ਵਿਚ 12 ਮਹੀਨੇ ਲੱਗ ਗਏ ਹਨ ਅਤੇ ਇਸ ਬੱਸ ਵਿਚ ਕਈਂ ਸਮਾਰਟ ਫੀਚਰਜ਼ ਐਡ ਕੀਤੇ ਗਏ ਹਨ ਇਹ 30 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਬਿਨ੍ਹਾ ਕਿਸੇ ਡਰਾਇਵਰ ਤੋਂ ਚੱਲ ਸਕਦੀ ਹੈ।

ਇਕ ਵਾਰ ਪੂਰੀ ਚਾਰਜ਼ ਹੋਣ ਤੋਂ ਬਾਅਦ ਇਸ ਬੱਸ ਵਿਚ 10 ਵਿਚ 30 ਲੋਕ 70 ਕਿਲੋਮੀਟਰ ਤਕ ਦਾ ਸਫ਼ਰ ਤੈਅ ਕਰ ਸਕਦੇ ਹਨ। ਬੱਸ ਜੀਪੀਐਸ ਅਤੇ ਬਲਊਟੂਥ ਦੇ ਪ੍ਰਯੋਗ ਨੇਵੀਗੇਸ਼ਨ ਦੇ ਲਈ ਕਰਦੀ ਹੈ। ਇਸ ਬੱਸ ਨੂੰ 10 ਮੀਟਰ ਦੇ ਖੇਤਰ ਵਿਚ ਰਹਿ ਕੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ।