ਪੀਐਮ ਮੋਦੀ ਨੇ ਕੀਤਾ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉਤੇ ਪਹੁੰਚ ਗਏ ਹਨ। ਉਨ੍ਹਾਂ ਨੇ ਜਲੰਧਰ ਦੀ ਫਗਵਾੜਾ ਸਥਿਤ...

PM Modi

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉਤੇ ਪਹੁੰਚ ਗਏ ਹਨ। ਉਨ੍ਹਾਂ ਨੇ ਜਲੰਧਰ  ਦੀ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਪਹਿਲਾਂ ਆਦਮਪੁਰ ਏਅਰਪੋਰਟ ਉਤੇ ਪਹੁੰਚੇ ਅਤੇ ਉਥੋਂ ਹੈਲੀਕਾਪ‍ਟਰ ਤੋਂ ਐਲਪੀਯੂ ਪਹੁੰਚੇ। ਉਨ੍ਹਾਂ ਦਾ ਇੱਥੇ ਪਹੁੰਚਣ ਉਤੇ ਬੜੀ ਧੂਮਧਾਮ ਨਾਲ ਸ‍ਵਾਗਤ ਕੀਤਾ ਗਿਆ।

ਇਸ ਵਿਚ ਐਲਪੀਯੂ ਸਮੇਤ ਸਕੂਲਾਂ-ਕਾਲਜਾਂ ਦੇ 50 ਹਜ਼ਾਰ ਵਿਦਿਆਰਥੀ ਵੀ ਸ਼ਿਰਕਤ ਕਰ ਰਹੇ ਹਨ। ਸਮਾਰੋਹ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਹਰਸ਼ਵਰੱਧਨ ਅਤੇ ਫ਼ਤਹਿ ਸਾਂਪਲਾ ਵੀ ਮੌਜੂਦ ਹਨ। ਦੋਵਾਂ ਥਾਵਾਂ ‘ਤੇ ਸੁਰੱਖਿਆ ਦੇ ਬੇਹੱਦ ਕਰੜੇ ਇੰਤਜ਼ਾਮ ਕੀਤੇ ਗਏ ਹਨ। ਸਾਇੰਸ ਕਾਂਗਰਸ ਵਿਚ ਪ੍ਰਤੀਨਿੱਧੀ ਪਹੁੰਚ ਗਏ ਹਨ। ਇੰਡੀਅਨ ਸਾਇੰਸ ਕਾਂਗਰਸ ਦੀ ਥੀਮ ਫਿਊਚਰ ਇੰਡੀਆ, ਸਾਇੰਸ ਐਂਡ ਟੈਕਨੋਲੋਜੀ ਰੱਖੀ ਗਈ ਹੈ। ਇਸ ਥੀਮ ਉਤੇ ਪੂਰਾ ਐਲਪੀਯੂ ਕੈਂਪਸ ਸਜਾਇਆ ਗਿਆ ਹੈ।

Related Stories