ਕਿਸਾਨੀ ਧਰਨੇ ‘ਚ ਲੱਗੇ ਕਬੱਡੀ ਦੇ ਅਖਾੜੇ, ਪੰਜਾਬ ਦੀਆਂ ਸ਼ੇਰਨੀਆਂ ਨੇ ਹਿਲਾਈ ਦਿੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀਆਂ ਸ਼ੇਰਨੀਆਂ ਨੇ ਕਬੱਡੀ ਨਾਲ ਹਿਲਾਈ ਦਿੱਲੀ...

kabaddi players

ਨਵੀਂ ਦਿੱਲੀ: ਇਕ ਪਾਸੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮਐਸਪੀ ਨੂੰ ਕਾਨੂੰਨੀ ਰੁਤਬਾ ਦਿਵਾਉਣ ਲਈ ਦਿੱਲੀ ਦਾਂ ਸਰਹੱਦਾਂ ਉਤੇ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਦੂਜੇ ਪਾਸੇ ਕਿਸਾਨਾਂ ਦੇ ਮਨੋਰੰਜਨ ਲਈ ਕਿਸਾਨ ਮੋਰਚੇ ‘ਚ ਕਬੱਡੀ ਦੇ ਮੈਚ ਵੀ ਕਰਵਾਏ ਜਾ ਰਹੇ ਹਨ।

ਇੱਥੇ ਲੜਕੀਆਂ ਦੇ ਕਬੱਡੀ ਮੈਚ ਦੀਆਂ ਵੱਖ-ਵੱਖ ਥਾਵਾਂ ਤੋਂ ਟੀਮਾਂ ਆਈਆਂ ਹੋਈਆਂ ਹਨ, ਜਿਵੇਂ ਕਿ ਰਾਜਕਸਥਾਨ, ਪੰਜਾਬ, ਹਰਿਆਣਾ ਹੋਰ ਕਈ ਥਾਵਾਂ ਤੋਂ ਟੀਮਾਂ ਕਿਸਾਨੀ ਮੋਰਚੇ ‘ਚ ਕਿਸਾਨਾਂ ਦਾ ਮਨੋਰੰਜਨ ਅਤੇ ਹੌਸਲਾ ਵਧਾਉਣ ਲਈ ਪਹੁੰਚੀਆਂ ਹੋਈਆਂ ਹਨ। ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਵੀ ਕੁੜੀਆਂ ਦੀ ਕਬੱਡੀ ਟੀਮ ਕਿਸਾਨ ਅੰਦੋਲਨ ‘ਚ ਪੁੱਜੀ।

ਟੀਮ ਦੇ ਕੋਚ ਨੇ ਦੱਸਿਆ ਕਿ ਸਾਡੀ ਕਬੱਡੀ ਦੇ ਗੇਮ ਸਿਰਫ਼ ਸਰਕਸ ਸਟਾਇਲ ਹੈ ਅਤੇ ਨੈਸ਼ਨਲ ਸਟਾਇਲ ਤਾਂ ਸਿਰਫ਼ ਕਿਸਾਨਾਂ ਦੇ ਮਨੋਰੰਜਨ ਦੇ ਲਈ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ ਤਾਂ ਸਾਨੂੰ ਇਸ ਮੀਂਹ ਦਾ ਕੋਈ ਵੀ ਨੁਕਸਾਨ ਨਹੀਂ ਹੈ ਤੇ ਅਸੀਂ ਮੀਂਹ ਵਿਚ ਕਿਸਾਨਾਂ ਲਈ ਮਾਂ ਖੇਡ ਕਬੱਡੀ ਖੇਡ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਕਿਸਾਨੀ ਸੰਘਰਸ਼ ਵੀ ਜਿੱਤ ਕੇ ਜਾਵਾਂਗੇ ਤੇ ਕਬੱਡੀ ਮੈਚ ਵੀ ਜਿੱਤ ਜਾਵਾਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਡਾਲ ਵਿਚ ਲੜਕੀਆਂ ਦਾ ਪ੍ਰਦਰਸ਼ਨੀ ਕਬੱਡੀ ਮੈਚ ਹੋਇਆ। ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਧੀਆਂ ਨੇ ਕਿਸਾਨੀ ਅੰਦੋਲਨ ਵਿਚ ਸਾਡਾ ਸਾਥ ਦਿੱਤਾ ਹੈ।

ਇਸ ਨਾਲ ਸੰਘਰਸ਼ਾਂ ਨੂੰ ਮੀਂਹ ਕਾਰਨ ਪੈਦਾ ਹੋਈਆਂ ਔਕੜਾਂ ਭੁੱਲ ਗਈਆਂ। ਫ਼ਾਜ਼ਿਲਕਾ ਤੇ ਸੋਨੀਪਤ ਦੀਆਂ ਕੁੜੀਆਂ ਦੀਆਂ ਕਬੱਡੀ ਟੀਮਾਂ ਦਰਮਿਆਨ ਮੈਚ ਦਾ ਸੰਘਰਸ਼ੀਆਂ ਨੇ ਪੂਰਾ ਆਨੰਦ ਮਾਣਿਆ।