ਅੰਮ੍ਰਿਤਸਰ 'ਚ ਪਲਟੀ ਬੱਸ, ਕਈ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਸੜਕ ਹਾਦਸਿਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ...

Bus

ਰਾਜਾਸਾਂਸੀ/ਕਪੂਰਥਲਾ - ਪੰਜਾਬ 'ਚ ਸੜਕ ਹਾਦਸਿਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। ਸੂਬੇ 'ਚ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਵੀ ਇਹਨਾਂ ਹਾਦਸਿਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ 'ਚ ਵਾਪਰਿਆ ਹੈ।

ਰਾਜਾਸਾਂਸੀ ਹਵਾਈ ਅੱਡੇ ਨੇੜੇ ਅੱਜ ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ 'ਤੇ ਪਿੰਡ ਝੰਜੋਟੀ ਨੇੜੇ ਅੰਮ੍ਰਿਤਸਰ ਨੂੰ ਜਾ ਰਹੀ ਸਵਾਰੀਆਂ ਨਾਲ ਭਰੀ ਇਕ ਬੱਸ ਸੜਕ ਕਿਨਾਰੇ ਖੱਡ ਵੱਲ ਪਲਟ ਗਈ। ਇਸ ਹਾਦਸੇ 'ਚ ਕਈ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਬੱਸ 'ਚ ਸਵਾਰ ਇਕ ਵਿਦਿਆਰਥਣ ਦੀ ਲੱਤ ਕੱਟੇ ਜਾਣ ਦੀ ਸੂਚਨਾ ਹੈ।

ਘਟਨਾ ਤੋਂ ਬਾਅਦ ਐੱਸ. ਐੱਚ. ਓ. ਰਾਜਾਸਾਂਸੀ ਸੁਖਜਿੰਦਰ ਸਿੰਘ ਖਹਿਰਾ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਹਾਲਤ ਸਵਾਰੀਆਂ ਨੂੰ ਨੇੜਲੇ ਹਸਪਤਾਲ 'ਚ ਪਹੁੰਚਾਇਆ। ਅਜਿਹਾ ਹੀ ਹਾਦਸਾ ਬੀਤੇ ਕੱਲ ਪਿੰਡ ਪਾਜੀਆ ਨੇੜੇ ਵੀ ਵਾਪਰਿਆ, ਜਿਸ 'ਚ ਬੱਸ ਪਲਟੀ। ਇਸ ਬੱਸ 'ਚ 5 ਬੱਚਿਆਂ ਸਮੇਤ 33 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਬੱਸ ਡੇਰਾ ਬਿਆਸ ਤੋਂ ਸ਼ਾਹਕੋਟ ਜਾ ਰਹੀ ਸੀ। ਇਸੇ ਦੌਰਾਨ ਬੱਸ ਅੱਗੇ ਪਸ਼ੂ ਆਉਣ ਕਾਰਨ ਹਾਦਸਾ ਵਾਪਰ ਗਿਆ।