ਬਨੂੜ-ਰਾਜਪੁਰਾ ਸੜਕ 'ਤੇ ਵੱਡਾ ਹਾਦਸਾ, ਪਲਟੀ ਬੱਸ
ਇਕ ਤੋਂ ਬਾਅਦ ਇਕ ਹੋ ਰਹੇ ਸੜਕ ਹਾਦਸੇ ਕਈ ਮਸੂਮਾਂ ਦੀ ਜਾਨ ਨਿਗਲ ਜਾਂਦੇ ਹਨ। ਇਸ ਸਮੇਂ ਤਾਜ਼ਾ ਮਾਮਲਾ ਬਨੂੜ ਤੋਂ ਰਾਜਪੁਰਾ ਜਾ ਰਹੀ ਪਨਬਸ ਦਾ ਹੈ ਤਸਵੀਰਾਂ ਵਿਚ ਤੁਸੀਂ ...
ਬਨੂੜ (ਅਵਤਾਰ ਸਿੰਘ) :- ਇਕ ਤੋਂ ਬਾਅਦ ਇਕ ਹੋ ਰਹੇ ਸੜਕ ਹਾਦਸੇ ਕਈ ਮਸੂਮਾਂ ਦੀ ਜਾਨ ਨਿਗਲ ਜਾਂਦੇ ਹਨ। ਇਸ ਸਮੇਂ ਤਾਜ਼ਾ ਮਾਮਲਾ ਬਨੂੜ ਤੋਂ ਰਾਜਪੁਰਾ ਜਾ ਰਹੀ ਪਨਬਸ ਦਾ ਹੈ ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ । ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਬਨੂੜ ਤੋਂ 3 ਕਿ.ਮੀ. ਦੀ ਦੂਰੀ ਤੇ ਜੰਗਪੁਰਾ ਪਿੰਡ ਕੋਲ ਹੋਇਆ ਹੈ ਤੇ ਇਹ ਬਸ ਸੜਕ ਦੇ ਕਿਨਾਰੇ ਤੇ ਖੜੇ ਟਰੱਕ 'ਚ ਆ ਕੇ ਵੱਜੀ ਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦੇ ਪਰਖੱਚੇ ਉਡ ਗਏ ਹਨ ਤੇ ਨਾਲ ਹੀ ਬਸ ਵੀ ਸੜਕ ਤੇ ਉਲਟ ਗਈ
ਜਿਸ ਕਰਨ ਬੱਸ 'ਚ ਮੌਜੂਦ ਸਵਾਰੀਆਂ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਬੱਸ 'ਚ 60 ਸਵਾਰੀਆਂ ਸਨ ਤੇ ਸਾਰੀਆਂ ਹੀ ਜ਼ਖਮੀ ਹੋਇਆ ਹਨ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਦਾਖਲ ਕਰਾਇਆ ਗਿਆ। ਜਿਸ ਵਿਚੋਂ 18 ਨੂੰ ਨੀਲਮ ਹਸਪਤਾਲ 5 ਗਿਆਨ ਸਾਗਰ ਤੇ ਕੁਝ ਕੁ ਬਨੂੜ ਹਸਪਤਾਲ 'ਚ ਦਾਖਲ ਹਨ। ਬਹਿਰਹਾਲ ਪੁਲਿਕ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਾਦਸੇ ਦੇ ਕਰਨਾ ਦੀ ਜਾਂਚ ਕੀਤੀ ਜਾ ਰਹੀ ਹੈ।