ਸਿੱਖਾਂ ਲਈ ਖੁਸ਼ਖ਼ਬਰੀ, ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 25 ਮਈ ਤੋਂ ਖੁਲ੍ਹਣਗੇ ਦਰਵਾਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਦੇ ਨਾਲ ਹੀ ਗੰਗੋਤਰੀ ਅਤੇ ਜਮਨੋਤਰੀ ਧਾਮ ਦੇ ਲਈ ਕਿਵਾੜ ਸੱਤ ਮਈ ਅਤੇ ਬਦਰੀਨਾਥ ਦੇ ਕਿਵਾੜ 10 ਮਈ ਤੋਂ ਕੋਲ੍ਹੇ ਜਾ ਰਹੇ ਹਨ। ਸੋਮਵਾਰ ਨੂੰ ਓਂਕੇਸ਼ਵਰ...

Sri Hemkunt Sahib

ਚੰਡੀਗੜ੍ਹ :ਕੇਦਾਰਨਾਥ ਧਾਮ ਦੀ ਯਾਤਰਾ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਵੱਡੀ ਖਬਰ ਹੈ ਕਿ ਇਸ ਸਾਲ ਕੇਦਾਰਨਾਥ ਦੇ ਕਿਵਾੜ 9 ਮਈ ਤੋਂ ਖੁੱਲ੍ਹ ਰਹੇ ਹਨ। ਇਸ ਦੇ ਨਾਲ ਹੀ ਗੰਗੋਤਰੀ ਅਤੇ ਜਮਨੋਤਰੀ ਧਾਮ ਦੇ ਲਈ ਕਿਵਾੜ 7 ਮਈ ਅਤੇ ਬਦਰੀਨਾਥ ਦੇ ਕਿਵਾੜ 10 ਮਈ ਤੋਂ ਕੋਲ੍ਹੇ ਜਾ ਰਹੇ ਹਨ। ਸੋਮਵਾਰ ਨੂੰ ਓਂਕੇਸ਼ਵਰ ਮੰਦਰ ‘ਚ ਜੋਤਿਸ਼ ਗਣਤਾ ਤੋਂ ਬਾਅਦ ਸ਼ੁਭ ਮਹੂਰਤ ਕੱਢ ਇਸ ਜਾਣਕਾਰੀ ਦਾ ਐਲਾਨ ਕੀਤਾ ਗਿਆ ਹੈ। 

ਉਧਰ ਦੂਜੇ ਪਾਸੇ ਸਿੱਖਾਂ ਲਈ ਵੀ ਸ਼੍ਰੀ ਹੇਮਕੁੰਟ ਹਾਸਿਬ ਲਈ ਯਾਤਰਾ ਮਈ ਮਹੀਨੇ ਦੀ 25 ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ 25 ਮਈ ਤੋਂ ਇਸ ਪਵਿੱਤਰ ਅਸਥਾਨ ਦੇ ਕਿਵਾੜ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ। ਸ਼੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੇ ਮੱਦੇਨਜ਼ਰ ਮੌਜੂਦਾ ਸਮੇਂ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਬਰਫ਼ ਹਟਾਉਣ ਦਾ ਕੰਮ ਚੱਲ ਰਿਹਾ ਹੈ।

ਮੌਸਮ ਖ਼ਰਾਬ ਹੋਣ ਕਾਰਨ ਕਈ ਵਾਰ ਬਰਫ਼ ਹਟਾਉਣ ਦੇ ਕੰਮ ਵਿਚ ਰੁਕਾਵਟ ਵੀ ਆਈ ਹੈ ਪਰ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਇਹ ਸਾਲਾਨਾ ਯਾਤਰਾ ਸਮੇਂ ‘ਤੇ ਹੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਗੋਬਿੰਦਘਾਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਬੰਧਕ ਸੇਵਾ ਸਿੰਘ ਨੇ ਦਿੱਤੀ ਹੈ। ਇਸ ਦੇ ਨਾਲ ਹੀ ਇਸੇ ਦਿਨ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਵੀ ਭਗਤਾਂ ਲਈ ਖੋਲ੍ਹ ਦਿੱਤੇ ਜਾਣਗੇ।