ਚੂੰਨੀ ਕਲਾਂ ਦੇ ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਨੇ ਸਮਸ਼ਾਨ ਘਾਟ ਦੀ ਉਸਾਰੀ ਸ਼ੁਰੂ ਕਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਚੂੰਨੀ ਕਲਾਂ ਦੇ ਨਵੇਂ ਬਣੇ ਸਰਪੰਚ ‘ਹਰਕੰਵਲਜੀਤ ਸਿੰਘ ਬਿੱਟੂ’ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ...

Panchayat Member

ਸ਼੍ਰੀ ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਚੂੰਨੀ ਕਲਾਂ ਦੇ ਨਵੇਂ ਬਣੇ ਸਰਪੰਚ ‘ਹਰਕੰਵਲਜੀਤ ਸਿੰਘ ਬਿੱਟੂ’ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ, ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਰਪੰਚੀ ਦੀਆਂ ਚੋਣਾਂ ਤੋਂ ਪਹਿਲਾਂ ਪਿੰਡ ਦੇ ਰਹਿੰਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਜੋ ਵਾਅਦੇ ਅਸੀਂ ਕੀਤੇ ਸੀ। ਉਹ ਅੱਜ ਪਹਿਲ ਦੇ ਅਧਾਰ ‘ਤੇ ਪੂਰੇ ਕੀਤੇ ਜਾ ਰਹੇ ਹਨ।

ਸਰਪੰਚ ਬਿੱਟੂ ਨੇ ਦੱਸਿਆ ਕਿ ਮੈਂ ਪਿੰਡ ਚੂੰਨੀ ਕਲਾਂ ਵਿਚ ਬਣੀ ਦਲਿਤ ਭਾਈਚਾਰੇ ਦੀ ਸਮਸ਼ਾਨ ਘਾਟ ਦਾ ਚੋਣਾਂ ਤੋਂ ਪਹਿਲਾਂ ਦੌਰਾ ਸੀ ਤੇ ਉਸ ਦਿਨ ਤੋਂ ਹੀ ਕਹਿ ਦਿੱਤਾ ਸੀ ਕਿ ਪਹਿਲ ਦੇ ਅਧਾਰ ‘ਤੇ ਸਮਸ਼ਾਨਘਾਟ ਦਾ ਕੰਮ ਕਰਵਾਉਣਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਦਲਿਤ ਭਾਈਚਾਰੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਲਈ ਬਣਾਈ ਹੋਈ ਸਮਸ਼ਾਨ ਘਾਟ ਦੇ ਨਜ਼ਦੀਕ ਹੀ ਪਾਣੀ ਵਾਲਾ ਟੋਭਾ ਹੈ।

ਜਿਸ ਕਾਰਨ ਜਦੋਂ ਕਿਸੇ ਦਲਿਤ ਪਰਿਵਾਰ ਦੇ ਵਿਅਕਤੀ ਦੀ ਮੋਤ ਹੋ ਜਾਂਦੀ ਹੈ ਤਾਂ ਉਸਦੇ ਅੰਤਿਮ ਸੰਸਕਾਰ ਮੌਕੇ ਪਿੰਡ ਵਾਸੀਆਂ ਅਤੇ ਸਾਕ ਸਬੰਧੀਆਂ ਨੂੰ ਸੰਸਕਾਰ ਕਰਨ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਰਪੰਚ ਬਿੱਟੂ ਨੇ ਦੱਸਿਆ ਕਿ ਦਲਿਤ ਭਾਈਚਾਰੇ ਦੀ ਸਮਸ਼ਾਨ ਘਾਟ ਦੀ ਚਾਰ ਦੀਵਾਰੀ ਤੇ ਬਰਾਂਡੇ ਦੀ ਉਸਾਰੀ ਜਲਦ ਹੀ ਸ਼ੁਰੂ ਹੋ ਜਾਵੇਗੀ ਤੇ ਨਾਲ ਹੀ ਛਾਂਦਾਰ ਪੌਦੇ ਵੀ ਲਗਾਏ ਜਾਣਗੇ। ਇਸ ਮੌਕੇ ਸਮੂਹ ਪੰਚ ਮੈਂਬਰ, ਪਰਵਿੰਦਰ ਸਿੰਘ ਪੰਮਾ, ਸੁਰਿੰਦਰ ਸਿੰਘ ਛਿੰਦੀ, ਸਾਬਕਾ ਸਰਪੰਚ ਤਰਲੋਚਨ ਸਿੰਘ, ਛਿੰਦਰ ਫੌਜੀ, ਗਣੇਸ਼ ਪੁਰੀ, ਟੋਨੀ ਆਦਿ ਹਾਜ਼ਰ ਰਹੇ।