ਚੂੰਨ੍ਹੀ ਕਲਾਂ ਤੋਂ ਸਰਪੰਚ ਉਮੀਦਵਾਰ ਹਰਕੰਵਲਜੀਤ ਸਿੰਘ ਬਿੱਟੂ 645 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਚੂੰਨ੍ਹੀ ਕਲਾਂ ਤੋਂ ਸ.ਹਰਕੰਵਲਜੀਤ ਸਿੰਘ ਬਿੱਟੂ ਪੰਚਾਇਤ ਚੋਣ ਜਿੱਤ ਗਏ ਹਨ। ਨਵੇਂ ਬਣੇ ਸਰਪੰਚ...

ਹਰਕੰਵਲਜੀਤ ਸਿੰਘ ਬਿੱਟੂ

ਸ਼੍ਰੀ ਫ਼ਤਿਹਗੜ੍ਹ ਸਾਹਿਬ (ਸ.ਸ.ਸ) : ਜਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਚੂੰਨ੍ਹੀ ਕਲਾਂ ਤੋਂ ਸ.ਹਰਕੰਵਲਜੀਤ ਸਿੰਘ ਬਿੱਟੂ ਪੰਚਾਇਤ ਚੋਣ ਜਿੱਤ ਗਏ ਹਨ। ਨਵੇਂ ਬਣੇ ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਨੇ ਆਪਣੀ ਜਿੱਤ ਲੋਕਾਂ ਦੇ ਨਾਂ ਕਰਦਿਆਂ ਕਿਹਾ ਕਿ ਪਿੰਡ ਚੂੰਨ੍ਹੀ ਕਲਾਂ ਦੇ ਲੋਕਾਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਲੋਕਤੰਤਰ ਕਿਸੇ ਵੀ ਕੀਮਤ 'ਤੇ ਖਰੀਦਿਆ ਨਹੀਂ ਜਾ ਸਕਦਾ। ਉਹਨਾਂ ਨੇ ਵੱਡੀ ਜਿੱਤ ਪ੍ਰਾਪਤ ਕਰਦਿਆਂ ਵਿਰੋਧੀ ਧਿਰ ਦੇ ਸਰਪੰਚ ਉਮੀਦਵਾਰ ਨੂੰ 645 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ, ਇਸਦੇ ਨਾਲ ਹੀ ਨਵੇਂ ਬਣੇ ਸਰਪੰਚ ਸ. ਹਰਕੰਵਲਜੀਤ ਸਿੰਘ ਬਿੱਟੂ ਦੇ ਸਾਥੀ ਪੰਚ (9) ਉਮੀਦਵਾਰ ਵੀ ਸਾਰੇ ਜਿੱਤ ਗਏ ਹਨ।

ਇਸ ਜਿੱਤ ਨੂੰ ਬਿੱਟੂ ਨੇ ਲੋਕਾਂ ਦਾ ਪਿਆਰ ਅਤੇ ਵਿਕਾਸ ਦਾ ਪਾਤਰ ਮੰਨਿਆ ਹੈ, 'ਤੇ ਸ.ਹਰਕੰਵਲਜੀਤ ਸਿੰਘ ਬਿੱਟੂ ਨੂੰ ਪਿੰਡ ਚੂੰਨ੍ਹੀ ਕਲਾਂ ਦਾ ਸਰਪੰਚ ਬਣਾਇਆ ਹੈ। ਉਨ੍ਹਾਂ ਨੇ ਆਖਿਆ ਕਿ ਪਿੰਡ ਚੂੰਨ੍ਹੀ ਕਲਾਂ ਦੇ ਲੋਕਾਂ ਦੇ ਆਪਣੇ ਇਸ ਸੇਵਕ ਹਰਕੰਵਲਜੀਤ ਸਿੰਘ ਬਿੱਟੂ ਨੂੰ ਜਿਤਾ ਕੇ ਅਪਣੇ ਵਿਸ਼ਵਾਸ਼ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਿੰਡ ਵਿਚ ਕਰਵਾਏ ਕੰਮਾਂ ਨੂੰ ਮਾਨਤਾ ਵੀ ਦਿੱਤੀ।

ਪਿੰਡ ਦੀ ਤਰੱਕੀ ਲਈ ਵਚਨ ਬੱਧਤਾ ਦੁਹਰਾਦਿਆਂ ਹਰਕੰਵਲਜੀਤ ਸਿੰਘ ਬਿੱਟੂ ਨੇ ਵਾਅਦਾ ਕੀਤਾ ਕਿ ਉਹ ਭਵਿੱਖ ਵਿਚ ਵੀ ਪਿੰਡ ਦਾ ਚਿਹਰਾ ਮੋਹਰਾ ਸੁਆਰਨ ਅਤੇ ਨਿਖਾਰਨ ਲਈ ਪਹਿਲਾਂ ਨਾਲੋਂ ਵੀ ਵੱਧ ਤਾਕਤ ਅਤੇ ਵੱਧ ਸਮਰੱਥਾ ਨਾਲ ਕੰਮ ਕਰਦੇ ਰਹਿਣਗੇ। ਹਰਕੰਵਲਜੀਤ ਸਿੰਘ ਬਿੱਟੂ ਨੇ ਪਿੰਡ ਚੂੰਨ੍ਹੀ ਕਲਾਂ ਤੋਂ ਜਿੱਤ ਪ੍ਰਾਪਤ ਕਰਨ  ਉਪਰੰਤ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਆਪਣੀ ਜਿੱਤ ਲਈ ਧੰਨਵਾਦ ਅਰਦਾਸ ਕਰਦਿਆਂ ਆਸ਼ੀਰਵਾਦ ਪ੍ਰਾਪਤ ਕੀਤਾ।

ਚੋਣ ਅਧਿਕਾਰੀਆ ਦੀ ਸਾਫ-ਸੁਥਰੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਅਧਿਕਾਰੀਆ ਨੇ ਨਿਰਪੱਖਤਾ ਅਤੇ ਕਾਨੂੰਨਾ ਅਨੁਸਾਰ ਕੰਮ ਕਰ ਕੇ ਚੋਣ ਲੜ ਰਹੇ ਉਮੀਦਵਾਰਾ ਦੀ ਵਾਹ ਵਾਹ ਹੀ ਨਹੀਂ ਖੱਟੀ ਸਗੋਂ ਲੋਕਾਂ ਦੀ ਪ੍ਰਸੰਸਾ ਦੇ ਵੀ ਪਾਤਰ ਬਣੇ ਹਨ। ਬਿੱਟੂ ਦੇ ਘਰ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ, ਇਸ ਮੌਕੇ ਪਿੰਡ ਦੇ ਲੋਕਾਂ ਸਮੇਤ ਨੀਰਜ਼ ਗੁਪਤਾ, ਦੀਪ ਗੁਪਤਾ, ਟਿੰਕੂ ਗੁਪਤਾ, ਗੁਪਤਾ ਚੱਕੀ, ਪਿੰਕੂ ਕਰਿਆਨਾ ਸਟੋਰ, ਮੇਸ਼ੀ ਸਵੀਟਸ, ਸਾਬਕਾ ਸਰਪੰਚ ਤਰਲੋਚਨ ਸਿੰਘ, ਸੁਰਿੰਦਰ ਸਿੰਘ ਛਿੰਦੀ, ਪਰਵਿੰਦਰ ਸਿੰਘ ਪੰਮਾ, ਕੀਰਤ ਲਾਖਿਆਣ, ਅੰਮ੍ਰਿਤ ਲਾਖਿਆਣ, ਗੁਰਬਿੰਦਰ ਸਿੰਘ, ਜੋਗਾ ਸਿੰਘ, ਹਰਜੋਤ ਸਿੰਘ, ਹਰਜੰਤ ਸਿੰਘ

ਲੱਕੀ ਫਰੂਟ, ਸੁੰਦਰ ਲਾਲ, ਕਰਨੈਲ ਸਿੰਘ, ਗਣੇਸ਼ ਪੁਰੀ, ਸੁਰਿੰਦਰ ਮੈਡੀਕਲ ਹਾਲ, ਸੂਰਜ਼, ਟਿਟੂ, ਨਾਨਕ ਬੈਕਟਰ, ਸ਼ੇਰ ਸਿੰਘ ਸੀ.ਟੀ.ਯੂ, ਸਨੀ ਖੱਟੜਾ, ਹਰਪ੍ਰੀਤ ਲਾਖਿਆਣ, ਦਵਿੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਰੰਧਾਵਾ, ਗੁਰਸੇਵਕ ਸਿੰਘ ਫ਼ੌਜੀ, ਅਵਤਾਰ ਸਿੰਘ ਫ਼ੌਜੀ, ਜਗਤਾਰ ਸਿੰਘ ਸੈਂਪਲੀ,ਅਮਰਿੰਦਰ ਸਿੰਘ, ਕੁਲਜਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਰਹੇ।