ਮਾਮਲਾ ਸਦਨ ਦੀ ਮਰਿਆਦਾ ਭੰਗ ਕਰਨ ਦਾ : ਸੁਖਬੀਰ ਬਾਦਲ ਫਿਰ ਨਹੀਂ ਪੇਸ਼ ਹੋਏ ਕਮੇਟੀ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਸਦਨ ਦੀ ਮਾਣਹਾਨੀ ਕਰਨ ਤੇ ਵਿਧਾਨ ਸਭਾ ਸਪੀਕਰ ਵਿਰੁਧ ਗ਼ਲਤ ਭਾਸ਼ਾ ਵਰਤਣ ਦੇ ਦੋ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲਾਲਾਬਾਦ ਤੋਂ ਅਕਾਲੀ...

Sukhbir Singh Badal

Sukhbir Badal-4

Sukhbir Badal-4

Sukhbir Badal-4

Sukhbir Badal-4

Sukhbir Badal-4

ਚੰਡੀਗੜ੍ਹ : ਸਦਨ ਦੀ ਮਾਣਹਾਨੀ ਕਰਨ ਤੇ ਵਿਧਾਨ ਸਭਾ ਸਪੀਕਰ ਵਿਰੁਧ ਗ਼ਲਤ ਭਾਸ਼ਾ ਵਰਤਣ ਦੇ ਦੋ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲਾਲਾਬਾਦ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਅਪਣੀ ਪਾਰਟੀ ਦੇ ਪ੍ਰਧਾਨ ਅੱਜ ਫਿਰ ਚੌਥੀ ਵਾਰ ਬੁਲਾਉਣ ਦੇ ਬਾਵਜੂਦ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ।
ਪਿਛਲੀ ਵਾਰੀ ਇਸ ਅਕਾਲੀ ਵਿਧਾਇਕ ਨੇ ਲਿਖਤੀ ਸੁਨੇਹਾ ਭੇਜ ਕੇ ਬਹਾਨਾ ਲਾਇਆ ਸੀ ਕਿ ਉਸ 'ਤੇ ਲਗਾਏ ਦੋਸ਼ਾਂ ਦੀ ਕਾਪੀ ਉਸ ਨੂੰ ਨਹੀਂ ਮਿਲੀ, ਪਹਿਲਾਂ ਉਹ ਦਿਤੀ ਜਾਵੇ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਪਰਿਵਲੇਜ ਕਮੇਟੀ ਦੇ ਸਭਾਪਤੀ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਦਸਿਆ ਕਿ ਦੋਸ਼ਾਂ ਦੀ ਕਾਪੀ ਜਨਵਰੀ ਮਹੀਨੇ ਕੀਤੀ ਬੈਠਕ ਮਗਰੋਂ ਹੀ ਸੁਖਬੀਰ ਬਾਦਲ ਨੂੰ ਭੇਜ ਦਿਤੀ ਸੀ, ਹੁਣ ਹੋਰ ਬਹਾਨੇ ਨਹੀਂ ਚਲਣਗੇ। ਕਿੱਕੀ ਢਿੱਲੋਂ ਨੇ ਦਸਿਆ ਕਿ ਅਗਲੀ ਬੈਠਕ 14 ਮਾਰਚ ਦੁਪਹਿਰ 12 ਵਜੇ ਰੱਖੀ ਹੈ ਅਤੇ ਸੁਖਬੀਰ ਬਾਦਲ ਨੂੰ ਕਮੇਟੀ ਸਾਹਮਣੇ ਪੇਸ਼ ਹੋ ਕੇ ਅਪਣਾ ਪੱਖ ਰੱਖਣ ਦਾ ਇਹ ਆਖ਼ਰੀ ਮੌਕਾ ਦਿਤਾ ਜਾਵੇਗਾ। ਸ. ਢਿੱਲੋਂ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਤੇ ਉਸ ਦੀ ਇਸ ਪਰਿਵਲੇਜ ਕਮੇਟੀ ਇਕ ਲੋਕਤੰਤਰੀ ਸੰਸਥਾ ਹੈ ਇਸ ਦੇ ਨਿਯਮਾਂ 'ਤੇ ਕਾਨੂੰਨਾਂ ਨੂੰ ਮੰਨਣਾ ਹਰ ਇਕ ਵਿਧਾਇਕ ਦਾ ਕਰੱਤਵ ਹੈ ਅਤੇ ਜੇ ਇਸ ਵਾਰ ਵੀ ਨਿਯਮਾਂ ਦੀ ਉਲੰਘਣਾ ਕਰ ਕੇ ਇਹ ਵਿਧਾਇਕ ਕਮੇਟੀ ਕੋਲ ਪੇਸ਼ ਨਾ ਹੋਏ ਤਾਂ ਕਮੇਟੀ ਠੋਕ ਦੇ ਰੀਪੋਰਟ ਦੇਵੇਗੀ ਜੋ ਵਿਧਾਨ ਸਭਾ ਦੇ ਆਉਂਦੇ ਇਜਲਾਸ ਵਿਚ ਪੇਸ਼ ਹੋਵੇਗੀ। ਇਸ ਉਪਰੰਤ ਸੁਖਬੀਰ ਵਿਰੁਧ ਸਖ਼ਤ ਐਕਸ਼ਨ ਹੋਵੇਗਾ ਜਿਸ ਵਿਚ ਵਿਧਾਇਕ ਦੀ ਮੈਂਬਰਸ਼ਿਪ ਰੱਦ ਹੋਣ ਦਾ ਵੀ ਖ਼ਦਸ਼ਾ ਹੈ। 
ਅੱਜ ਹੋਈ ਬੈਠਕ ਵਿਚ ਅਕਾਲੀ ਵਿਧਾਇਕਾਂ ਪਵਨ ਟੀਨੂੰ ਤੇ ਡਾ. ਸੁਖਵਿੰਦਰ ਕੁਮਾਰ ਨੇ ਸਲਾਹ ਦਿਤੀ ਸੀ ਕਿ ਦੋਸ਼ਾਂ ਦੀ ਇਕ ਹੋਰ ਕਾਪੀ ਸੁਖਬੀਰ ਬਾਦਲ ਨੂੰ ਪਹੁੰਚਾ ਦਿਤੀ ਜਾਵੇ ਪਰ ਸਭਾਪਤੀ ਕਿੱਕੀ ਢਿੱਲੋਂ ਨੇ ਇਹ ਕਹਿ ਕੇ ਮਨ੍ਹਾਂ ਕਰ ਦਿਤਾ ਸੀ ਕਿ ਪਹਿਲੀ ਚਿੱਠੀ ਨਾਲ ਹੀ ਦੋ ਦੋਸ਼ਾਂ ਦੀ ਕਾਪੀ ਭੇਜ ਜਾ ਚੁਕੀ ਹੈ। ਸਭਾਪਤੀ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਦੇ ਇਜਲਾਸ ਵਿਚ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਹਾਊਸ ਦੀ ਤੌਹੀਨ ਦੇ ਇਹ ਮਤੇ ਲਿਆਂਦੇ ਸਨ ਜੋ ਪਹਿਲਾਂ ਹੀ ਜਨਤਕ ਹੋ ਚੁਕੇ ਹਨ ਤੇ ਰੀਕਾਰਡ ਦੇ ਦਸਤਾਵੇਜ਼ ਬਣੇ ਹੋਏ ਹਨ। ਹੁਣ ਸੁਖਬੀਰ ਬਾਦਲ ਦੀ ਅਗਲੀ ਬੈਠਕ 14 ਮਾਰਚ ਨੂੰ ਖ਼ੁਦ ਆ ਕੇ ਜ਼ੁਬਾਨੀ ਕੀਤੀ ਜਾਣ ਵਾਲੀ ਪੁਛ ਪੜਤਾਲ ਅਤੇ ਸਵਾਲਾਂ ਦੇ ਜਵਾਬ ਦੇਵੇ। ਪਹਿਲਾਂ 6 ਫ਼ਰਵਰੀ ਤੇ 11 ਫ਼ਰਵਰੀ ਨੂੰ ਰੱਖੀਆਂ ਬੈਠਕਾ ਵਿਚ ਵੀ ਸੁਖਬੀਰ ਬਾਦਲ ਨੇ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ ਪੇਸ਼ ਹੋਣ ਅਤੇ ਕੀਤੀ ਜਾਣ ਵਾਲੀ ਜ਼ੁਬਾਨੀ ਪੁੱਛ ਪੜਤਾਲ ਤੋਂ ਟਾਲਾ ਵੱਟਿਆ ਸੀ।