8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਕਰਾਂਗੇ ਔਰਤਾਂ ਦੀ ਮਹਾਂ ਪੰਚਾਇਤ: ਗੁਰਜੀਤ ਕੌਰ
ਦਿੱਲੀ ਦੀਆਂ ਸਰਹੱਦਾਂ ਉਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ...
ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ਉਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 100ਵਾਂ ਦਿਨ ਹੈ। ਉਥੇ ਹੀ ਅੱਜ ਦਿੱਲੀ ਦੇ ਸਿੰਘੂ ਬਾਰਡਰ ‘ਤੇ ਇਕ ਕਿਸਾਨ ਦੀ ਧੀ ਗੁਰਜੀਤ ਕੌਰ ਸ਼ੇਰਨੀ ਵਾਂਗ ਗਰਜੀ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਜਦੋਂ ਭਗਤ ਸਿੰਘ, ਰਾਜਗੁਰੂ ਹੁਰਾਂ ਨੂੰ ਫਾਂਸੀ ਉਤੇ ਲਟਕਾਉਣ ਲਈ ਲਿਜਾਇਆ ਰਿਹਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ-ਜਦੋਂ ਵੀ ਦੇਸ਼ ‘ਤੇ ਭੀੜ ਬਣੇ ਤਾਂ ਉਦੋਂ ਨੌਜਵਾਨ ਵੀਰ, ਭੈਣਾਂ ਅੱਗੇ ਆਉਣਗੇ, ਸਾਨੂੰ ਉਨ੍ਹਾਂ ਮਹਾਨ ਵਿਅਕਤੀਆਂ ਦਾ ਦਿੱਤੀ ਹੋਇਆ ਸੰਦੇਸ਼ ਕਦੇ ਵੀ ਨਹੀਂ ਭੁੱਲਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਉਸੇ ਤਰ੍ਹਾਂ ਸਾਡੇ ਇਸ ਅੰਦੋਲਨ ਨੂੰ ਨੌਜਵਾਨ ਵੀਰਾਂ, ਮਾਤਾਵਾਂ, ਭੈਣਾਂ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਅਸੀਂ kfc ‘ਤੇ ਮਹਾਂ ਪੰਚਾਇਤ ਕਰਨ ਜਾ ਰਹੇ ਹਾਂ ਜੋ ਕਿ ਭਾਰਤ ਦੇ ਇਤਿਹਾਸ ਵਿਚ ਮਹਿਲਾ ਦਿਵਸ ਉਤੇ ਮਹਿਲਾਵਾਂ ਦੀ ਪਹਿਲੀਂ ਮਹਾਂ ਪੰਚਾਇਤ ਹੋਵੇਗੀ।
ਉਨ੍ਹਾਂ ਕਿਹਾ ਕਿ 8 ਮਾਰਚ 1914 ਨੂੰ ਜਰਮਨੀ ਦੀ ਧਰਤੀ ਉਤੇ ਮਹਿਲਾਵਾਂ ਨੇ ਆਪਣਾ ਵੋਟ ਪਾਉਣ ਦਾ ਅਧਿਕਾਰ ਮੰਗਿਆ ਸੀ, ਤਾਂ ਇਸ ਵਾਰ ਅਸੀਂ 8 ਮਾਰਚ 2021 ਨੂੰ ਆਪਣੇ ਖੇਤੀ ਦੇ ਹੱਕ ਮੰਗਣ ਲਈ ਮਹਾਂ ਪੰਚਾਇਤ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਆਪਣੇ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਉਨ੍ਹਾਂ ਕਿਹਾ ਕਿ ਮੈਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਉਤੋਂ ਦੇਸ਼ ਦੀਆਂ ਭੈਣਾ, ਬੀਬੀਆਂ ਨੂੰ ਅਪੀਲ ਕਰਦੀ ਹਾਂ ਕਿ ਉਸ ਦਿਨ ਵੱਧ ਤੋਂ ਵੱਧ ਪਹੁੰਚ ਕੇ ਇਹ ਸਾਬਤ ਕਰ ਦਈਏ ਕਿ ਭਾਰਤ ਦੇਸ਼ ਦੀਆਂ ਔਰਤਾਂ ਵੀ ਮੈਦਾਨ ਵਿਚ ਉਤਰ ਆਈਆਂ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਔਰਤਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ, ਅਸੀਂ ਤਾਂ ਇਹ ਜੰਗ ਜਿੱਤ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਹਾਂ ਤੇ ਇਸ ਗਰਮੀ ਤੋਂ ਨਹੀਂ ਡਰਦੀਆਂ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿਚ ਸੱਤ-ਸੱਤ ਫੁੱਟ ਦੀਆਂ ਤਲਵਾਰਾਂ ਘੁੰਮਾਈਆਂ ਸਨ।