ਪਤਨੀ ਦਾ ਕਤਲ ਕਰਨ ਵਾਲੇ ਬਲਰਾਜ ਸਿੰਘ ਫ਼ੌਜੀ ਤੇ ਸਹੁਰੇ ਗੁਰਸੇਵਕ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਾਜ ਖ਼ਾਤਰ ਨਵਜੋਤ ਕੌਰ ਨੂੰ ਉਤਾਰਿਆ ਸੀ ਮੌਤ ਦੇ ਘਾਟ 

Balraj Singh Fauji and his father Gursevak Singh in police custody

ਢਾਈ ਸਾਲ ਪਹਿਲਾਂ ਫੌਜੀ ਨਾਲ ਹੋਇਆ ਸੀ ਨਵਜੋਤ ਕੌਰ ਦਾ ਵਿਆਹ

ਪੱਟੀ : ਬੀਤੇ ਦਿਨੀਂ ਪਿੰਡ ਜੋਤੀਸ਼ਾਹ ਵਿਖੇ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲੀ ਸੀ। ਲੜਕੀ ਦੇ ਪੇਕੇ ਪਰਿਵਾਰ ਵਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਸਹੁਰਿਆਂ 'ਤੇ ਲੱਗੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ 

ਇਸ ਮਾਮਲੇ ਵਿਚ ਅੱਜ ਪੁਲਿਸ ਨੇ ਮ੍ਰਿਤਕ ਦੇ ਪਤੀ ਬਲਰਾਜ ਸਿੰਘ ਫ਼ੌਜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕਿਹਾ ਜਾ ਰਿਹਾ ਸੀ ਕਿ ਦਾਜ ਵਿੱਚ ਫਾਰਚੂਨਰ ਗੱਡੀ ਨਾ ਮਿਲਣ 'ਤੇ ਪਤੀ ਬਲਰਾਜ ਸਿੰਘ, ਸਹੁਰਾ ਗੁਰਸੇਵਕ ਸਿੰਘ ਅਤੇ ਸੱਸ ਮਨਜੀਤ ਕੌਰ ਵੱਲੋਂ ਮਿਲ ਕੇ ਪਰਨੇ ਨਾਲ ਫਾਹਾ ਦੇ ਕੇ ਨਵਜੋਤ ਕੌਰ ਦਾ ਕਤਲ ਕੀਤਾ ਗਿਆ ਸੀ। ਲੜਕੀ ਦੇ ਪਿਤਾ ਭੁਪਿੰਦਰ ਸਿੰਘ ਚੁੰਗੀਆਂ ਕਲਾਂ ਦੇ ਬਿਆਨਾਂ 'ਤੇ ਥਾਣਾ ਸਭਰਾ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ। 

ਪੁਲਿਸ ਵੱਲੋਂ ਵਿਆਹੁਤਾ ਕਤਲ ਮਾਮਲੇ ਵਿੱਚ ਹੁਣ ਤੱਕ ਦੋ ਲੋਕਾਂ ਪਤੀ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਉਹ ਪਰਨਾ ਵੀ ਬਰਾਮਦ ਕਰ ਲਿਆ ਗਿਆ ਹੈ ਜਿਸ ਨਾਲ ਇਸ ਔਰਤ ਦਾ ਕਤਲ ਹੋਇਆ ਸੀ।