ਕਿਸਾਨ ਯੂਨੀਅਨ ਦੇ ਅੰਦੋਲਨ ਨੇ ਲਿਆ ਨਵਾਂ ਮੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਯੂਨੀਅਨ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ ਨਿੱਤ ਪ੍ਰਤੀ ਦਿਨ ਵਧਦੇ ਰੇਟਾਂ ਅਤੇ ਕੇਂਦਰ ਵੱਲੋਂ ਸੁਆਮੀ ਨਾਥਨ ਕਮਿਸ.ਨ ਦੀ ਰਿਪੋਰਟ ਚੋਣਾ ...

Kisan Union With Police

ਕੋਟ ਈਸੇ ਖਾਂ,  ਕਿਸਾਨ ਯੂਨੀਅਨ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ ਨਿੱਤ ਪ੍ਰਤੀ ਦਿਨ ਵਧਦੇ ਰੇਟਾਂ ਅਤੇ ਕੇਂਦਰ ਵੱਲੋਂ ਸੁਆਮੀ ਨਾਥਨ ਕਮਿਸ.ਨ ਦੀ ਰਿਪੋਰਟ ਚੋਣਾ ਸਮਂੇ ਕੀਤੇ ਵਾਹਦਿਆ ਮੁਤਾਬਿਕ ਲਾਗੂ ਨਾ ਕਰਨ ਦੇ ਫਲਸਰੂਪ ਵਜੋ ਦੇਸ. ਦੇ ਕਈ ਸੂਬਿਆਂ ਵਿੱਚ ਇਸ ਮਹੀਨੇ ਦੀ ਪਹਿਲੀ ਤਰੀਖ ਤੋਂ 10 ਜੂਨ ਤੱਕ ਅੰਦੋਲਨ ਛੇੜ ਰੱਖਿਆ ਹੈ ਜਿਸ ਨੇ ਪੰਜਾਬ ਵਿੱਚ ਇੱਕ ਅਜਿਹਾ ਮੋੜ ਲੈ ਲਿਆ ਹੈ ਜਿਸ ਨਾਲ ਕੇਂਦਰ ਸਰਕਾਰ ਤੱਕ ਦਾ ਭਲੇ ਹੀ ਇਸਦਾ ਸੇਕ ਨਾ ਪਹੁੰਚਦਾ ਹੋਵੇ ਪ੍ਰੰਤੂ ਇਸਦੀ ਮਾਰ ਵਿੱਚ ਇੱਥੋ ਦੇ ਲੋਕ ਅਤੇ ਇੱਥੋ ਤੱਕ ਕਿ ਕਿਸਾਨ ਹੀ ਬੁਰੀ ਤਰ੍ਹਾ ਪ੍ਰਭਾਵਿਤ ਹੋ ਰਹੇ ਹਨ।

ਸੜਕਾਂ ਤੇ ਬੇਦਰਦੀ ਨਾਲ ਡੋਹਲੇ ਜਾ ਰਹੇ ਤੇਰਵੇ ਰਤਨ (ਦੁੱਧ) ਦਾ ਹਰ ਬੁੱਧੀਜੀਵੀ ਵਰਗ ਕਰੜੀ ਨਿੰਦਾ ਕਰਦਾ ਦਿਖਾਈ ਦੇ ਰਿਹਾ ਹੈ। ਦੋ-ਦੋ ਕਿੱਲੇ ਵਿੱਚ ਬੀਜੀ ਸਬਜੀ ਵਾਲੇ ਕਿਸਾਨ ਤਾਂ ਹੋਰ ਵੀ ਬਹੁਤ ਦੁਖੀ ਹਨ ਜਿਨ੍ਹਾਂ ਦੀ ਸਬਜੀ ਵੇਚ ਕੇ ਹੀ ਸ਼ਾਮ ਨੂੰ ਰੋਟੀ ਪਕਦੀ ਹੈ। ਇਸ ਸ਼ਹਿਰ ਵਿੱਚ ਅੱਜ ਹੋਰ ਅੱਗੇ ਜਾਂਦਿਆ ਕਿਸਾਨ ਯੂਨੀਅਨ ਵੱਲੋਂ ਬਰਫ ਦੇ ਕਾਰਖਾਨੇ ਵਿੱਚ ਰੱਖੇ ਦੁੱਧ ਦੇ ਡਰੱਮ ਕਿ ਦੋਧੀਆਂ ਵੱਲੋਂ ਰੱਖੇ ਗਏ ਸਨ ਚੁੱਕਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਪ੍ਰਾਪਤ ਸੂਚਨਾਂ ਮੁਤਾਬਿਕ ਗੁਰਮੁੱਖ ਸਿੰਘ, ਪਲਵਿੰਦਰ ਸਿੰਘ, ਸੁਭਾਸ਼ ਚੰਦਰ, ਹਰਜਿੰਦਰ ਸਿੰਘ, ਗੁਰਨਾਮ ਸਿੰਘ ਆਦਿ ਦੋਧੀਆਂ ਵੱਲੋਂ ਕੋਈ 11 ਦੁੱਧ ਦੇ ਡਰੱਮ ਮੋਗਾ ਰੋਡ ਤੇ ਬਰਫ ਦੇ ਕਾਰਖਾਨੇ ਜਿਸ ਦਾ ਮਾਲਕ ਪਰਮਜੀਤ ਸਿੰਘ ਹੈ ਵਿੱਚ ਰੱਖੇ ਗਏ ਸਨ ਜਿਨ੍ਹਾਂ ਨੂੰ ਕੋਈ 11 ਵਜੇ ਦੇ ਕਰੀਬ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮਕੇ (ਰਾਜੇਵਾਲ) , ਬਲਵੰਤ ਸਿੰਘ ਬਹਿਰਾਮਕੇ (ਮਾਨ),

ਮੇਹਰ ਸਿੰਘ ਝੰਡਾ ਬੱਗਾ (ਰਾਜੇਵਾਲ) ਅਤੇ ਕੋਈ 4-5 ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਕਾਰਖਾਨੇ ਦੇ ਮਾਲਕ ਦੇ ਰੋਕਣ ਦੇ ਬਾਵਜੂਦ ਚੁੱਕ ਲਏ ਗਏ ਜਿਨ੍ਹਾਂ ਦੀ ਲਿਖਤੀ ਰਿਪੋਰਟ ਸਥਾਨਕ ਥਾਣੇ ਵਿੱਚ ਇਨਸਾਫ ਦਵਾਉਣ ਅਤੇ ਬਣਦਾ ਮੁਆਵਜਾ ਦੇਣ ਲਈ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਗਰ ਸਾਨੂੰ ਬਣਦਾ ਇਨਸਾਫ ਨਾ ਮਿਲਿਆ ਤਾਂ ਸਾਡੀ ਯੂਨੀਅਨ ਵੱਲੋਂ ਧਰਨਾ ਲਗਾ ਕੇ ਅਗਲਾ ਸੰਘਰਸ਼ ਵਿੱਢਿਆ ਜਾਵੇਗਾ।