ਪੰਜਾਬ 'ਚ ਭਲਕੇ ਸਮਾਪਤ ਹੋ ਜਾਵੇਗਾ ਕਿਸਾਨ ਅੰਦੋਲਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

'ਪਿੰਡ ਬੰਦ ਕਿਸਾਨ ਛੁੱਟੀ' 'ਤੇ ਅੰਦੋਲਨ ਵਿਚ ਸ਼ਾਮਲ ਮੋਹਰੀ ਜਥੇਬੰਦੀਆਂ ਦੇ ਆਗੂਆਂ ਦੀ ਅਹਿਮ ਮੀਟਿੰਗ ਸਰਕਟ ਹਾਊਸ ਵਿਖੇ ਹੋਈ ਜਿਸ ਵਿਚ ਚਲ ਰਹੇ ...

Farmers Talking to Media

ਲੁਧਿਆਣਾ, 'ਪਿੰਡ ਬੰਦ ਕਿਸਾਨ ਛੁੱਟੀ' 'ਤੇ ਅੰਦੋਲਨ ਵਿਚ ਸ਼ਾਮਲ ਮੋਹਰੀ ਜਥੇਬੰਦੀਆਂ ਦੇ ਆਗੂਆਂ ਦੀ ਅਹਿਮ ਮੀਟਿੰਗ ਸਰਕਟ ਹਾਊਸ ਵਿਖੇ ਹੋਈ ਜਿਸ ਵਿਚ ਚਲ ਰਹੇ ਅੰਦੋਲਨ ਦੇ ਹਾਲਾਤ ਉਪਰ ਪੂਰੀ ਸੰਤੁਸ਼ਟੀ ਜ਼ਾਹਰ ਕੀਤੀ ਗਈ । ਮੀਟਿੰਗ ਵਿਚ 6 ਜੂਨ ਨੂੰ ਕਿਸਾਨ ਅੰਦੋਲਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ।
ਅੰਦੋਲਨ ਨੂੰ ਅੱਗੇ ਤੋਰਨ 'ਤੇ ਚਰਚਾ ਕਰ ਕੇ ਪੀ. ਡੀ.ਐਫ਼.ਏ ਅਤੇ ਹੋਰ ਦੁਧ ਉਤਪਾਦਕਾਂ ਵਲੋਂ ਉਠਾਈਆਂ ਜਾ ਰਹੀਆਂ ਅਪਣੀਆਂ ਸਮੱਸਿਆਵਾਂ 'ਤੇ ਵਿਚਾਰ ਕੀਤੀ ਗਈ।

ਸਾਰੇ ਆਗੂਆਂ ਨੇ ਮਹਿਸੂਸ ਕੀਤਾ ਕਿ ਜਿਥੇ ਹੁਣ ਤਕ ਪੀਡੀਐਫ਼ਏ ਅਤੇ ਸਾਰੇ ਦੁਧ ਉਤਪਾਦਕਾਂ ਸਮੇਤ ਸਮੁੱਚੇ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਇਸ ਅੰਦੋਲਨ ਵਿਚ ਪੂਰਾ ਯੋਗਦਾਨ ਪਾਉਣ 'ਤੇ ਸੱਭ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਅੰਦੋਲਨ ਦੀ ਸਫ਼ਲਤਾ ਤੋਂ ਘਬਰਾ ਕੇ ਅੰਦੋਲਨ ਵਿਚ ਹਿੰਸਾ ਲਿਆ ਕੇ ਕਿਸਾਨਾਂ ਦੀ ਭਰਾ ਮਾਰੂ ਜੰਗ ਸ਼ੁਰੂ ਕਰਾਉਣਾ ਚਾਹੁੰਦੀ ਹੈ।

ਉਸ ਨੂੰ ਧਿਆਨ ਵਿਚ ਰੱਖਦਿਆਂ ਪੀਡੀਐਫ਼ਏ ਦੀ ਬੇਨਤੀ ਨੂੰ ਪ੍ਰਵਾਨ ਕਰ ਕੇ ਫ਼ੈਸਲਾ ਕੀਤਾ ਗਿਆ ਕਿ 1 ਤੋਂ 10 ਜੂਨ ਤਕ ਚਲਣ ਵਾਲਾ ਅੰਦੋਲਨ 6 ਜੂਨ ਨੂੰ ਮੱਧ ਪ੍ਰਦੇਸ਼ ਵਿਚ ਪਿਛਲੇ ਸਾਲ ਅੰਦੋਲਨ ਦੌਰਾਨ ਸ਼ਹੀਦ ਹੋਏ 6 ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੰਜਾਬ ਵਿਚੋਂ ਸਮਾਪਤ ਕਰ ਦਿਤਾ ਜਾਵੇਗਾ। ਅੰਦੋਲਨ ਦੌਰਾਨ ਉਨ੍ਹਾਂ ਵਰਕਰਾ ਨੂੰ ਸ਼ਾਂਤੀ ਰਖਣ ਦੀ ਅਪੀਲ ਕੀਤੀ ਹੈ। ਇਸ ਮੌਕੇ ਛੇ ਜਥੇਬੰਦੀਆਂ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਜਗਮੀਤ ਸਿੰਘ ਦਾਲੇਵਾਲ, ਹਰਮੀਤ ਸਿੰਘ ਕਾਦੀਆ, ਦਲਜੀਤ ਸਿੰਘ ਸਦਰਪੁਰ ਆਦਿ ਹਾਜ਼ਰ ਸਨ।