ਪੰਜਾਬ ਵਿਚ ਭਾਜਪਾ ਦੀ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦੀ ਤਿਆਰੀ

ਏਜੰਸੀ

ਖ਼ਬਰਾਂ, ਪੰਜਾਬ

ਮੌਜੂਦਾ ਸੀਟ ਸ਼ੇਅਰਿੰਗ ਫਾਰਮੂਲੇ ਅਨੁਸਾਰ 13 ਸੰਸਦੀ ਸੀਟਾਂ ਵਿਚੋਂ....

Punjab BJP wants to part way with SAD, contest state polls alone

ਚੰਡੀਗੜ੍ਹ: ਭਾਜਪਾ ਸਰਕਾਰ ਵੱਲੋਂ ਜ਼ਿਲ੍ਹਾ ਦਫ਼ਤਰ ਦੇ ਆਹੁਦੇਦਾਰਾਂ ਦੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਜੋਂ ਸੂਬੇ ਦੀਆਂ ਚੋਣਾਂ ਲੜਨ ਦੀ ਇੱਛਾ ਪ੍ਰਗਟ ਕੀਤੀ ਗਈ ਅਤੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ 117 ਵਿਧਾਨ ਸਭਾ ਸੀਟਾਂ ਤਿਆਰ ਕਰਨ ਲਈ ਕਿਹਾ ਗਿਆ। ਮੌਜੂਦਾ ਸੀਟ ਸ਼ੇਅਰਿੰਗ ਫਾਰਮੂਲੇ ਅਨੁਸਾਰ 13 ਸੰਸਦੀ ਸੀਟਾਂ ਵਿਚੋਂ 10 ਸੀਟਾਂ ’ਤੇ ਅਕਾਲੀ ਦਲ ਅਤੇ ਬਾਕੀ ਦੀਆਂ 3 ਸੀਟਾਂ ’ਤੇ ਭਾਜਪਾ ਚੋਣ ਲੜਦੀ ਹੈ।

ਇਸੇ ਦੌਰਾਨ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ 23 ਸੀਟਾਂ ’ਤੇ ਭਾਜਪਾ ਅਤੇ ਬਾਕੀ ਦੀਆਂ 94 ਸੀਟਾਂ ’ਤੇ ਅਕਾਲੀ ਦਲ ਉਮੀਦਵਾਰ ਉਤਾਰੇਗੀ। ਲੋਕ ਸਭਾ ਚੋਣਾਂ 2019 ਦੀਆਂ ਚੋਣਾਂ ਵਿਚ ਭਾਜਪਾ ਨੇ ਤਿੰਨ ਸੀਟਾਂ ਵਿਚੋਂ 2 ਸੀਟਾਂ ਜਿੱਤੀਆਂ ਸਨ। ਉਹਨਾਂ ਨੂੰ ਅੰਮ੍ਰਿਤਸਰ ਵਿਚ ਹਾਰ ਦਾ ਮੂੰਹ ਵੇਖਣਾ ਪਿਆ। ਇਸ ਨੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।

ਬੈਠਕ ਵਿਚ ਰਾਜ ਦੇ ਆਗੂ ਨੇ ਹਰਿਆਣਾ ਦੀ ਉਦਾਹਰਨ ਦਾ ਹਵਾਲਾ ਦਿੱਤਾ ਜਿੱਥੋਂ ਭਾਜਪਾ ਨੇ ਹਾਲ ਹੀ ਵਿਚ ਐਲਐਸ ਸਰਵੇਖਣ ਵਿਚ ਸਾਰੀਆਂ 120 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਲੋਕ ਸਭਾ ਚੋਣਾਂ ਵਿਚ ਅਪਣੇ ਪ੍ਰਦਰਸ਼ਨ ਤੋਂ ਪ੍ਰੋਸਤਾਹਿਤ ਹੋ ਕੇ ਭਾਜਪਾ ਹੁਣ ਵਿਧਾਨ ਸਭਾ ਚੁਨਾਵੀ ਮੁਕਾਬਲੇ ਵਿਚ ਅਪਣੇ ਬਲ ’ਤੇ ਭਾਗ ਲੈ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਸਿਰਫ ਦੋ ਲੋਕ ਸਭਾ ਸੀਟਾਂ ਫਿਰੋਜ਼ਪੁਰ ਅਤੇ ਬਠਿੰਡਾ ਹਲਕਿਆਂ ਵਿਚ ਜਿੱਤ ਹਾਸਲ ਕਰ ਸਕੀ।

ਬਠਿੰਡਾ ਤੋਂ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਕੇਂਦਰੀ ਕੈਬਨਿਟ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ। ਦੂਜੀ ਸੀਟ ਉਹਨਾਂ ਦੇ ਪਤੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਤੀ। ਇਹਨਾਂ ਦੇ ਕਈ ਉਮੀਦਵਾਰ ਚੋਣ ਹਲਕਿਆਂ ਵਿਚ ਕਾਫੀ ਸਮੇਂ ਤੋਂ ਲੜ ਰਹੇ ਸਨ ਜੋ ਕਿ ਇਸ ਵਾਰ ਹਾਰ ਗਏ ਹਨ। ਉਹਨਾਂ ਦਾ ਪ੍ਰਦਰਸ਼ਨ ਬੁਰਾ ਹੀ ਰਿਹਾ। ਮੁਖ ਮੰਤਰੀ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿਚ ਕਾਂਗਰਸ ਨੇ ਰਾਜ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 8 ’ਤੇ ਜਿੱਤ ਹਾਸਲ ਕੀਤੀ ਸੀ।