ਪੱਛਮ ਬੰਗਾਲ ਵਿਚ ਭਾਜਪਾ ਅਤੇ ਤ੍ਰਣਮੂਲ ਕਾਂਗਰਸ ਵਿਚ ਛਿੜੀ ਪੋਸਟਕਾਰਡ ਜੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਅਤੇ ਸ਼ਾਹ ਨੂੰ ਮਮਤਾ ਬੈਨਰਜੀ ਭੇਜੇਗੀ 20 ਲੱਖ ਕਾਰਡ

Jai sri ram slogan sparks postcard battle between BJP and TMC in West Bengal

ਪੱਛਮ ਬੰਗਾਲ ਵਿਚ ਸੱਤਾ ਗੜ੍ਹ ਟੀਐਮਸੀ ਅਤੇ ਭਾਜਪਾ ਵਿਚ ਇਕ ਦੂਜੇ ਦਾ ਵਿਰੋਧ ਜਾਰੀ ਹੈ। ਜੈ ਸ਼੍ਰੀਰਾਮ ਦੇ ਨਾਅਰਿਆਂ ਤੋਂ ਬਾਅਦ ਹੁਣ ਮਾਮਲਾ ਪੋਸਟਕਾਰਡ ਤਕ ਪਹੁੰਚ ਗਿਆ ਹੈ। ਭਾਜਪਾ ਨੇ ਸੂਬੇ ਦੀ ਸੀਐਮ ਮਮਤਾ ਬੈਨਰਜੀ ਨੂੰ 10 ਲੱਖ ਪੋਸਟਕਾਰਡ ਭੇਜਣ ਦਾ ਫੈਸਲਾ ਕੀਤਾ ਹੈ ਜਿਸ ’ਤੇ ਜੈ ਸ਼੍ਰੀਰਾਮ ਲਿਖਿਆ ਹੋਵੇਗਾ। ਉਧਰ ਟੀਐਮਸੀ ਨੇ ਇਸ ’ਤੇ ਪਲਟਵਾਰ ਕਰਦੇ ਹੋਏ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 20 ਲੱਖ ਪੋਸਟਕਾਰਡ ਭੇਜਣ ਦਾ ਫੈਸਲਾ ਲਿਆ ਹੈ ਜਿਸ ਤੇ ਜੈ ਹਿੰਦ ਜੈ ਬੰਗਲਾ  ਲਿਖਿਆ ਹੋਵੇਗਾ।

ਦਸ ਦਈਏ ਕਿ ਸੋਮਵਾਰ ਨੂੰ ਪੱਛਮ ਬੰਗਾਲ ਤੋਂ ਭਾਜਪਾ ਦੇ ਨਵੇਂ ਚੁਣੇ ਗਏ ਸਾਂਸਦ ਅਰਜੁਨ ਸਿੰਘ ਨੇ ਕਿਹਾ ਉਹਨਾਂ ਨੇ ਮੁੱਖ ਮੰਤਰੀ ਨੂੰ 10 ਲੱਖ ਪੋਸਟਕਾਰਡ ਭੇਜਣ ਦਾ ਫੈਸਲਾ ਕੀਤਾ ਹੈ। ਜਿਹਨਾਂ ’ਤੇ ਜੈ ਸ਼੍ਰੀਰਾਮ ਲਿਖਿਆ ਹੋਵੇਗਾ। ਅਰਜੁਨ ਸਿੰਘ ਆਪ ਭਾਜਪਾ ਨੂੰ ਉਸ ਦੇ ਹੀ ਹਥਿਆਰ ਨਾਲ ਪਲਟਵਾਰ ਕਰਨ ਦੀ ਤਿਆਰੀ ਵਿਚ ਟੀਐਮਸੀ ਵੀ ਜੁਟੀ ਹੈ। ਪੱਛਮ ਬੰਗਾਲ ਵਿਚ ਖਾਦ ਮੰਤਰੀ ਜਯੋਤੀਪ੍ਰਿਯ ਮਲਿਕ ਨੇ ਭਾਜਪਾ ਦੇ ਜੈ ਸ਼੍ਰੀਰਾਮ ਦਾ ਜਵਾਬ ਜੈ ਹਿੰਦ-ਜੈ ਬੰਗਲਾ ਤੋਂ ਦੇਣ ਦਾ ਫੈਸਲਾ ਕੀਤਾ ਹੈ।

ਟੀਐਮਸੀ ਨੇ ਅਜਿਹੇ 20 ਲੱਖ ਕਾਰਡ ਮੋਦੀ ਅਤੇ ਅਮਿਤ ਸ਼ਾਹ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਭਾਜਪਾ ਦੇ ਜਰਨਲ ਸਕੱਤਰ ਸਯੰਤਨ ਬਸੁ ਕਹਿੰਦੇ ਹਨ ਕਿ ਉਹ ਇਸ ਗੱਲ ’ਤੇ ਬਹੁਤ ਹੈਰਾਨ ਹਨ ਕਿ ਆਖਰ ਮਮਤਾਜੀ ਨੂੰ ਜੈ ਸ਼੍ਰੀਰਾਮ ਦੇ ਨਾਅਰਿਆਂ ਤੋਂ ਇੰਨੀ ਦਿੱਕਤ ਕਿਉਂ ਹੈ। 1996 ਵਿਚ ਰਾਮ ਮੰਦਰ ਅੰਦੋਲਨ ਦੇ ਸਮੇਂ ਤੋਂ ਜੈ ਸ਼੍ਰੀਰਾਮ ਦਾ ਨਾਅਰਾ ਦੇਸ਼ ਵਿਚ ਪ੍ਰਸਿੱਧ ਹੈ। ਇਸ ਵਿਚ ਕੁਝ ਨਵਾਂ ਨਹੀਂ ਹੈ।

ਇੱਥੋਂ ਤਕ ਕਿ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਰਹਿੰਦੇ ਹੋਏ ਵੀ ਮਮਤਾ ਨੇ ਕਦੇ ਇਸ ਦਾ ਵਿਰੋਧ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹਨਾਂ ਨਾਅਰਿਆਂ ਤੋਂ ਕੋਈ ਮੁਸ਼ਕਿਲ ਨਹੀਂ ਹੈ। ਸਾਡੇ ਆਗੂ ਅਕਸਰ ਭਾਰਤ ਮਾਤਾ ਦੀ ਜੈ ਅਤੇ ਜੈ ਹਿੰਦ ਦੇ ਨਾਅਰੇ ਲਗਾਉਂਦੇ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਜੈ ਸ਼੍ਰੀਰਾਮ ਨਾਅਰੇ ਦੇ ਜਵਾਬ ਵਿਚ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਪਲੈਫਾਰਮ ਟਵਿਟਰ ਅਤੇ ਫੇਸਬੁੱਕ ’ਤੇ ਅਪਣੀ ਡਿਸਪਲੇ ਪਿਕਚਰ ਬਦਲ ਦਿੱਤੀ ਸੀ।

ਹੁਣ ਉਹਨਾਂ ਦੀ ਡੀਪੀ ਵਿਚ ਜੈ ਹਿੰਦ ਜੈ ਬੰਗਲਾ ਲਿਖਿਆ ਨਜ਼ਰ ਆ ਰਿਹਾ ਹੈ। ਮਮਤਾ ਦੇ ਨਾਲ ਹੀ ਉਹਨਾਂ ਦੀ ਪਾਰਟੀ ਤ੍ਰਣਮੂਲ ਕਾਂਗਰਸ ਦੇ ਮੁੱਖ ਆਗੂਆਂ ਨੇ ਵੀ ਅਪਣੀ ਡੀਪੀ ਬਦਲ ਲਈ ਹੈ।