ਯੂਨਾਇਟੇਡ ਸਿਖਸ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਸੈਨੇਟਾਈਜ਼ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਸਰਕਾਰ ਵਲੋਂ 8 ਜੂਨ ਤੋਂ ਧਾਰਮਿਕ ਅਸਥਾਨ ਖੋਲਣ ਦੇ ਐਲਾਨ ਕਰਨ ਤੇ ਯੂਨਾਇਟੇਡ ਸਿਖਸ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਜੱਲ੍ਹਿਆਂਵਾਲਾ ਬਾਗ...

Amritsar

ਅੰਮ੍ਰਿਤਸਰ: ਭਾਰਤ ਸਰਕਾਰ ਵਲੋਂ 8 ਜੂਨ ਤੋਂ ਧਾਰਮਿਕ ਅਸਥਾਨ ਖੋਲਣ ਦੇ ਐਲਾਨ ਕਰਨ ਤੇ ਯੂਨਾਇਟੇਡ ਸਿਖਸ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਜੱਲ੍ਹਿਆਂਵਾਲਾ ਬਾਗ ਅਤੇ ਹੋਰ ਧਾਰਮਿਕ ਸਥਾਨਾਂ ਤੇ  ਸਨੇਟਾਇਜ ਕੀਤਾ ਗਿਆ।

ਯੂਨਾਇਟੇਡ ਸਿਖਸ ਦੇ ਅੰਮ੍ਰਿਤਸਰ ਹੈਡ ਹਰਮੀਤ ਸਿੰਘ ਸਲੂਜਾ ਨੇ ਦੱਸਿਆ ਕਿ ਯੂਨਾਇਟੇਡ ਸਿਖਸ ਵਲੋਂ ਕਰੋਨਾ ਮਹਾਮਾਰੀ ਦੇ ਚਲਦਿਆਂ ਦੁਨੀਆ ਭਰ ਵਿਚ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਲੋੜਵੰਦਾਂ ਦੀ ਮਦਦ ਲਗਾਤਾਰ ਕੀਤੀ ਜਾ ਰਹੀ ਹੈ

ਜਿਸ ਤਹਿਤ ਅਮਰੀਕਾ, ਕਨੈਡਾ, ਆਸਟਰੇਲੀਆ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ  ਲੋੜਵੰਦਾਂ ਦੀ ਮਦਦ ਲਈ ਯੂਨਿਟ ਚਲਾਏ ਜਾ ਰਹੇ ਹਨ ਇਸ ਮਹਾਮਾਰੀ ਤੋਂ ਬਚਣ ਲਈ ਬਹੁਤ ਸਾਰੇ ਇਹਤਿਆਤ ਕਰਨੇ ਜਰੂਰੀ ਹਨ

ਜਿਸ ਤਹਿਤ ਯੂਨਾਇਟੇਡ ਸਿਖਸ ਵਲੋਂ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਕੀਟਾਣੂ ਮੁਕਤ ਕਰਨ ਲਈ ਸਨੇਟਾਇਜ ਕਰਨ ਦੀ ਸੇਵਾ ਵੀ ਲਗਾਤਾਰ ਜਾਰੀ ਹੈ। ਅੱਜ ਉਸੇ ਲੜੀਟਾਊਨ ਹਾਲ ਤੋਂ ਸ਼ੁਰੂ ਕਰਕੇ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਪਲਾਜ਼ਾ ਜਲ੍ਹਿਆਂਵਾਲਾ ਬਾਗ ਅਤੇ ਹੋਰ ਧਾਰਮਿਕ ਸਥਾਨਾਂ  ਤੱਕ ਸਾਰਾ ਵਿਰਾਸਤੀ ਮਾਰਗ ਸਨੇਟਾਇਜ ਕੀਤਾ ਗਿਆ ਹੈ

ਤਾਂ ਜੋ ਇਸ ਮਾਰਗ ਨੂੰ ਵਾਇਰਸ ਮੁਕਤ ਕੀਤਾ ਜਾ ਸਕੇ ਕਿਉਕਿ ਇਸੇ ਰਸਤਿਓਂ ਵੱਡੀ ਗਿਣਤੀ ਵਿਚ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਂਦੇ ਹਨ। ਇਸ ਮੌਕੇ ਸ਼੍ਰੋਮਣੀ ਗਤਕਾ ਅਖਾੜਾ ਤੋਂ ਉਸਤਾਦ ਕਮਲਪ੍ਰੀਤ ਸਿੰਘ, ਰਵਿੰਦਰ ਸਿੰਘ, ਇੰਦਰਪਾਲ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।