ਟੀਕੇ ਲਈ ਪੈਸੇ ਨਾ ਹੋਣ ਕਾਰਨ ਕਰੋਨਾ ਮਰੀਜ਼ ਦੀ ਮੌਤ, ਬੈੱਡ ਨਾ ਮਿਲਣ ਕਾਰਨ, ਦਿਨ ਗੁਜ਼ਾਰਿਆ ਐਬੂਲੈਸ ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੰਬਈ ਵਿਚ ਕਰੋਨਾ ਪੀੜਤ ਮਰੀਜ਼ ਨੂੰ ਬੈੱਡ ਨਾ ਮਿਲਣ ਕਾਰਨ ਉਸ ਨੂੰ ਸਾਰਾ ਦਿਨ ਐਂਬੂਲੈਂਸ ਵਿਚ ਹੀ ਗੁਜ਼ਾਰਨਾ ਪਿਆ।

Photo

ਮੁੰਬਈ : ਮਹਾਂਰਾਸ਼ਟਰ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਜਿਹੇ ਵਿਚ ਹੀ ਹੁਣ ਮੁੰਬਈ ਵਿਚ ਕਰੋਨਾ ਪੀੜਤ ਮਰੀਜ਼ ਨੂੰ ਬੈੱਡ ਨਾ ਮਿਲਣ ਕਾਰਨ ਉਸ ਨੂੰ ਸਾਰਾ ਦਿਨ ਐਂਬੂਲੈਂਸ ਵਿਚ ਹੀ ਗੁਜ਼ਾਰਨਾ ਪਿਆ। ਉਧਰ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਜਦੋਂ ਬਜ਼ੁਰਗ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਸੀ ਤਾਂ ਉਸ ਕੋਲ ਟੀਕਾ ਖ੍ਰੀਦਣ ਲਈ 32 ਹਜ਼ਾਰ ਰੁਪਏ ਨਹੀਂ ਸਨ।

ਜਿਸ ਕਾਰਨ ਉਸ ਦੀ 25 ਜੂਨ ਨੂੰ ਮੌਤ ਹੋ ਗਈ ਸੀ। ਬਜ਼ੁਰਗ ਦੇ ਪੁੱਤਰ ਦਾ ਕਹਿਣਾ ਹੈ ਕਿ 20 ਜੂਨ ਨੂੰ ਪਿਤਾ ਨੂੰ ਖੰਘ ਅਤੇ ਸਾਹ ਲੈਣ ਵਿਚ ਮੁਸ਼ਕਿਲ ਹੋਣੀ ਸ਼ੁਰੂ ਹੋਈ ਸੀ। ਜਿਸ ਤੋ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਮਿਊਂਸਿਪਲ ਕਾਰਪੋਰੇਸ਼ਨ ਦੇ ਕਰੋਨਾ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਆਕਸੀਜਨ ਸਪਲਾਈ ਵਾਲਾ ਕੋਈ ਬੈੱਡ ਨਹੀਂ ਸੀ । ਇਸ ਲਈ ਉਨ੍ਹਾਂ ਨੂੰ ਦੂਜੇ ਹਸਪਤਾਲ ਚ ਜਾਣ ਲਈ ਕਿਹਾ ਗਿਆ।

ਜਦੋਂ ਉਹ ਹਸਪਤਾਲ ਦੀ ਭਾਲ ਕਰ ਰਹੇ ਸੀ ਤਾਂ ਪਿਤਾ ਨੂੰ ਆਕਸੀਜਨ ਵਾਲੀ ਐਂਬੂਲੈਂਸ ਵਿਚ ਰੱਖਣਾ ਪਿਆ। ਉਸ ਤੋਂ ਅਗਲੇ ਦਿਨ ਪ੍ਰਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।  ਜਿੱਥੇ ਉਨ੍ਹਾ ਕੋਲ ਪੈਸਿਆਂ ਦੀ ਨਾ ਹੋਣ ਕਾਰਨ ਟੀਕੇ ਦੀ ਥੋੜ੍ਹ ਵਜੋਂ ਪਿਤਾ ਨੇ ਦਮ ਤੋੜ ਦਿੱਤਾ। ਦੱਸ ਦੱਈਏ ਕਿ ਜਦੋ ਸਰਕਾਰੀ ਹਸਪਤਾਲ ਵੱਲੋ ਮਰੀਜ਼ ਨੂੰ ਭਰਤੀ ਕਰਨ ਲਈ ਮਨਾ ਕੀਤਾ ਗਿਆ ਤਾਂ ਉਸ ਦੇ ਪਰਿਵਾਰ ਵੱਲ਼ੋਂ ਉਸ ਨੂੰ ਕੋਪਰ ਖੈਰਨ ਵਾਲੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਡਾਕਟਰਾਂ ਵੱਲ਼ੋਂ ਬਜ਼ੁਰਗ ਦੇ ਪੁੱਤਰ ਨੂੰ ਕਿਹਾ ਗਿਆ ਕਿ ਜਲਦ ਹੀ ਮਰੀਜ਼ ਨੂੰ ਟੀਕੇ ਦੀ ਜ਼ਰੂਰਤ  ਹੋਵੇਗੀ, ਜਿਸ ਦੀ ਕੀਮਤ 32,000 ਰੁਪਏ ਹੈ।  ਜਿਸ ਤੋਂ ਬਾਅਦ ਉਹ ਮਦਦ ਲਈ NMMC ਕੋਲ ਗਏ । ਉੱਥੇ ਅਧਿਕਾਰੀਆਂ ਵੱਲੋਂ ਜਵਾਬ ਦੇਣ ਤੇ ਮਰੀਜ਼ ਦੀ ਚਾਰ ਦਿਨਾਂ ਬਾਅਦ ਮੌਤ ਹੋ ਗਈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।