ਬੀਤੇ 24 ਘੰਟੇ 'ਚ ਪੰਜਾਬ 'ਚ ਆਏ 188 ਨਵੇਂ ਮਾਮਲੇ, ਇਕ ਹਫ਼ਤੇ 'ਚ 34 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਸੂਬੇ ਵਿਚ ਆਏ ਦਿਨ ਕਰੋਨਾ ਦੇ ਨਵੇਂ ਕੇਸਾਂ ਅਤੇ ਮੌਤਾਂ ਦਾ ਸਿਲਸਲਾ ਜਾਰੀ ਹੈ।

Covid19

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਸੂਬੇ ਵਿਚ ਆਏ ਦਿਨ ਕਰੋਨਾ ਦੇ ਨਵੇਂ ਕੇਸਾਂ ਅਤੇ ਮੌਤਾਂ ਦਾ ਸਿਲਸਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਇਕ ਹਫਤੇ ਵਿਚ 34 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਸੂਬੇ ਵਿਚ ਬੀਤੇ 24 ਘੰਟੇ ਵਿਚ 188 ਨਵੇਂ ਮਾਮਲੇ ਦਰਜ਼ ਹੋਏ । ਜਿਸ ਤੋਂ ਬਾਅਦ ਪੰਜਾਬ ਵਿਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 6,198 ਹੋ ਗਈ ਹੈ।

ਇੱਥੇ ਰਾਹਤ ਦੀ ਗੱਲ਼ ਇਹ ਵੀ ਹੈ ਕਿ ਹੁਣ ਤੱਕ ਸੂਬੇ ਵਿਚ 4,306 ਮਰੀਜਾਂ ਨੇ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਸੂਬੇ ਵਿਚ ਕਰੋਨਾ ਮਹਾਂਮਾਰੀ ਦੇ 1,729 ਐਕਟਿਵ ਕੇਸ ਚੱਲ ਰਹੇ ਹਨ। ਸੂਬੇ 'ਚ ਸ਼ਨੀਵਾਰ ਪੌਜਟਿਵ ਆਏ 188 ਮਰੀਜ਼ਾਂ 'ਚੋਂ ਜਲੰਧਰ 'ਚ 57 ਸਭ ਤੋਂ ਜ਼ਿਆਦਾ, ਲੁਧਿਆਣਾ 'ਚ 55 ਤੇ ਅੰਮ੍ਰਿਤਸਰ 'ਚ 14 ਕੇਸ ਸਾਹਮਣੇ ਆਏ ਹਨ।

ਜਲੰਧਰ 'ਚ ਪੌਜ਼ੇਟਿਵ ਆਏ 57 ਮਰੀਜ਼ਾਂ 'ਚੋਂ 17 ਇੱਕੋ ਪਰਿਵਾਰ ਦੇ ਹਨ। ਦੱਸ ਦੱਈਏ ਕਿ ਇਕ ਸਮੇਂ ਪੰਜਾਬ ਨੇ ਕਰੋਨਾ ਵਾਇਰਸ ਦੇ ਪ੍ਰਭਾਵ ਤੇ ਲਗਾਮ ਲਗਾਉਂਣੀ ਸ਼ੁਰੂ ਕਰ ਦਿੱਤੀ ਸੀ, ਪਰ ਸਰਕਾਰ ਵੱਲੋਂ ਲੌਕਡਾਊਨ ਚ ਦਿੱਤੀਆਂ ਜਾ ਰਹੀਆਂ ਢਿੱਲਾਂ ਦੀ ਲੋਕਾਂ ਵੱਲੋਂ ਕੀਤੀ ਜਾਂਦੀ ਦੁਰਵਰਤੋਂ ਦੇ ਨਤੀਜੇ ਵੱਜੋਂ ਇਹ ਕੇਸ ਇਕ ਵਾਰ ਫਿਰ ਤੋ ਤੇਜ਼ੀ ਫੜਨ ਲੱਗੇ ਹਨ। ਇਸ ਦਾ ਇਕ ਵੱਡਾ ਕਾਰਨ ਲਗਾਤਾਰ ਬਾਹਰ ਤੋਂ ਆ ਰਹੇ ਲੋਕਾਂ ਨੂੰ ਵੀ ਮੰਨਿਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।