ਜੰਗਲਾਤ ਵਿਭਾਗ ਕਿਸਾਨਾਂ ਨੂੰ ਦੇਵੇਗਾ 50 ਲੱਖ ਬੂਟੇ, ਬਚਾਉਂਣ 'ਤੇ ਮਿਲੇਗੀ ਇੰਨੀ ਰਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਵਾਰ ਜੰਗਲਾਤ ਵਿਭਾਗ ਦੇ ਵੱਲੋਂ ਕਿਸਾਨਾਂ ਦੇ ਲਈ ਇਕ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ।

Photo

ਇਸ ਵਾਰ ਜੰਗਲਾਤ ਵਿਭਾਗ ਦੇ ਵੱਲੋਂ ਕਿਸਾਨਾਂ ਦੇ ਲਈ ਇਕ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਜੰਗਲਾਤ ਵਿਭਾਗ ਕਿਸਾਨਾਂ ਨੂੰ ਪੰਜਾਬ ਦੇ ਖੇਤਾਂ ਚ ਫਲਾਂ ਦੀ ਕਾਸ਼ਤ ਲਈ ਪ੍ਰੇਰਿਤ ਕਰਨ ਲਈ 50 ਲੱਖ ਬੂਟੇ ਮੁਹੱਈਆ ਕਰਵਾਏਗਾ। ਜੰਗਲਾਤ ਵਿਭਾਗ ਵੱਲੋਂ ਕਿਸਾਨਾਂ ਨੂੰ ਦੂਜੀਆਂ ਫ਼ਸਲਾਂ ਦੇ ਚੱਕਰ ਵਿਚੋਂ ਕੱਡ ਕੇ ਫਲਾਂ ਤੇ ਚਿਕਿਤਸਕ ਜਾਇਦਾਦਾਂ ਦੀ ਬਿਜਾਈ ਲਈ ਪ੍ਰੇਰਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਉਧਰ ਪੰਜਾਬ ਦੇ ਪ੍ਰਮੁੱਖ ਕੰਜਰਵੇਟਰ ਆਪ ਫੌਰੈਸਟ ਜਿਤੇਂਦਰ ਸ਼ਰਮਾਂ ਨੇ ਕਿਹਾ ਕਿ ਘਰ-ਘਰ ਜਾ ਕੇ ਹਰਿਆਲੀ ਮੁਹਿੰਮ ਦੇ ਤਹਿਤ ਸਰਕਾਰ ਪੌਦਿਆਂ ਦੀ ਗਿਣਤੀ ਵਧਾ ਰਹੀ ਹੈ। ਪਿਛਲੇ ਸਾਲ ਇਸ ਯੋਜਨਾ ਤਹਿਤ 60 ਲੱਖ ਤੋਂ ਵੀ ਜ਼ਿਆਦਾ ਬੂਟੇ ਲਾਏ ਗਏ ਸਨ। ਪਿਛਲੇ ਸਾਲ ਵਿਭਾਗ ਨੇ ਆਈ ਹਰਿਆਲੀ ਐਪ ਤੋਂ ਇਲਾਵਾ ਪੌਦੇ ਮੇਲੇ, ਬੂਟੇ ਤੇ ਲੰਗਰ ਲਾ ਕੇ ਵੀ ਬੂਟਿਆਂ ਨੂੰ ਵੰਡਿਆ ਗਿਆ।

ਦੱਸ ਦੱਈਏ ਕਿ ਕਰੋਨਾ ਸੰਕਟ ਕਾਰਨ ਇਸ ਸਾਲ ਮੇਲਿਆਂ ਜਾਂ ਬੂਟਿਆਂ ਦਾ ਆਯੋਜਨ ਤਾਂ ਨਹੀਂ ਹੋਵੇਗਾ, ਇਸ ਵਾਰ ਵਿਭਾਗ ਦੀ ਯੋਜਨਾ ਹੈ ਕਿ ਉਹ ਪੌਦੇ ਨੂੰ ਆਈ ਹਰਿਆਲੀ ਐਪ ਰਾਹੀਂ ਵੰਡਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਪੌਦਿਆਂ ਦੀ ਦੇਖਭਾਲ ਅਤੇ ਵਿਕਾਸ ਲਈ ਵਿਭਾਗ ਵੱਲ਼ੋਂ ਕਿਸਾਨਾਂ ਨੂੰ ਆਰਥਿਕ ਤੌਰ ਤੇ ਉਤਸ਼ਾਹਿਤ ਕਰਨ ਲਈ ਇਕ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ।

ਜਿਸ ਤਹਿਤ ਹਰ ਪੌਦੇ ਨੂੰ ਚਾਰ ਸਾਲ ਲਈ ਬਚਾਉਂਣ ਲਈ ਵਿਭਾਗ ਵੱਲੋਂ ਹਰ ਪੌਦੇ ਨੂੰ 35-40 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਦੱਸ ਦੱਈਏ ਕਿ ਵਿਭਾਗ ਵੱਲੋਂ ਮੁੱਖ ਤੌਰ ਤੇ ਦੇਸੀ ਕਿਸਮਾਂ ਤੇ ਦਰੱਖਤ ਉਗਾਉਂਣ ਤੇ ਕੰਮ ਕੀਤਾ ਜਾ ਰਿਹਾ ਹੈ। ਰਾਜ ਦੇ ਕੰਡੀ ਖੇਤਰ ਵਿਚ ਖਾਸਕਰ ਚਿਕਿਤਸਕ ਪੌਦਿਆਂ ਤੋਂ ਇਲਾਵਾ ਜਾਮੁਣ, ਅੰਬ, ਨਿੰਮ, ਆਂਵਲਾ, ਹਰੜ ਤੇ ਬਹਿਦਾ ਵਰਗੇ ਦਰੱਖਤ ਲਗਾਏ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।