ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 10ਵੀਂ ਦਾ ਨਤੀਜਾ, ਧੀਆਂ ਨੇ ਮਾਰੀ ਬਾਜ਼ੀ
ਫਿਰੋਜ਼ਪੁਰ ਜ਼ਿਲ੍ਹੇ ਦੀ ਨੈਨਸੀ ਰਾਣੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਿਸ ਨੇ 99.08 ਫੀਸਦੀ ਅੰਕ (650 ਵਿਚੋਂ 644) ਹਾਸਲ ਕੀਤੇ ਹਨ।
ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਜਾ ਨਤੀਜਾ ਐਲਾਨਿਆ ਹੈ। 10ਵੀਂ ਦਾ ਨਤੀਜਾ 97.94 ਫੀਸਦੀ ਰਿਹਾ ਹੈ। ਪਹਿਲੇ ਤਿੰਨ ਸਥਾਨਾਂ ਉੱਤੇ ਲੜਕੀਆਂ ਨੇ ਕਬਜ਼ਾ ਕੀਤਾ ਹੈ। ਫਿਰੋਜ਼ਪੁਰ ਜ਼ਿਲ੍ਹੇ ਦੀ ਨੈਨਸੀ ਰਾਣੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਿਸ ਨੇ 99.08 ਫੀਸਦੀ ਅੰਕ (650 ਵਿਚੋਂ 644) ਹਾਸਲ ਕੀਤੇ ਹਨ।
10th result
ਦੂਜੇ ਨੰਬਰ ’ਤੇ ਰਹਿਣ ਵਾਲੀ ਸੰਗਰੂਰ ਦੀ ਦਿਲਪ੍ਰੀਤ ਕੌਰ ਨੇ ਵੀ 99.08 ਫੀਸਦੀ ਅੰਕ (650 ਵਿਚੋਂ 644 ਅੰਕ) ਹਾਸਲ ਕੀਤੇ ਹਨ ਜਦਕਿ ਤੀਜੇ ਨੰਬਰ ’ਤੇ ਰਹਿਣ ਵਾਲੀ ਸੰਗਰੂਰ ਦੀ ਕੋਮਲਪ੍ਰੀਤ ਕੌਰ ਨੇ 98.77 ਫੀਸਦੀ ਅੰਕ (650 ਵਿਚੋਂ 642) ਹਾਸਲ ਕੀਤੇ। ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਜ਼ੂਮ ਮੀਟਿੰਗ ਦੌਰਾਨ 10ਵੀਂ ਜਮਾਨ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਸਮੇਂ ਉਹਨਾਂ ਤੋਂ ਇਲਾਵਾ ਵਾਇਸ ਚੇਅਰਮੈਨ ਅਤੇ ਸਿੱਖਿਆ ਕੰਟਰੋਲਰ ਜੇ. ਆਰ. ਮਹਿਰੋਕ ਵੀ ਮੌਜੂਦ ਸਨ।