ਬੱਕਰੀਆਂ ਚਾਰਨ ਵਾਲੇ ਦੀ ਧੀ ਕਬੱਡੀ 'ਚ ਮਾਰ ਰਹੀ ਮੱਲਾਂ, ਅਕਾਲੀ ਆਗੂ ਨੇ ਫੜੀ ਬਾਂਹ

ਏਜੰਸੀ

ਖ਼ਬਰਾਂ, ਪੰਜਾਬ

ਅੰਤਰਾਸ਼ਟਰੀ ਪੱਧਰ ਤੱਕ ਸਹਿਯੋਗ ਦੇਣ ਦਾ ਦਿੱਤਾ ਭਰੋਸਾ

Kabaddi Akali Leader Hari Singh Preet Sangrur Government of Punjab

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਪ੍ਰੀਤ ਨੇ ਨੇਪਾਲੀ ਮੂਲ ਦੀ ਪੰਜਾਬ ਪੜ੍ਹਦੀ ਇੱਕ ਹੋਣਹਾਰ ਕਬੱਡੀ ਖਿਡਾਰਣ ਦੀ ਪੈਨਸ਼ਨ ਲਗਾ ਕੇ ਇਸ ਦੀ ਆਰਥਿਕ ਮੱਦਦ ਕਰਦਿਆਂ ਇਸ ਖਿਡਾਰਣ ਦਾ ਅੰਤਰ ਰਾਸ਼ਟਰੀ ਪੱਧਰ ਤੱਕ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ।

ਉਹਨਾਂ ਦੱਸਿਆ ਕਿ ਇਸ ਹੋਣਹਾਰ ਖਿਡਾਰਣ ਦਾ ਮਨੋਬਲ ਉੱਚਾ ਚੁੱਕਣ ਲਈ ਉਹਨਾਂ ਵੱਲੋਂ ਆਪਣੀ ਨਿੱਜੀ ਕਮਾਈ ਵਿੱਚੋਂ ਇਸ ਵਿਦਿਆਰਥਣ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਲਗਾਈ ਗਈ ਹੈ। ਇਸ ਦੇ ਨਾਲ ਹੀ ਉਹਨਾਂ ਇਸ ਖਿਡਾਰਣ ਦਾ ਅੰਤਰ ਰਾਸ਼ਟਰੀ ਪੱਧਰ ਤੱਕ ਖੇਡਣ ਦਾ ਸੁਪਨਾ ਪੂਰਾ ਕਰਨ ਦਾ ਵਿਸ਼ਵਾਸ ਵੀ ਦਵਾਇਆ ਹੈ। ਹਰੀ ਸਿੰਘ ਦਾ ਕਹਿਣਾ ਹੈ ਕਿ ਉਹ ਇਕ ਇਨਸਾਨੀਅਤ ਨੇ ਨਾਤੇ ਬੱਚੀ ਦੀ ਮਦਦ ਕਰਨਾ ਚਾਹੁੰਦੇ ਹਨ।

ਇਸ ਸੇਵਾ ਵਿਚ ਉਹਨਾਂ ਦਾ ਕੋਈ ਸਿਆਸੀ ਲਾਹਾ ਲੈਣਾ ਨਹੀਂ ਹੈ ਇਸ ਲਈ ਉਹ ਬੱਚੀ ਦੀ ਪੈਨਸ਼ਨ ਤੋਂ ਲੈ ਕੇ ਅੰਤਰ ਰਾਸ਼ਟਰੀ ਪੱਧਰ ਤੱਕ ਖੇਡਣ ਦਾ ਸੁਪਨਾ ਪੂਰਾ ਕਰਨਗੇ। ਬੱਚੀ ਦੀ ਪੜ੍ਹਾਈ ਤੇ ਉਸ ਦੇ ਚੰਗੇ ਭਵਿੱਖ ਲਈ ਉਹ ਉਸ ਦਾ ਪੂਰਾ ਸਾਥ ਦੇਣਗੇ। ਸੰਜੇ ਲਹਿਰੀ ਸਮਾਜ ਸੇਵਕ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਪ੍ਰੀਤ ਨੇ ਲੋਕਾਂ ਵਿਚ ਵਿਚਰਨਾ ਨਹੀਂ ਤੇ ਨਾ ਹੀ ਉਹਨਾਂ ਦੀ ਸਾਰ ਲੈਣੀ ਪਰ ਉਹਨਾਂ ਨੇ ਬੱਚੀ ਦੀ ਮਦਦ ਲਈ ਅੱਗੇ ਆ ਕੇ ਉਹਨਾਂ ਦਾ ਹੌਂਸਲਾ ਵਧਾ ਦਿੱਤਾ ਹੈ।

ਸਮਾਜ ਵਿਚ ਅਜਿਹੇ ਬਹੁਤ ਸਾਰੇ ਬੱਚੇ ਹਨ ਜੋ ਕਿ ਅਪਣੇ ਚੰਗੇ ਕਰੀਅਰ ਦੀ ਸ਼ੁਰੂਆਤ ਤਾਂ ਕਰਨਾ ਚਾਹੁੰਦੇ ਹਨ ਪਰ ਉਹਨਾਂ ਕੋਲ ਪੈਸੇ ਦੀ ਕਮੀ ਹੋਣ ਕਾਰਨ ਉਹਨਾਂ ਦੇ ਸੁਪਨੇ ਅਧੂਰੇ ਹੀ ਰਹਿ ਜਾਂਦੇ ਹਨ। ਪਰ ਸਮਾਜ ਸੇਵੀਆਂ ਨੂੰ ਜਿੱਥੇ ਕਿਤੇ ਵੀ ਲੋੜਵੰਦਾਂ ਦਾ ਪਤਾ ਚਲਦਾ ਹੈ ਤਾਂ ਉਹ ਮਸੀਹਾ ਬਣ ਕੇ ਇਹਨਾਂ ਦੀ ਮਦਦ ਕਰਨ ਲਈ ਪਹੁੰਚ ਜਾਂਦੇ ਹਨ।

ਅਜਿਹੇ ਬਹੁਤ ਸਾਰੇ ਲਾਚਾਰ ਬੱਚੇ ਹਨ ਜਿਹਨਾਂ ਦੀ ਸਮਾਜ ਸੇਵੀਆਂ ਜਾਂ ਸੰਸਥਾਵਾਂ ਵੱਲੋਂ ਬਾਂਹ ਫੜੀ ਜਾਂਦੀ ਹੈ ਤੇ ਉਹਨਾਂ ਦੀ ਪੜ੍ਹਾਈ ਵਿਚ ਉਹਨਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ। ਸੋ ਲੋੜ ਹੈ ਹੋਰ ਰਾਜਨੀਤਕ ਆਗੂਆਂ ਨੂੰ ਵੀ ਆਪਣੇ ਇਲਾਕਿਆਂ ਵਿਚ ਹੋਣਹਾਰ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦੀ ਤਾਂ ਜੋ ਕੋਈ ਵੀ ਗਰੀਬੀ ਕਾਰਨ ਆਪਣੇ ਸੁਪਨੇ ਸਾਕਾਰ ਕਰਨ ਤੋਂ  ਵਾਂਝਾ ਨਾ ਰਹਿ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।