ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਪ੍ਰਿਤਪਾਲ ਸਿੰਘ ਖਾਲਸਾ ਗੱਤਕਾ ਐਸੋਸੀਏਸ਼ਨ ਨਿਊ ਜਰਸੀ ਦੇ ਪ੍ਰਧਾਨ ਨਿਯੁਕਤ
ਪੱਤਰਕਾਰ ਪਰਦੀਪ ਸਿੰਘ ਗਿੱਲ ਨੂੰ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦਾ ਪ੍ਰੈਸ ਸਕੱਤਰ ਥਾਪਿਆ
ਚੰਡੀਗੜ੍ਹ: ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਗੱਤਕਾ ਫੈਡਰੇਸ਼ਨ ਯੂ.ਐਸ.ਏ. ਨੇ ਦੋ ਨਾਮਵਰ ਸ਼ਖ਼ਸੀਅਤਾਂ ਨੂੰ ਦੋ ਖੇਡ ਸੰਸਥਾਵਾਂ ਅੰਦਰ ਅਹਿਮ ਅਹੁਦਿਆਂ ‘ਤੇ ਨਿਯੁਕਤ ਕਰਨ ਦਾ ਐਲਾਨ ਕਰਦਿਆਂ ਪ੍ਰਿਤਪਾਲ ਸਿੰਘ ਖਾਲਸਾ ਨੂੰ ਗੱਤਕਾ ਐਸੋਸੀਏਸ਼ਨ ਨਿਊ ਜਰਸੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ, ਜਦੋਂ ਕਿ ਪੱਤਰਕਾਰ ਪਰਦੀਪ ਸਿੰਘ ਗਿੱਲ ਨੂੰ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੀ ਹੈ। ਨਿਊ ਜਰਸੀ ਵਿਖੇ ਖਾਲਸਾ ਤੇ ਗਿੱਲ ਨੂੰ ਸਿਰਪਾਓ ਸਮੇਤ ਨਿਯੁਕਤੀ ਪੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ.ਦੀਪ ਸਿੰਘ ਵਲੋਂ ਸੌਂਪੇ ਗਏ।
ਇਹ ਵੀ ਪੜ੍ਹੋ: ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਸਕੀਮ ਅਧੀਨ ਸਭ ਤੋਂ ਵੱਧ ਅਰਜ਼ੀਆਂ ਦੀ ਪ੍ਰਵਾਨਗੀ ਨਾਲ ਦੇਸ਼ 'ਚੋਂ ਦੂਜਾ ਸਥਾਨ ਹਾਸਲ ਕੀਤਾ
ਇਸ ਮੌਕੇ ਗੱਤਕਾ ਪ੍ਰੋਮੋਟਰਜ ਗਰੇਵਾਲ ਅਤੇ ਡਾ. ਦੀਪ ਸਿੰਘ ਨੇ ਸਾਬਕਾ ਖਿਡਾਰੀ ਖ਼ਾਲਸਾ ਅਤੇ ਖੇਡ ਸੱਭਿਆਚਾਰ ਪ੍ਰਮੋਟਰ ਗਿੱਲ ਦੀ ਅਗਵਾਈ ਹੇਠ ਅਮਰੀਕਾ ਅੰਦਰ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਤਰੱਕੀ ਅਤੇ ਵਿਕਾਸ ਲਈ ਆਸ ਪ੍ਰਗਟਾਈ। ਸੌਂਪੇ ਗਏ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਨਵ-ਨਿਯੁਕਤ ਸਟੇਟ ਪ੍ਰਧਾਨ ਖਾਲਸਾ ਤੇ ਕੌਮੀ ਪ੍ਰੈਸ ਸਕੱਤਰ ਗਿੱਲ ਨੇ ਨਿਊ ਜਰਸੀ ਸਮੇਤ ਪੂਰੇ ਅਮਰੀਕਾ ਵਿਚ ਗੱਤਕੇ ਦੀ ਅਮੀਰ ਵਿਰਾਸਤ ਨੂੰ ਪ੍ਰਫੁੱਲਤ ਕਰਨ ਅਤੇ ਸੰਭਾਲਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿਤਾ।
ਇਹ ਵੀ ਪੜ੍ਹੋ: ਹਿੰਸਾ ਪ੍ਰਭਾਵਤ ਨੂਹ ’ਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਮੁਹਿੰਮ ਜਾਰੀ
ਇਸ ਮੌਕੇ ਪ੍ਰਧਾਨ ਗਰੇਵਾਲ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਤੋਂ ਇਲਾਵਾ ਗੁਰਦੁਆਰਾ ਗਲੈਨ ਰੌਕ, ਨਿਊ ਜਰਸੀ ਦੇ ਸਾਬਕਾ ਪ੍ਰਧਾਨ, ਕਾਰੋਬਾਰੀ ਅਤੇ ਪੰਜਾਬ ਗਲੋਬਲ ਟੀਵੀ ਦੇ ਚੇਅਰਮੈਨ ਸ. ਹਰਭਜਨ ਸਿੰਘ ਨੇ ਵੀ ਪ੍ਰਿਤਪਾਲ ਸਿੰਘ ਖਾਲਸਾ ਅਤੇ ਪਰਦੀਪ ਗਿੱਲ ਨੂੰ ਅਮਰੀਕਾ ਦੀਆਂ ਗੱਤਕਾ ਸੰਸਥਾਵਾਂ ਵਿਚ ਉਨ੍ਹਾਂ ਦੀਆਂ ਨਵੀਆਂ ਭੂਮਿਕਾਵਾਂ ਲਈ ਹਾਰਦਿਕ ਵਧਾਈ ਦਿਤੀ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਮਕਾਨ ਬਣਾਉਣ ਦਾ ਸੁਪਨਾ ਅਟਕਿਆ: ਰਜਾਪਾਲ ਨੇ ਹਾਊਸਿੰਗ ਬੋਰਡ ਨੂੰ 340 ਫਲੈਟ ਬਣਾਉਣ ਦੀ ਨਹੀਂ ਦਿੱਤੀ ਮਨਜ਼ੂਰੀ
ਇਸ ਦੌਰਾਨ, ਗੱਤਕਾ ਫੈਡਰੇਸ਼ਨ ਯੂਐਸਏ ਨੇ ਖਾਲਸਾ ਅਤੇ ਗਿੱਲ ਦੋਵਾਂ ਨੂੰ ਆਪੋ-ਆਪਣੀ ਭੂਮਿਕਾ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਸੰਸਥਾਵਾਂ ਅਮਰੀਕਾ ਵਿਚ ਗੱਤਕੇ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਅਤੇ ਪ੍ਰਾਪਤੀਆਂ ਦੀ ਉਮੀਦ ਕਰੇਗੀ। ਖਾਲਸਾ ਅਤੇ ਗਿੱਲ ਦੀਆਂ ਨਿਯੁਕਤੀਆਂ ਗੱਤਕਾ ਫੈਡਰੇਸ਼ਨ ਅਮਰੀਕਾ ਲਈ ਇਕ ਮਹੱਤਵਪੂਰਨ ਕਦਮ ਹੈ ਕਿਉਂਕਿ ਇਨ੍ਹਾ ਦੋਵਾਂ ਸਖਸ਼ੀਅਤਾਂ ਕੋਲ ਸੱਭਿਆਚਾਰ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਤਜਰਬਾ, ਲਗਨ ਅਤੇ ਮਿਹਨਤ ਕਰਨ ਦਾ ਜਨੂੰਨ ਹੈ।