ਜਦੋਂ ਬਟਾਲਾ ‘ਚ ਹੋਏ ਬੰਬ ਵਿਚ ਮਾਂ-ਪੁੱਤ ਨੂੰ ਗੁਆਣੀ ਪਈ ਜਾਨ
ਬੀਤੇ ਦਿਨ ਬਟਾਲਾ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੌਰਾਨ ਫੈਕਟਰੀ ਦੇ ਬਾਹਰ ਦੀ ਸੜਕ...
Blast
ਬਟਾਲਾ: ਬੀਤੇ ਦਿਨ ਬਟਾਲਾ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੌਰਾਨ ਫੈਕਟਰੀ ਦੇ ਬਾਹਰ ਦੀ ਸੜਕ ਤੋਂ ਸਕੂਟਰੀ 'ਤੇ ਜਾ ਰਹੇ ਮਾਂ-ਪੁੱਤ ਦੀ ਵੀ ਮੌਤ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਰਮਨਦੀਪ ਕੌਰ ਪਤਨੀ ਅਸ਼ੀਸ਼ਪਾਲ ਸਿੰਘ ਸੰਧੂ ਵਾਸੀ ਗੁਰੂ ਰਾਮਦਾਸ ਕਲੋਨੀ, ਜੋ ਬਟਾਲਾ ਆਪਣੇ ਛੋਟੇ ਬੱਚੇ ਪਾਹੁਲਦੀਪ ਸਿੰਘ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਉਥੋਂ ਗੁਜ਼ਰ ਰਹੀ ਸੀ।
ਜਦੋਂ ਫੈਕਟਰੀ 'ਚ ਧਮਾਕਾ ਹੋਇਆ ਤਾਂ ਇਸ ਧਮਾਕੇ ਨੇ ਸੜਕ ਤੋਂ ਲੰਘ ਰਹੇ ਮਾਂ-ਪੁੱਤ ਨੂੰ ਵੀ ਆਪਣੀ ਚਪੇਟ 'ਚ ਲੈ ਲਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਦੱਸ ਦਈਏ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਬੁੱਧਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਜਦਕਿ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।