ਖੇਡ ਕਿੱਟਾਂ ਦੀ ਖਰੀਦ ਵਿਚ ਗੜਬੜੀ! ਵਿਜੀਲੈਂਸ ਨੇ ਭਾਜਪਾ ਆਗੂ ਤੋਂ ਕੀਤੀ ਪੁਛਗਿਛ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਰਜੋਤ ਕਮਲ ਤੋਂ ਮੋਗਾ ਸਥਿਤ ਵਿਜੀਲੈਂਸ ਦਫ਼ਤਰ ਵਿਚ ਪੁਛਗਿਛ ਕੀਤੀ ਗਈ।

Moga ex-MLA Harjot Kamal

 

ਮੋਗਾ: ਪੰਜਾਬ ਵਿਜੀਲੈਂਸ ਬਿਊਰੋ ਨੇ ਮੋਗਾ ਤੋਂ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੇ ਕਾਰਜਕਾਲ ਦੌਰਾਨ ਖੇਡ ਕਿੱਟਾਂ ਦੀ ਖਰੀਦ ਵਿਚ ਹੋਈ ਕਥਿਤ ਗੜਬੜੀ ਦੀ ਜਾਂਚ ਸਬੰਧੀ ਉਨ੍ਹਾਂ ਤੋਂ ਕਰੀਬ 2 ਘੰਟੇ ਤਕ ਪੁਛਗਿਛ ਕੀਤੀ ਹੈ। ਹਰਜੋਤ ਕਮਲ 2017 ਵਿਚ ਕਾਂਗਰਸ ਦੀ ਟਿਕਟ 'ਤੇ ਮੋਗਾ ਤੋਂ ਵਿਧਾਇਕ ਚੁਣੇ ਗਏ ਸਨ। ਹਾਲਾਂਕਿ, ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ: ਅੰਡਰ-16 ਭਾਰਤੀ ਫ਼ੁਟਬਾਲ ਟੀਮ ਵਿਚ ਚੁਣਿਆ ਗਿਆ ਪੰਜਾਬ ਦਾ ਗੱਭਰੂ 

ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਰਜੋਤ ਕਮਲ ਤੋਂ ਮੋਗਾ ਸਥਿਤ ਵਿਜੀਲੈਂਸ ਦਫ਼ਤਰ ਵਿਚ ਪੁਛਗਿਛ ਕੀਤੀ ਗਈ। ਅਧਿਕਾਰੀ ਨੇ ਦਸਿਆ, “ਹਰਜੋਤ ਕਮਲ ਨੂੰ ਇਕ ਪ੍ਰਸ਼ਨਾਵਲੀ ਦਿਤੀ ਗਈ ਹੈ ਅਤੇ ਜਵਾਬ ਦੇਣ ਲਈ ਕਿਹਾ ਗਿਆ ਹੈ। ਸਾਨੂੰ ਜਵਾਬ ਮਿਲਣ 'ਤੇ ਉਸ ਨੂੰ ਦੁਬਾਰਾ ਬੁਲਾਇਆ ਜਾਵੇਗਾ ”। ਵਿਜੀਲੈਂਸ ਬਿਊਰੋ ਨੇ ਦਸਿਆ ਕਿ ਹਰਜੋਤ ਕਮਲ ਵਿਰੁਧ ਸਬ-ਸਟੈਂਡਰਡ ਸਪੋਰਟਸ ਕਿੱਟਾਂ ਦੀ ਖਰੀਦ ਵਿਚ ਵੱਡੇ ਪੱਧਰ 'ਤੇ ਗੜਬੜੀ ਕਰਨ ਦੀ ਸ਼ਿਕਾਇਤ ਮਿਲੀ ਸੀ।

ਇਹ ਵੀ ਪੜ੍ਹੋ: ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਵਾਲੇ ਪਿਤਾ ਨੂੰ ਪਹਿਲੀ ਪਤਨੀ ਦੇ ਬੱਚਿਆਂ ਨੂੰ ਮਿਲਣ ਦਾ ਅਧਿਕਾਰ : ਹਾਈਕੋਰਟ

ਅਧਿਕਾਰੀ ਨੇ ਦਸਿਆ, “ਸ਼ਿਕਾਇਤ ਅਨੁਸਾਰ ਉਨ੍ਹਾਂ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਪਣੇ ਹਲਕੇ ਵਿਚ ਲਗਭਗ 5 ਕਰੋੜ ਰੁਪਏ ਦੀਆਂ ਖੇਡ ਕਿੱਟਾਂ ਵੰਡੀਆਂ ਸਨ। ਇਨ੍ਹਾਂ ਦੀ ਖਰੀਦ 'ਚ ਵੱਡੇ ਪੱਧਰ 'ਤੇ ਗੜਬੜੀ ਹੋਣ ਦੇ ਦੋਸ਼ ਹਨ। ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਘੱਟ ਮਿਆਰੀ ਸਨ ਅਤੇ ਕੁੱਝ ਖੇਤਰਾਂ ਵਿਚ, ਕਿੱਟਾਂ ਸਿਰਫ ਕਾਗਜ਼ਾਂ 'ਤੇ ਖਰੀਦੀਆਂ ਗਈਆਂ ਸਨ ਅਤੇ ਕਦੇ ਵੀ ਲਾਭਪਾਤਰੀਆਂ ਤਕ ਨਹੀਂ ਪਹੁੰਚੀਆਂ ਹਾਲਾਂਕਿ ਸਰਕਾਰ ਦੁਆਰਾ ਫੰਡ ਮਨਜ਼ੂਰ ਕੀਤਾ ਗਿਆ ਸੀ ”।

ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਨੂੰ ਹਾਈ ਕੋਰਟ ਨੇ ਦਿੱਤਾ 4 ਹੋਰ ਹਫ਼ਤਿਆਂ ਦਾ ਸਮਾਂ

ਇਕ ਨਿੱਜੀ ਅਖ਼ਬਾਰ ਨਾਲ ਗੱਲ ਕਰਦਿਆਂ ਹਰਜੋਤ ਕਮਲ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਅੰਤ 'ਚ ਪਿੰਡਾਂ 'ਚ ਜਿੰਮ ਅਤੇ ਖੇਡਾਂ ਦਾ ਸਾਮਾਨ ਲਗਾਉਣ ਲਈ 'ਪੰਜਾਬ ਨਿਰਮਾਣ ਫੰਡ' ਨੂੰ ਮਨਜ਼ੂਰੀ ਦਿਤੀ ਗਈ ਸੀ। ਉਨ੍ਹਾਂ ਕਿਹਾ, “ਫੰਡ ਡਿਪਟੀ ਕਮਿਸ਼ਨਰ ਨੂੰ ਪ੍ਰਾਪਤ ਹੋਇਆ ਹੈ। ਮੋਗਾ ਦੇ 37 ਪਿੰਡਾਂ ਵਿਚ ਸਾਜ਼ੋ-ਸਾਮਾਨ ਲਗਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿਚ ਇਕ ਵਿਧਾਇਕ ਵਜੋਂ ਮੇਰੀ ਕੋਈ ਭੂਮਿਕਾ ਨਹੀਂ ਸੀ। ਮੈਂ ਵਿਜੀਲੈਂਸ ਕੋਲ ਅਪਣਾ ਬਿਆਨ ਦਰਜ ਕਰਵਾ ਦਿਤਾ ਹੈ ਅਤੇ ਅੱਗੇ ਵੀ ਜਾਂਚ ਵਿਚ ਸਹਿਯੋਗ ਕਰਾਂਗਾ।"