ਅਬੋਹਰ ਦੇ ਸਰਕਾਰੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਲਾਪਤਾ; ਪੁਲਿਸ ਨੇ ਮਹਿਲਾ ਨੂੰ ਹਿਰਾਸਤ ਵਿਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੜਕੀ ਨੂੰ ਪਿੰਡ ਦੀ ਹੀ ਰਹਿਣ ਵਾਲੀ ਮਮਨਜੀਤ ਕੌਰ ਛੁੱਟੀ ਹੋਣ ਤੋਂ ਬਾਅਦ ਅਪਣੇ ਨਾਲ ਲੈ ਆਈ ਸੀ

Three girl students of Abohar government school are missing


ਅਬੋਹਰ: ਅਬੋਹਰ ਦੇ ਪਿੰਡ ਬਹਾਦਰਖੇੜਾ ਦੇ ਸਰਕਾਰੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਬੀਤੇ ਦਿਨ ਭੇਦਭਰੇ ਹਾਲਾਤਾਂ ਵਿਚ ਲਾਪਤਾ ਹੋ ਗਈਆਂ। ਤਿੰਨੋਂ ਵਿਦਿਆਰਥਣਾਂ ਨੂੰ ਪਿੰਡ ਦੀ ਇਕ ਔਰਤ ਨਾਲ ਦੇਖਿਆ ਗਿਆ, ਜਿਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਨੇ ਉਕਤ ਔਰਤ ਨੂੰ ਪੁਛਗਿਛ ਲਈ ਹਿਰਾਸਤ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦਾ ਨੋਟੀਫਿਕੇਸ਼ਨ ਲਿਆ ਵਾਪਸ  

ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਸਰਕਾਰੀ ਸਕੂਲ ਦੀਆਂ 8ਵੀਂ ਜਮਾਤ ਵਿਚ ਪੜ੍ਹਦੀਆਂ ਤਿੰਨ ਵਿਦਿਆਰਥਣਾਂ ਛੁੱਟੀ ਤੋਂ ਬਾਅਦ ਘਰ ਨਹੀਂ ਪਹੁੰਚੀਆਂ। ਜਿਸ 'ਤੇ ਪ੍ਰਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ। ਜਾਂਚ 'ਚ ਸਾਹਮਣੇ ਆਇਆ ਕਿ ਲਾਪਤਾ ਹੋਈਆਂ ਤਿੰਨ ਲੜਕੀਆਂ 'ਚੋਂ ਦੋ ਸਕੂਲ ਨਹੀਂ ਗਈਆਂ ਸਨ, ਜਦਕਿ ਤੀਜੀ ਲੜਕੀ ਨੂੰ ਪਿੰਡ ਦੀ ਹੀ ਰਹਿਣ ਵਾਲੀ ਮਮਨਜੀਤ ਕੌਰ ਛੁੱਟੀ ਹੋਣ ਤੋਂ ਬਾਅਦ ਅਪਣੇ ਨਾਲ ਲੈ ਆਈ ਸੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵਲੋਂ ਸਿੱਖਿਆ ਵਿਭਾਗ ਵਿਚ ਵੱਡੇ ਪੱਧਰ ਉਤੇ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ 

ਮਾਮਲੇ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਅਵਤਾਰ ਸਿੰਘ ਸਮੇਤ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਗਿਆ। ਜਿਸ 'ਚ ਉਕਤ ਔਰਤ ਦੀ ਫੁਟੇਜ ਮਿਲੀ ਹੈ। ਡੀ.ਐਸ.ਪੀ. ਅਵਤਾਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪਾਕਿਸਤਾਨੀ ਕੁੜੀ ਦਾ IQ ਐਲਬਰਟ ਆਇਨਸਟਾਈਨ ਤੋਂ ਵੀ ਵੱਧ! ਬ੍ਰਿਟਿਸ਼ ਇਮਤਿਹਾਨ ਵਿਚ ਬਣਾਇਆ ਨਵਾਂ ਰਿਕਾਰਡ

ਡੀ.ਐਸ.ਪੀ. ਅਵਤਾਰ ਸਿੰਘ ਨੇ ਦਸਿਆ ਕਿ ਉਕਤ ਤਿੰਨੇ ਲੜਕੀਆਂ ਔਰਤ ਦੇ ਨਾਲ ਗਈਆਂ ਸਨ, ਜਦਕਿ ਅੱਗੇ ਉਨ੍ਹਾਂ ਨੂੰ ਮਲੋਟ ਦਾ ਰਹਿਣ ਵਾਲਾ ਇਕ ਨੌਜਵਾਨ ਲੈ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।