ਗ੍ਰੰਥੀ ਦੇ ਮਾਰੀ ਅਣਪਛਾਤਿਆਂ ਨੇ ਗੋਲੀ

ਏਜੰਸੀ

ਖ਼ਬਰਾਂ, ਪੰਜਾਬ

ਇਸ ਦੌਰਾਨ ਗ੍ਰੰਥੀ ਨੇ ਕੁਝ ਦੇਰ ਬਾਅਦ ਦੇਖਿਆ ਕਿ ਉਸਦੇ ਪੇਟ ਦੇ ਖੱਬੇ ਪਾਸੇ ਖੂਨ ਵਗਣ ਲੱਗਾ

Gurdwara sahib granthi

ਮੁਕਤਸਰ: ਪਿੰਡ ਤਖਤਮਲਾਣਾ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹਰਮੀਤ ਸਿੰਘ ਤੜਕੇ ਚਾਰ ਵਜੇ ਗੁਰਦੁਆਰਾ ਸਾਹਿਬ ਆਉਂਦੇ ਸਮੇਂ ਗੋਲੀ ਦਾ ਛਰਾ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਚਕ ਗਾਂਧਾ ਸਿੰਘ ਵਾਲਾ ਦਾ ਹਰਮੀਤ ਸਿੰਘ ਪਿੰਡ ਤਖਤਮਲਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਹਰਮੀਤ ਸਿੰਘ ਸਵੇਰੇ ਸਵਾ ਚਾਰ ਵਜੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਕਿ ਪਿੰਡ ਤਖਤਮਲਾਣਾ ਅਤੇ ਬਾਹਮਣਵਾਲਾ ਦੇ ਪੁੱਲ ਨੇੜੇ ਦੋ ਮੋਟਰਸਾਈਕਲ ਸਵਾਰ ਲੰਘੇ।

ਇਸ ਦੌਰਾਨ ਗ੍ਰੰਥੀ ਨੇ ਕੁਝ ਦੇਰ ਬਾਅਦ ਦੇਖਿਆ ਕਿ ਉਸ ਦੇ ਪੇਟ ਦੇ ਖੱਬੇ ਪਾਸੇ ਖੂਨ ਵਗਣ ਲੱਗਾ ਉਸ ਨੇ ਜਦ ਵੇਖਿਆ ਤਾਂ ਪਤਾ ਲੱਗਾ ਕਿ ਗੋਲੀ ਦੇ ਛਰੇ ਉਸ ਦੇ ਵਜੇ ਸਨ ਅਤੇ ਗੋਲੀ ਪੇਟ ਨੇੜਿਉਂ ਖਹਿ ਕੇ ਲੰਘ ਗਈ। ਫਿਲਹਾਲ ਗ੍ਰੰਥੀ ਸਿੰਘ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ ਅਤੇ ਉਸ ਦੀ ਹਾਲਤ ਠੀਕ ਹੈ। ਇਸ ਮਾਮਲੇ ਵਿਚ ਥਾਣਾ ਬਰੀਵਾਲਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਬਦਮਾਸ਼ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਕਿਸੇ ਗੱਲ ਦਾ ਬਦਲਾ ਲੈਣ ਲਈ ਜਾਂ ਕੋਈ ਹੋਰ ਵਜ੍ਹਾ ਕਰ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਪਿਛਲੇ ਸਾਲ ਤਰਨ ਤਾਰਨ ਦੇ ਪਿੰਡ ਬਨਵਾਲੀਪੁਰ ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਨਾਲ ਨਾਜਾਇਜ਼ ਸ਼ਰਾਬ ਫੜਨ ਗਏ ਯੂਨਾਈਟਿਡ ਕੰਪਨੀ ਦੇ ਠੇਕੇਦਾਰ ਨੇ ਗੋਲ਼ੀਆਂ ਚਲਾਈਆਂ। ਇਸ ਦੌਰਾਨ ਇੱਕ ਗੋਲ਼ੀ ਸਥਾਨਕ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਦਿਲਬਾਗ ਸਿੰਘ ਨੂੰ ਜਾ ਲੱਗੀ।

ਗੋਲ਼ੀ ਲੱਗਣ ਕਾਰਨ ਮੌਕੇ ’ਤੇ ਹੀ ਗ੍ਰੰਥੀ ਦੀ ਮੌਤ ਹੋ ਗਈ। ਘਟਨਾ ਬਾਅਦ ਸ਼ਰਾਬ ਦੇ ਠੇਕੇਦਾਰ ਮੌਕੇ ਤੋਂ ਫਰਾਰ ਹੋ ਗਏ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਐਕਸਾਈਜ਼ ਵਿਭਾਗ ਦੇ ਦੋ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਇਸ ਪਿੱਛੋਂ ਪਿੰਡ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਤਾਂ ਮੌਕੇ ’ਤ ਪਹੁੰਚ ਗਏ ਪਰ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਤੋਂ ਢਾਈ ਘੰਟਿਆਂ ਤਕ ਕੋਈ ਨਹੀਂ ਪੁੱਜਾ।

ਆਖ਼ਰ ਮੌਕੇ 'ਤੇ ਪੁੱਜੇ ਐਸਪੀ ਤਿਲਕਰਾਜ ਨੇ ਪਿੰਡ ਵਾਲਿਆਂ ਕੋਲੋਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਛੁਡਵਾਇਆ। ਇਹ ਮਾਮਲਾ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਬਨਵਾਲੀਪੁਰ ਦਾ ਹੈ। ਖਡੂਰ ਸਾਹਿਬ ਖੇਤਰ ਤੋਂ ਸ਼ਰਾਬ ਠੇਕੇਦਾਰ ਯੂਨਾਈਟਿਡ ਕੰਪਨੀ ਦੇ ਜਸਕਰਨ ਸਿੰਘ ਐਕਸਾਈਜ਼ ਟੀਮ ਨਾਲ ਪਿੰਡ ਬਨਵਾਲੀਪੁਰ ਪੁੱਜੇ। ਪਿੰਡ ਦੇ ਜੱਗਾ ਸਿੰਘ ਘਰੋਂ 100 ਲੀਟਰ ਗ਼ੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।