ਕਰੋੜਾਂ ਰੁਪਏ ਦੀ ਜ਼ਮੀਨ ਦੀ ਫਰਜ਼ੀ ਰਜਿਸਟਰੀ ਕਰਵਾਉਣ ਆਏ 5 ਲੋਕ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਂਚ ਦੌਰਾਨ ਫਰਜ਼ੀ ਪਾਏ ਗਏ ਦਸਤਾਵੇਜ਼

Image



ਜ਼ੀਰਕਪੁਰ: ਜ਼ੀਰਕਪੁਰ ਸਬ-ਤਹਿਸੀਲ ਦੇ ਪਿੰਡ ਨਾਭਾ ਸਾਹਿਬ ਦੀ ਹਦੂਦ ਅੰਦਰ ਬੁਧਵਾਰ ਸ਼ਾਮ ਨੂੰ ਤਹਿਸੀਲਦਾਰ ਨੇ ਕਰੋੜਾਂ ਰੁਪਏ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਆਏ ਪੰਜ ਵਿਅਕਤੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ। ਇਨ੍ਹਾਂ ਵਿਚ ਦੋ ਔਰਤਾਂ ਸਮੇਤ 3 ਪੁਰਸ਼ ਸ਼ਾਮਲ ਹਨ। ਜਾਅਲੀ ਰਜਿਸਟਰੀ ਦਾ ਸ਼ੱਕ ਪੈਂਦਿਆਂ ਹੀ ਨਾਇਬ ਤਹਿਸੀਲਦਾਰ ਨੇ ਜ਼ਮੀਨ ਵੇਚਣ ਵਾਲੇ ਤੋਂ ਜ਼ਮੀਨ ਦੀ ਮਾਲਕੀ ਸਬੰਧੀ ਦਸਤਾਵੇਜ਼ ਮੰਗੇ, ਜੋ ਉਹ ਪੇਸ਼ ਨਹੀਂ ਕਰ ਸਕੇ।

ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਨਹੀਂ ਡਿੱਗਣ ਦਿਤਾ ਤਿਰੰਗਾ; ਗੋਲਡਨ ਬੁਆਏ ਦੇ ਵਾਇਰਲ ਵੀਡੀਉ ਨੇ ਜਿੱਤਿਆ ਦਿਲ

ਇਸ ਤੋਂ ਬਾਅਦ ਪੰਜਾਂ ਵਿਅਕਤੀਆਂ ਨੂੰ ਕਾਬੂ ਕਰਕੇ ਜ਼ੀਰਕਪੁਰ ਪੁਲੀਸ ਦੇ ਹਵਾਲੇ ਕਰ ਦਿਤਾ ਗਿਆ। ਤਹਿਸੀਲਦਾਰ ਨੇ ਇਸ ਦੀ ਸ਼ਿਕਾਇਤ ਡੀ.ਸੀ. ਮੁਹਾਲੀ, ਐਸ.ਡੀ.ਐਮ. ਡੇਰਾਬਸੀ ਅਤੇ ਡੀ.ਐਸ.ਪੀ. ਜ਼ੀਰਕਪੁਰ ਅਤੇ ਥਾਣਾ ਜ਼ੀਰਕਪੁਰ ਨੂੰ ਦਿਤੀ ਹੈ ਤਾਂ ਜੋ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਵਿਅਕਤੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਤਹਿਸੀਲਦਾਰ ਕੁਲਦੀਪ ਸਿੰਘ ਨੇ ਦਸਿਆ ਕਿ ਜ਼ਮੀਨ ਮਾਲਕਾਂ ਨੇ ਇਸ ਸਬੰਧੀ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿਤੀ ਸੀ। ਉਸ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਕੁੱਝ ਲੋਕ ਨਾਭਾ ਸਾਹਿਬ ਵਿਚ ਉਸ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਉਹ ਅਪਣੀ ਜ਼ਮੀਨ ਕਿਸੇ ਨੂੰ ਨਹੀਂ ਵੇਚ ਰਹੇ।

ਇਹ ਵੀ ਪੜ੍ਹੋ: 15 ਮਾਮਲਿਆਂ ਵਿਚ ਨਾਮਜ਼ਦ ਨਸ਼ਾ ਤਸਕਰ ਦੀ 22.70 ਲੱਖ ਰੁਪਏ ਦੀ ਜਾਇਦਾਦ ਜ਼ਬਤ

ਤਹਿਸੀਲਦਾਰ ਕੁਲਦੀਪ ਸਿੰਘ ਨੇ ਦਸਿਆ ਕਿ ਬੁਧਵਾਰ ਸ਼ਾਮ ਕਰੀਬ 4 ਵਜੇ ਉਨ੍ਹਾਂ ਕੋਲ ਮੈਸ. ਕਲੇਰਿਕ ਟੇਕ ਲਿਮਟਡ ਨਾਂਅ ਦੀ ਕੰਪਨੀ ਦੇ ਦਸਤਾਵੇਜ਼ਾਂ ਨਾਲ ਮੁਨੀਸ਼ ਕੁਮਾਰ ਤਨੇਜਾ ਵਾਸੀ ਰੋਹਿਣੀ ਦਿੱਲੀ, ਔਰਤ ਗੁੰਜਨ ਸ਼ਰਮਾ ਵਾਸੀ ਵਿਕਾਸ ਨਗਰ ਅਲੀਗੜ੍ਹ ਯੂ.ਪੀ., ਔਰਤ ਅੰਜੂ ਆਹੂਜਾ ਵਾਸੀ ਦਿੱਲੀ ਨੇ ਨਛੱਤਰ ਸਿੰਘ ਵਾਸੀ ਫਾਜ਼ਿਲਕਾ ਅਤੇ ਗਣੇਸ਼ ਕੁਮਾਰ ਵਾਸੀ ਦਿੱਲੀ ਤੋਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਖੁਦ ਨੂੰ ਖਰੀਦਦਾਰ ਵਜੋਂ ਪੇਸ਼ ਕੀਤਾ। ਜਾਂਚ ਦੌਰਾਨ ਸਾਰੇ ਦਸਤਾਵੇਜ਼ ਫਰਜ਼ੀ ਪਾਏ ਗਏ।