ਆਈ.ਐਸ.ਆਈ ਏਜੰਟ ਬਣਿਆ ਬੀਐਸਐਫ਼ ਦਾ ਜਵਾਨ ਗ੍ਰਿਫ਼ਤਾਰ, ਪਾਕਿ ਨਾਲ ਸੀ ਸੰਪਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਵਾਲੀ ਤੋਂ ਪਹਿਲਾਂ ਆਈ.ਐਸ.ਆਈ ਦਾ ਏਜੰਟ ਬਣ ਕੇ ਕੰਮ ਕਰ ਰਹੇ ਬੀਐਸਐਫ਼ ਦੇ ਜਵਾਨ ਨੂੰ ਫ਼ੜਿਆ ਗਿਆ ਹੈ, ਜਿਹੜਾ ...

BSF jawan arrested

ਨਵੀਂ ਦਿੱਲੀ (ਪੀਟੀਆਈ) :  ਦਿਵਾਲੀ ਤੋਂ ਪਹਿਲਾਂ ਆਈ.ਐਸ.ਆਈ ਦਾ ਏਜੰਟ ਬਣ ਕੇ ਕੰਮ ਕਰ ਰਹੇ ਬੀਐਸਐਫ਼ ਦੇ ਜਵਾਨ ਨੂੰ ਫ਼ੜਿਆ ਗਿਆ ਹੈ, ਜਿਹੜਾ ਕਿ ਦੁਸ਼ਮਣ ਦੇਸ਼ ਪਾਕਿਸਤਾਨ ਨੂੰ ਗੁਪਤ ਸੂਚਨਾਵਾਂ ਦਿੰਦਾ ਸੀ। ਉਹ ਲੰਬੇ ਸਮੇਂ ਤੋਂ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ ਅਤੇ ਕਈਂ ਜਰੂਰੀ ਦਸਤਾਵੇਜ਼, ਫੋਟੋ, ਅਤੇ ਸੈਨਾ-ਬੀਐਸਐਫ਼ ਦੀ ਮੁਮੈਂਟ,ਅਧਿਕਾਰੀਆਂ ਦੇ ਨਾਮ, ਮੋਬਾਇਲ ਅਤੇ ਸੜਕਾਂ ਦੀ ਜਾਣਕਾਰੀ ਦੇ ਚੁੱਕਿਆ ਸੀ। ਇਕ ਖ਼ੁਫ਼ੀਆ ਏਜੰਸੀ ਨੇ ਬੀਐਸਐਫ਼ ਇੰਟੈਲੀਜੈਂਸ ਨੂੰ ਸੂਚਨਾ ਦਿਤੀ ਸੀ ਕਿ ਉਕਤ ਸਿਪਾਹੀ ਦੀਆਂ ਗਤਿਵਿਧੀਆਂ ਸ਼ੱਕੀ ਹਨ। ਉਕਤ ਸਿਪਾਹੀ ‘ਤੇ ਪੈਨੀ ਨਜ਼ਰ ਰੱਖੀ ਗਏ।

ਜਦੋਂ ਉਹ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵ ਨਾਲ ਸੰਪਰਕ ਕਰ ਰਿਹਾ ਸੀ ਉਸੇ ਸਮੇਂ ਉਸ ਨੂੰ ਕਾਬੂ ਕਰ ਲਿਆ ਗਿਆ। ਬੀਐਸਐਫ਼ ਨੇ ਪੁਛ-ਗਿਛ ਤੋਂ ਬਾਅਦ ਦੋਸ਼ੀ ਸਿਪਾਹੀ ਨੂੰ ਐਤਵਾਰ ਥਾਣਾ ਮਮਦੋਟ ਪੁਲਿਸ ਨੂੰ ਸੌਂਪ ਦਿਤਾ। (ਨੰਬਰ-120717673) ਸ਼ੇਖ ਰਿਯਾਜੂਦੀਨ ਉਰਫ਼ ਰਿਆਜ਼ ਪੁੱਤਰ ਸਵ. ਸ਼ਮਸੂਦੀਨ ਸ਼ੇਖ ਵਾਸੀ ਨੇੜੇ ਰੇਣੁਕਾ ਮਾਤਾ ਮੰਦਰ, ਜਿਲ੍ਹਾ ਰੇਨਾਪੁਰ ਮਹਾਰਾਸ਼ਟਰ ‘ਚ ਅਪਰੇਟਰ ਦੇ ਅਹੁਦੇ ਉਤੇ ਤਾਇਨਾਤ ਹੈ। ਸੀਕ੍ਰੇਟ ਐਂਡ ਕਲਾਸੀਫਾਈਡ ਬੀਐਸਐਫ਼ ਆਗ੍ਰੇਨਾਈਜੇਸ਼ਨ ਦੇ ਮੁਤਾਬਿਕ ਰਿਆਜ਼ ਪਾਕਿ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਲਈ ਕੰਮ ਕਰਦਾ ਹੈ।

ਮੋਬਾਇਲ ਨੰਬਰ-967377...ਅਤੇ 752806... ਦੇ ਮਾਧਿਅਮ ਨਾਲ ਸ਼ੋਸ਼ਲ ਮੀਡੀਆ ਅਤੇ ਫੇਸਬੁਕ ਉਤੇ ਬੀਐਸਐਫ਼ ਦੀ ਕਈਂ ਸੰਵੇਦਨਸ਼ੀਲ ਜਾਣਕਾਰੀਆਂ ਪਾਕਿ ਇੰਟੈਲੀਜੈਂਸ ਆਪਰੇਟਿਵ ਦੇ ਅਧਿਕਾਰੀ ਮਿਰਜਾ ਫੈਸਲ ਨੂੰ ਦੇ ਚੁਕਿਆ ਹੈ। ਰਿਆਜ਼ ਉਤੇ ਬੀਐਸਐਫ਼ ਅਧਿਕਾਰੀਆਂ ਦੀ ਤਰ੍ਹਾਂ ਨਾਲ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਜਿਵੇਂ ਹੀ ਰਿਆਜ਼ ਨੇ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵ ਦੇ ਅਧਿਕਾਰੀ ਮਿਰਜ਼ਾ ਫੈਸਲ ਨਾਲ ਸੰਪਰਕ ਕੀਤਾ ਉਸ ਨੂੰ ਉਥੇ ਫੜ ਲਿਆ ਗਿਆ। ਪੁਛ-ਗਿਠ ਵਿਚ ਰਿਆਜ਼ ਨੇ ਦੱਸਿਆ ਕਿ ਉਹ ਕਈਂ ਮਹੀਨੇ ਤੋਂ ਪਾਕਿਸਤਾਨ ਨੂੰ ਬੀਐਸਐਫ਼ ਦੀਆਂ ਗੁਪਤ ਜਾਣਕਾਰੀਆਂ ਭੇਜ ਰਿਹਾ ਹੈ।

ਬੀਐਸਐਫ਼ ਅਧਿਕਾਰੀਆਂ ਨੂੰ ਰਿਆਜ਼ ਦੇ ਕੋਲ ਦੋ ਮੋਬਾਇਲ ਅਤੇ ਸੱਤ ਸਿਮ ਕਾਰਡ ਬਰਾਮਦ ਹੋਏ ਹਨ। ਰਿਆਜ ਸ਼ੋਸ਼ਲ ਮੀਡੀਆ ਅਤੇ ਫੇਸਬੁਕ ਉਤੇ ਕ੍ਰਿਆਸ਼ੀਲ ਰਹਿੰਦਾ ਹੈ। ਅਤੇ ਦੇਸ਼ ਦੇ ਸਾਰੇ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨ ਨੂੰ ਭੇਜਦਾ ਰਹਿੰਦਾ ਸੀ। ਉਧਰ, ਧਾਣਾ ਮਮਦੋਟ ਪੁਲਿਸ ਨੇ ਡਿਪਟੀ ਕਮਾਂਡੈਂਟ ਰਾਜ ਕੁਮਾਰ ਦੀ ਸ਼ਿਕਾਇਤ ਉਤੇ ਦੋਸ਼ੀ ਬੀਐਸਐਫ਼ ਸਿਪਾਹੀ ਰਿਆਜ ਦੇ ਖ਼ਿਲਾਫ਼ ਵਿਭਿੰਨ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।