ਪੀ.ਐਸ.ਡੀ.ਐਮ. ਟੀਮਾਂ ਵੱਲੋਂ ਪ੍ਰਤੀਭਾਗੀਆਂ ਦੀ ਨਿਯੁਕਤੀ ਪ੍ਰਕਿਰਿਆ ਲਈ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਉਪਰਾਲੇ ਦਾ ਉਦੇਸ਼ ਸੂਬੇ ਦੇ ਹੁਨਰਮੰਦ ਤੇ ਹੋਣਹਾਰ ਨੌਜਵਾਨਾਂ ਨੂੰ ਰੋਜ਼ਗਾਰ ਸਕੀਮ ਤਹਿਤ ਚੰਗੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ।

Discussion

ਚੰਡੀਗੜ੍ਹ, (ਸ.ਸ.ਸ.) : ਸੂਬੇ ਦੇ ਹੁਨਰਮੰਦ ਨੌਜਵਾਨਾਂ ਲਈ ਚੰਗੇ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉੁਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ(ਪੀ.ਐਸ.ਡੀ.ਐਮ) ਦੇ ਮੈਨੇਜਰਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਤੇ ਉੱਥੇ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਉਪਰਾਲੇ ਦਾ ਉਦੇਸ਼ ਸੂਬੇ ਦੇ ਹੁਨਰਮੰਦ ਤੇ ਹੋਣਹਾਰ ਨੌਜਵਾਨਾਂ ਨੂੰ ਘਰ ਘਰ ਰੋਜ਼ਗਾਰ ਸਕੀਮ ਤਹਿਤ ਚੰਗੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ।

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ  ਵੱਲੋਂ 12 ਨਵੰਬਰ ਤੋਂ 22 ਨਵੰਬਰ , 2018 ਤੱਕ  ਸੂਬਾ ਪੱਧਰੇ ਰੋਜ਼ਗਾਰ ਮੇਲੇ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ। ਮੈਨੇਜਰਾਂ ਨੇ ਅਦਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਤਾਂ ਜੋ ਇਸ ਮੌਕੇ ਦਾ ਭਰਪੌਰ ਲਾਹਾ ਲਿਆ ਜਾ ਸਕੇ। ਅਪਣੇ ਦੌਰੇ ਮੌਕੇ ਪੀ.ਐਸ.ਡੀ.ਐਮ  ਦੇ ਮੈਨੇਜਰਾਂ ਵੱਲੋਂ ਉਦਯੋਗ ਦਾ ਧੁਰਾ ਕਹੇ ਜਾਂਦੇ ਲੁਧਿਆਣਾ ਸ਼ਹਿਰ ਦੇ ਉਦੋਗਿਕ ਖੇਤਰ ਦਾ ਦੌਰਾ ਕੀਤਾ ਗਿਆ

ਤਾਂ ਜੋ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਿਖਲਾਈ ਲੈ ਚੁੱਕੇ ਨੌਜਵਾਨਾਂ ਨੂੰ  ਬਿਹਤਰ ਰੋਜ਼ਗਾਰ ਮੁਹੱਈਆ ਕਰਾਉਣ ਲਈ ਉਦਯੋਗ ਜਗਤ ਨਾਲ ਤਾਲਮੇਲ ਕੀਤਾ ਜਾ ਸਕੇ। ਉਦਯੋਗਾਂ ਦੀ ਮੌਜੂਦਾ ਮੰਗ ਨੂੰ ਚੰਗੇ ਤਰੀਕੇ ਨਾਲ ਸਮਝਣ ਲਈ ਪੀ.ਐਸ.ਡੀ.ਐਮ ਦੇ ਅਧਿਕਾਰੀਆਂ ਜੀਐਮਡੀਆਈਸੀ, ਲਧਿਆਣਾ ਨਾਲ ਮੁਲਾਕਾਤ ਕੀਤੀ ਅਤੇ ਵਰਧਮਾਨ ਟੈਕਸਟਾਈਲਜ਼ ਤੇ ਟ੍ਰਾਈਡੈਂਟ ਕਾਰਪੋਰੇਟ ਦਫਤਰ ਦਾ ਦੌਰਾ ਵੀ ਕੀਤਾ ਤਾਂ ਜੋ ਲੋੜ ਅਨੁਸਾਰ ਜਨ ਸੰਸਾਧਨ(ਮੈਨ ਪਾਵਰ) ਮੁਹੱਈਆ ਕਰਵਾਈ ਜਾ ਸਕੇ। ਬੁਲਾਰੇ ਨੇ ਦੱਸਿਆ ਕਿ ਪੀਐਸਡੀਐਮ ਰਾਜ ਹੈੱਡਕੁਆਟਰ ਦੀ ਟੀਮ ਨੇ ਜ਼ਿਲ੍ਹਾ ਤੇ ਆਗਾਮੀ ਰੋਜ਼ਗਾਰ ਮੇਲਿਆਂ ਸਬੰਧੀ ਯੋਜਨਾਬੰਦੀ ਵੀ ਕੀਤੀ ਗਈ।

ਇਸ ਮੌਕੇ ਟ੍ਰੇਨਿੰਗ ਪਾਰਟਨਰ, ਰੋਜ਼ਗਾਰ ਅਫਸਰ ਤੇ ਜੀਐਮਡੀਆਈਸੀ, ਫਿਰੋਜ਼ਪੁਰ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਉਕਤ ਸਕੀਮ ਦੇ ਮਾਪਦੰਡਾਂ ਤੇ ਨਿਯਮਾਂ ਅਨੁਸਾਰ ਪ੍ਰਤੀਭਾਗੀਆਂ ਦੀ ਨਿਯੁਕਤੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ  ਸਮਰਪਿਤ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਪੀਐਸਡੀਐਮ ਤਹਿਤ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਵਿੱਚ ਸਿਖਲਾਈ ਲੈ ਚੁੱਕੇ ਨੌਜਵਾਨਾਂ ਲਈ ਬਿਹਤਰ ਰੋਜ਼ਗਾਰ ਮੌਕੇ ਪ੍ਰਦਾਨ ਕਰਵਾਉਣ ਲਈ ਪੀਐਸਡੀਐਮ ਦੇ ਮੈਨੇਜਰਾਂ ਵੱਲੋਂ ਹਾਕਿਨਜ਼ ਕੁੱਕਰ ਲਿਮਟਡ,

ਵਰਧਮਾਨ ਯਾਰਨਜ਼ ਤੇ ਥਰੈੱਡ ਲਿਮਟਡ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਥਿਤ ਜੀਐਨਏ ਗਿਅਰਜ਼ ਲਿਮਟਡ ਜਿਹੀਆਂ ਉਦਯੋਗਿਕ ਇਕਾਈਆਂ ਦਾ ਦੌਰਾ ਵੀ ਕੀਤਾ ਗਿਆ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੀਤੇ ਇਸ ਉਦਯੋਗਿਕ ਦੌਰੇ ਦੌਰਾਨ ਮਿਸ਼ਨ ਮੈਨੇਜਰਾਂ ਨੇ ਇਨ੍ਹਾਂ ਇਕਾਈਆਂ ਦੇ ਜਨ ਸੰਸਾਧਨਾਂ ਦਾ ਜਾਇਜ਼ਾ ਲਿਆ ਤਾਂ ਜੋ ਸੁਨਹਿਰੇ ਭਵਿੱਖ ਨਾਲ ਸਬੰਧਤ ਰੋਜ਼ਗਾਰ ਮੌਕਿਆਂ ਨੂੰ ਹੋਰ ਹੁਲਾਰਾ ਮਿਲ ਸਕੇ। ਉਦਯੋਗਾਂ ਨਾਲ ਸਬੰਧਤ ਇਨ੍ਹਾਂ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੌਰਾਨ ਉਹਨਾਂ (ਅਧਿਕਾਰੀਆਂ) ਵੱਲੋਂ ਅਜਿਹੇ ਰੋਜ਼ਗਾਰ ਮੇਲੇ ਆਯੋਜਿਤ ਕਰਵਾਉਣ ਅਤੇ ਡੀਪੀਐਮਯੂ  

ਦੀ ਟੀਮ ਦੇ ਸਹਿਯੋਗ ਨਾਲ ਕੈਂਪਸ ਇੰਟਰਵਿਊਜ਼ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਖੇਤਰ ਵਿੱਚ ਹੁਨਰਮੰਦ ਗ੍ਰਾਇੰਡਰ , ਟਰਨਰ ਦੀ ਭਾਰੀ ਮੰਗ ਹੈ। ਮਿਸ਼ਨ ਹੈਡਕਾਵਟਰ ਅਥਾਰਟੀਆਂ ਵੱਲੋਂ ਇਸੇ ਤਰ੍ਹਾਂ ਦੇ ਦੌਰੇ ਮੁਕਤਸਰ ਜ਼ਿਲ੍ਹੇ ਵਿੱਚ ਵੀ ਕੀਤੇ ਗਏ ਜਿੱਥੇ ਉਹਨਾਂ ਨੇ ਪੀਐਮਈਜੀਪੀ ਤਹਿਤ ਨਵੇਂ ਉੱਦਮੀ ਪ੍ਰੋਜੈਕਟਾਂ ਨਾਲ ਸਬੰਧਤ ਜੀਐਮਡੀਆਈਸੀ ਵੱਲੋਂ ਇਨਗੇਜ ਕੀਤੇ ਰੋਜ਼ਗਾਰ ਦਾਤਿਆਂ ਨਾਲ ਮੁਲਾਕਾਤ ਕੀਤੀ।