ਪੰਜਾਬ ਵੱਲੋਂ ਹੁਨਰ ਵਿਕਾਸ ਅਤੇ ਵੋਕੇਸ਼ਨਲ ਟਰੇਨਿੰਗ ਦੇ ਲਈ ਬੇਲਾਰੂਸ ਨਾਲ ਸਮਝੌਤਾ ਸਹੀਬੱਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਲਾਰੂਸ ਗਣਰਾਜ ਦੇ ਸਿੱਖਿਆ ਮੰਤਰਾਲੇ ਵੱਲੋਂ ਮੰਤਰੀ ਇਗੋਰ ਕਾਰਪੈਂਕੋ ਦੀ ਅਗਵਾਈ ਅਤੇ ਪੰਜਾਬ ਦੇ ਤਕਨੀਕੀ ਸਿੱਖਿਆ ਤੇ...

Charanjit Channi

ਚੰਡੀਗੜ੍ਹ (ਸ.ਸ.ਸ) : ਬੇਲਾਰੂਸ ਗਣਰਾਜ ਦੇ ਸਿੱਖਿਆ ਮੰਤਰਾਲੇ ਵੱਲੋਂ ਮੰਤਰੀ ਇਗੋਰ ਕਾਰਪੈਂਕੋ ਦੀ ਅਗਵਾਈ ਅਤੇ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰਾਲੇ ਵੱਲੋਂ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਹੁਨਰ ਵਿਕਾਸ ਅਤੇ ਵੋਕੇਸ਼ਨਲ ਟਰੇਨਿੰਗ ਦੇ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਪੰਜਾਬ ਅਤੇ ਬੇਲਾਰੂਸ ਵਿਚਕਾਰ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਹ ਸਮਝੌਤਾ ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਦੀ ਅਗਵਾਈ ਉੱਚ ਪੱਧਰੀ ਵਫ਼ਦ ਵੱਲੋਂ ਆਪਣੀ ਬੇਲਾਰੂਸ ਫੇਰੀ ਦੌਰਾਨ ਕੀਤਾ ਗਿਆ।

ਇਸ ਅਹਿਮ ਸਮਝੌਤੇ ਨੂੰ ਸਹੀਬੱਧ ਕਰਨ ਮੌਕੇ ਬੇਲਾਰੂਸ ਵਿਚ ਭਾਰਤ ਦੀ ਰਾਜਦੂਤ ਸ੍ਰੀਮਤੀ ਸੰਗੀਤਾ ਬਹਾਦੂਰ ਵੀ ਵਿਸੇਸ਼ ਤੌਰ 'ਤੇ ਹਾਜ਼ਿਰ ਰਹੀ। ਆਪਣੇ ਬੇਲਾਰੂਸ ਦੌਰੇ ਤੋਂ ਵਾਪਸੀ ਉਪਰੰਤ ਅੱਜ ਇੱਥਅੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਤਕਨੀਕੀ ਸਿੱੀਖਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱÎਸਿਆ ਕਿ ਇਹ ਸਮਝੌਤਾ ਤਕਨੀਕੀ ਸਿੱÎਖਿਆ ਦੇ ਖੇਤਰ ਵਿੱਚ ਦੋਵੇਂ ਦੇਸ਼ਾਂ ਲਈ ਨਵੇਂ ਰਾਹ ਖੋਲੇਗਾ ਅਤੇ ਬੇਲਾਰੂਸ ਅਤੇ ਭਾਰਤ ਦਰਮਿਆਨ ਸਿੱÎਖਿਆ ਦੇ ਖੇਤਰ ਵਿੱਚ ਆਪਸੀ ਸਹਿਯੋਗ ਲਈ ਅਹਿਮ ਸਿੱਧ ਹੋਵੇਗਾ।

ਸ੍ਰੀ ਚੰਨੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਸਮਝੌਤਾ ਦੋਵੇਂ ਦੇਸ਼ਾਂ ਲਈ ਕਿੱਤਾ ਸਿਖਲਾਈ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਠੋਸ ਉਪਰਾਲਿਆਂ ਨੂੰ ਲਾਗੂ ਕਰਨ ਲਈ ਅਧਾਰ ਵਜੋਂ ਕੰਮ ਕਰੇਗਾ। ਸ੍ਰੀ ਚੰਨੀ ਨੇ ਕਿਹਾ ਕਿ ਸਮਝੌਤੇ ਤਹਿਤ ਦੋਵੇਂ ਦੇਸ਼ ਕਿੱਤਾ ਸਿਖਲਾਈ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ ਹਨ, ਜਿਸ ਵਿੱਚ ਸਾਂਝੀ ਖੋਜ ਕਰਨਾ, ਪੰਜਾਬ ਵਿੱਚ ਸਕਿੱਲ ਯੂਨੀਵਰਸਿਟੀ ਦੀ ਸਥਾਪਨਾ ਲਈ ਸਟਾਫ਼ ਨੂੰ ਸਿਖਲਾਈ ਦੇਣਾ, ਪੰਜਾਬ ਦੇ ਨੌਜਵਾਨਾਂ ਲਈ ਬੇਲਾਰੂਸ ਵਿੱਚ ਸ਼ਾਰਟ ਟਰਮ ਦੇ ਵੀ.ਈ.ਟੀ. ਪ੍ਰੋਗਰਾਮ ਸ਼ੁਰੂ ਕਰਨਾ

ਬੇਲਾਰੂਸ ਵਿੱਚ ਸਕਿੱਲ ਅਪਗ੍ਰੇਡੇਸ਼ਨ ਅਤੇ ਇੰਟਰਨਸ਼ਿਪ ਨੂੰ ਪ੍ਰਫੁੱਲਤ ਕਰਨਾ, ਪੰਜਾਬ ਵਿੱਚ ਸੈਂਟਰ ਫਾਰ ਐਕਸੀਲੈਂਸ ਸਥਾਪਤ ਕਰਨਾ, ਉੱਚ ਸਿੱਖਿਆ ਪੱਧਰ 'ਤੇ ਡਿਊਲ ਸਰਟੀਫਿਕੇਸ਼ਨ ਅਤੇ ਸੰਯੁਕਤ ਸਟਾਫ਼ ਸਿਖਲਾਈ ਦੇਣਾ ਅਤੇ ਪੰਜਾਬ ਦੇ ਵੋਕੇਸ਼ਨਲ ਐਜ਼ੂਕੇਸ਼ਨਲ ਇੰਸਟੀਚਿਊਟਸ ਨੂੰ ਕੰਸਲਟੈਂਸੀ ਅਤੇ ਐਡਵਾਇਜ਼ਰੀ ਸੇਵਾਵਾਂ ਮੁਹੱਈਆ ਕਰਵਾਉਣਾ ਸ਼ਾਮਿਲ ਹੈ। ਉਨਾਂ ਅੱਗੇ ਕਿਹਾ ਕਿ ਇਸ ਕਦਮ ਨਾਲ ਨਾਲ ਦੋਵਾਂ ਦੇਸ਼ਾਂ ਅਤੇ ਇਨ੍ਹਾਂ ਦੇ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਸਾਂਝ ਵਧੇਗੀ। 

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਦੀ ਅਗਵਾਈ ਵਾਲੇ ਉੱਚ ਪੱਧਰੀ ਵਫ਼ਦ ਵਿੱਚ ਸਕੱਤਰ ਤਕਨੀਕੀ ਸਿੱਖਿਆ ਸ੍ਰੀ ਡੀ.ਕੇ. ਤਿਵਾੜੀ, ਵਧੀਕ ਡਾਇਰੈਕਟਰ ਸ੍ਰੀ ਮੋਹਨਬੀਰ ਸਿੰਘ ਅਤੇ ਡਾਇਰੈਕਟਰ ਅਕਾਦਮਿਕ ਡਾ. ਬਲਰਾਜ ਸਿੰਘ ਸ਼ਾਮਲ ਸਨ।ਜਿੰਨਾਂ ਬੇਲਾਰੂਸ ਵਿਚ ਸਿੱÎਖਿਆ ਮੰਤਰਾਲੇ, ਰੀਪਬਲਿਕਨ ਇੰਸਟੀਚਿਊਟ ਫਾਰ ਵੋਕੇਸ਼ਨਲ ਐਜ਼ੂਕੇਸ਼ਨ ਅਤੇ ਇਸਦੀ ਸ਼ਾਖਾਵਾਂ-ਕਾਲਜ ਆਫ਼ ਮਾਡਰਨ ਤਕਨਾਲੋਜੀ ਇਨ ਮਕੈਨੀਕਲ ਇੰਜਨੀਅਰਿੰਗ ਐਂਡ ਕਾਰ ਸਰਵਿਸ, ਮੋਲੋਡੈਚਨੋ ਸਟੇਟ ਪੋਲੀਟੈਕਨੀਕ ਕਾਲਜ, ਰਿਸੋਰਸ ਸੈਂਟਰ-ਈਕੋ ਟੈਕਨੋ ਪਾਰਕ ਵੋਲਮਾ, ਮਿਨਸਕ ਸਟੇਟ ਆਟੋਮੋਟਿਵ ਕਾਲਜ ਜਿਸਦਾ ਨਾਮ ਵਿਦਵਾਨ ਐਮ.ਐਸ. ਵਾਈਸੌਟਸਕੀ 'ਤੇ ਰੱਖਿਆ ਗਿਆ ਹੈ, ਦਾ ਵੀ ਦੌਰਾ ਕੀਤਾ,  ਜਿੱਥੇ ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਿਲੇ ਅਤੇ ਮੈਥੋਡੋਲੌਜ਼ੀਕਲ ਸਮੱਗਰੀ ਅਤੇ ਉਪਕਰਨਾਂ ਦਾ ਨਿਰੀਖਣ ਕੀਤਾ।