ਖਡੂਰ ਸਾਹਿਬ: ਪੰਜਾਬ ਵਿਚ ਅਕਸਰ ਹੀ ਲੜਾਈ ਅਤੇ ਖੁਨ ਖ਼ਰਾਬੇ ਦੀਆਂ ਘਟਨਾਵਾਂ ਸੁਣ ਨੂੰ ਮਿਲਦੀਆਂ ਹਨ। ਉੱਥੇ ਹੀ ਹੁਣ ਹਲਕਾ ਖਡੂਰ ਸਾਹਿਬ ਦੇ ਪਿੰਡ ਖਵਾਸਪੁਰ ਦੇ ਕਾਂਗਰਸੀ ਆਗੂ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ। ਦਰਅਸਲ, ਕਾਂਗਰਸ ਪਾਰਟੀ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਨੇ ਹਲਕਾ ਖਡੂਰ ਸਾਹਿਬ ਤੋਂ ਮੌਜੂਦਾ ਕਾਂਗਰਸੀ ਸਰਪੰਚ ਤੇ ਧੱਕੇ ਨਾਲ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਵਾਉਣ ਦੇ ਦੋਸ਼ ਲਗਾਏ ਹਨ।
ਇੰਨਾਂ ਹੀ ਨਹੀਂ ਸਾਬਕਾ ਚੇਅਰਮੈਨ ਨੇ ਪੁਲਿਸ ਦੀ ਮੌਜੂਦਗੀ ਵਿਚ ਜ਼ਮੀਨ ਤੇ ਚੱਲ ਰਹੇ ਕੰਮ ਨੂੰ ਰੁਕਵਾ ਦਿੱਤਾ। ਚੇਅਰਮੈਨ ਭੁਪਿੰਦਰ ਸਿੰਘ ਨੇ ਦਸਿਆ ਕਿ 21 ਕਨਾਲ ਤੇ ਅੱਠ ਮਰਲੇ ਪੰਚਾਇਤ ਦੀ ਸ਼ਾਮਲਾਟ ਦੀ ਜਗ੍ਹਾ ਹੈ। ਇਸ ਉੱਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। 2003 ਵਿਚ ਕੈਪਟਨ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਜੋ ਪਿੰਡਾਂ ਵਿਚ ਸ਼ਾਮਲਾਟ ਜਗ੍ਹਾ ਤੇ ਨਾਜਾਇਜ਼ ਕਬਜ਼ੇ ਹਨ ਉਹ ਕੋਰਟ ਵਿਚ ਕੇਸ ਦਰਜ ਕਰਵਾਉਣ।
ਕੇਸ ਕਰਨ ਤੋਂ ਬਾਅਦ ਸਰਪੰਚ ਐਫੀਡੈਵਿਟ ਦੇਵੇ ਕਿ ਪਿੰਡਾਂ ਵਿਚ ਸ਼ਾਮਲਾਟ ਤੇ ਕਬਜ਼ਾ ਨਹੀਂ ਹੈ। ਇਸ ਲਈ ਉਹਨਾਂ ਨੇ ਦਾਅਵਾ ਪਾਇਆ ਹੈ। ਓਧਰ ਕਾਂਗਰਸੀ ਮੌਜੂਦਾ ਸਰਪੰਚ ਜਗਰੂਪ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਜ਼ਮੀਨ ਪੰਚਾਇਤੀ ਨਹੀਂ ਹੈ ਅਤੇ ਪਰਿਵਾਰ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਰਪੰਚ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਜੋ ਪਿੰਡ ਦੀ ਸ਼ਾਮਲਾਟ ਹੈ ਉਹ ਪੰਚਾਇਤ ਦੀ ਨਹੀਂ ਹੈ।
ਉਸ ਨੇ ਉੱਥੇ ਟਿਊਬਵੈਲ ਵੀ ਲਗਾਇਆ ਹੈ। ਉਹ ਖੇਤੀਬਾੜੀ ਕਰਦੇ ਹਨ ਤੇ ਉਹਨਾਂ ਨੇ ਪੱਕੇ ਤੌਰ ਤੇ ਕਬਜ਼ਾ ਕੀਤਾ ਹੋਇਆ ਹੈ। ਦੱਸ ਦੇਈਏ ਕਿ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸੁਰੂ ਕਰ ਦਿੱਤੀ ਹੈ ਅਤੇ ਇਹ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਇੱਕ ਦੂਜੇ ਤੇ ਲਗਾਏ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।