ਇਕ ਲੇਖਕਾ ਨੇ ਲਗਾਇਆ ਟਰੰਪ ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਡੋਨਾਲਡ ਨੇ ਇਹਨਾਂ ਦੋਸ਼ਾਂ ਨੂੰ ਕੀਤਾ ਖਾਰਜ

Donald Trump

ਅਮਰੀਕਾ- ਅਮਰੀਕਾ ਵਿਚ ਇਕ ਲੇਖਕਾ ਨੇ ਦੇਸ਼ ਦੇ ਸਰਵਉੱਚ ਪਦ ਤੇ ਬੈਠੇ ਡੋਨਾਲਡ ਟਰੰਪ ਤੇ ਜਿਨਸੀ ਸੋਸ਼ਣ ਦਾ ਇਲਜ਼ਾਮ ਲਗਾਇਆ ਹੈ। ਅਮਰੀਕੀ ਕਾਲਮਿਸਟ ਈ ਜੀਨ ਕੈਰੋਲ ਨੇ ਦੋਸ਼ ਲਗਾਇਆ ਹੈ ਕਿ 1990 ਦੇ ਦਹਾਕੇ ਵਿਚ ਮੈਨਹਟਟਨ ਦੇ ਇਕ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ ਵਿਚ ਉਸ ਨਾਲ ਜਿਨਸੀ ਸੋਸ਼ਣ ਕੀਤਾ ਸੀ। ਹਾਲਾਂਕਿ ਇਹਨਾਂ ਦੋਸ਼ਾਂ ਨੂੰ ਡੋਨਾਲਡ ਟਰੰਪ ਨੇ ਖਾਰਜ ਕੀਤਾ ਹੈ।

ਟਰੰਪ ਨੇ ਜੋ ਬਿਆਨ ਜਾਰੀ ਕੀਤਾ ਹੈ ਉਸ ਵਿਚ ਉਹਨਾਂ ਨੇ ਕਿਹਾ ਹੈ ਕਿ ਉਹ ਕਦੇ ਉਸ ਔਰਤ ਨੂੰ ਮਿਲਿਆ ਹੀ ਨਹੀਂ। ਜਾਣਕਾਰੀ ਮੁਤਾਬਕ ਟਰੰਪ ਤੇ ਇਹ ਦੋਸ਼ ਉਸ ਔਰਤ ਦੁਆਰਾ ਲਿਖੀ ਇਕ ਕਿਤਾਬ 'ਹੀਡੀਅਸ ਮੈਨ' ਵਿਚ ਲਗਾਇਆ ਗਿਆ ਹੈ। ਕੌਰੋਲ ਨੇ ਇਹ ਲਿਖਿਆ ਕਿ 1995 ਜਾਂ 1996 ਵਿਚ ਬਰਗਡੋਰਫ ਗੁੱਡਮੈਨ ਵਿਚ ਉਸ ਦੀ ਦੋਸਤੀ ਟਰੰਪ ਨਾਲ ਹੋਈ ਸੀ।

ਇਕ ਦਿਨ ਟਰੰਪ ਟਰੰਪ ਨੇ ਉਸ ਨੂੰ ਡਰੈਸਿੰਗ ਰੂਮ ਦੀ ਕੰਧ ਨਾਲ ਧੱਕਾ ਮਾਰਿਆ ਅਤੇ ਆਪਣਾ ਸਾਰਾ ਜੋਰ ਉਸ ਉੱਤੇ ਲਗਾ ਦਿੱਤਾ। ਕੈਰੋਲ ਨੇ ਕਿਹਾ ਉਸ ਨੇ ਵੀ ਟਰੰਪ ਨੂੰ ਧੱਕਾ ਦਿੱਤਾ ਅਤੇ ਸਟੋਰ ਵਿਚੋਂ ਭੱਜ ਗਈ। ਕੈਰੋਲ ਦੀ ਨਵੀ ਕਿਤਾਬ ਦੇ ਇਕ ਅੰਸ਼ ਵਿਚ ਟਰੰਪ ਤੇ ਇਹ ਦੋਸ਼ ਲਗਾਇਆ ਗਿਆ ਹੈ। ਕੈਰੋਲ ਰਾਸ਼ਟਰਪਤੀ ਟਰੰਪ ਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਉਣ ਵਾਲੀ 16ਵੀਂ ਔਰਤ ਹੈ।