ਦਿੱਲੀ ਮੋਰਚੇ ਸਮੇਤ ਪੰਜਾਬ ਚ ਸੈਂਕੜੇ ਥਾਵਾਂ 'ਤੇ ਸਾੜੀਆਂ ਕੇਂਦਰ ਸਰਕਾਰ ਦੀਆਂ ਅਰਥੀਆਂ
ਫ਼ਿਲਮਸਾਜ਼ ਜਤਿੰਦਰ ਮੌਹਰ ਤੇ ਨਾਟਕਕਾਰ ਸੈਮੁਅਲ ਜੌਹਨ ਨੇ ਵੀ ਕੀਤੀ ਸ਼ਮੂਲੀਅਤ
farmer
ਚੰਡੀਗੜ੍ਹ: ਦਿੱਲੀ ਕਿਸਾਨ ਮੋਰਚੇ 'ਚ ਅੱਜ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਛੇ ਥਾਵਾਂ ਉੱਤੇ ਅਤੇ ਪੰਜਾਬ 'ਚ 14 ਜ਼ਿਲਿਆਂ ਦੇ 500 ਤੋਂ ਵਧੇਰੇ ਥਾਵਾਂ ਉੱਤੇ ਮੋਦੀ ਹਕੂਮਤ ਦੀਆਂ ਅਰਥੀਆਂ ਨੂੰ ਲਾਂਬੂ ਲਾਏ ਗਏ। ਦਿੱਲੀ ਦੇ ਟਿਕਰੀ ਬਾਰਡਰ 'ਤੇ ਚੱਲ ਰਹੇ ਮੋਰਚੇ 'ਚ ਪਹਿਲਾਂ ਦੀ ਤਰ੍ਹਾਂ ਛੇ ਥਾਵਾਂ 'ਤੇ ਸਟੇਜਾਂ ਲਾਕੇ ਕੀਤੇ ਪ੍ਰਦਰਸ਼ਨਾਂ ਦੌਰਾਨ ਬੁਲਾਰਿਆਂ ਨੇ ਸੰਘਰਸ਼ ਦੇ ਅੰਦਰ ਡਟੇ ਹੋਏ ਲੋਕਾਂ ਦੀਆਂ ਜ਼ੋਰਦਾਰ ਭਾਵਨਾਵਾਂ ਦੀ ਤਰਜਮਾਨੀ ਕਰਦੀਆਂ ਰੋਹ ਭਰਪੂਰ ਤਕਰੀਰਾਂ ਕੀਤੀਆਂ ਅਤੇ ਮੁਕੰਮਲ ਜਿੱਤ ਤੱਕ ਡਟੇ ਰਹਿਣ ਦੇ ਐਲਾਨ ਕੀਤੇ ।