ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੀ ਬਦਲੀ ਡੇਟਸ਼ੀਟ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਬਦਲ ਦਿੱਤੀ ਹੈ...

Punjab School Education Board

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਬਦਲ ਦਿੱਤੀ ਹੈ। ਬੋਰਡ ਵੱਲੋਂ ਇਸਦੇ ਪਿੱਛੇ ਦੀ ਵਜ੍ਹਾ ਪ੍ਰਬੰਧਕੀ ਕਾਰਨ ਦੱਸੇ ਜਾ ਰਹੇ ਹਨ। ਪਹਿਲਾਂ ਪ੍ਰੀਖਿਆ ਫਰਵਰੀ ਵਿਚ ਕਰਵਾਈ ਜਾਣੀ ਸੀ,  ਲੇਕਿਨ ਹੁਣ ਇਹ ਪਰੀਖਿਆਵਾਂ ਮਾਰਚ ਦੇ ਸ਼ੁਰੂ ਵਿਚ ਹੋਣਗੀਆਂ।

ਬੋਰਡ ਦੇ ਪਰੀਖਿਆ ਕੰਟਰੋਲਰ ਜਨਕ ਰਾਜ ਮਹਰੋਕ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਤੋਂ 26 ਫਰਵਰੀ ਤੱਕ ਕਰਵਾਈਆਂ ਜਾਣੀਆਂ ਸੀ। ਜਦਕਿ ਹੁਣ ਇਹ ਪ੍ਰੀਖਿਆਵਾਂ 14 ਮਾਰਚ ਤੋਂ 23 ਮਾਰਚ ਤੱਕ ਹੋਣਗੀਆਂ।

ਪ੍ਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ। ਪਰੀਖਿਆ ਦਾ ਸਮਾਂ 10 ਤੋਂ 1.15 ਵਜੇ ਤੱਕ ਰਹੇਗਾ। 5ਵੀਂ ਸ਼੍ਰੇਣੀ ਦੇ ਪ੍ਰੈਕਟੀਕਲ ਮਜ਼ਮੂਨਾਂ ਦੀ ਪਰੀਖਿਆ ਹੁਣ 24 ਅਤੇ 25 ਮਾਰਚ 2020 ਵਿੱਚ ਹੋਵੇਗੀ। 

ਪ੍ਰੀਖਿਆ ਸਹੂਲਤ ਅਨੁਸਾਰ ਸਕੂਲ ਪੱਧਰ ਉੱਤੇ ਹੋਵੇਗੀ। ਉਥੇ ਹੀ,  8ਵੀਂ ਸ਼੍ਰੇਣੀ ਦੀ ਪਰੀਖਿਆ ਤਿੰਨ ਤੋਂ ਮਾਰਚ ਤੋਂ 14 ਮਾਰਚ ਤੱਕ ਕਰਵਾਈ ਜਾਣੀ ਸੀ। ਉਥੇ ਹੀ, ਹੁਣ ਵੀ ਪ੍ਰੀਖਿਆ 3 ਮਾਰਚ ਤੋਂ ਸ਼ੁਰੂ ਹੋਵੇਗੀ।

ਜਦਕਿ ਪ੍ਰੀਖਿਆ 16 ਮਾਰਚ ਨੂੰ ਖ਼ਤਮ ਹੋਵੇਗੀ।  ਪਰੀਖਿਆ ਸਵੇਰੇ 9 ਵਜੇ ਤੋਂ 12.15 ਵਜੇ ਤੱਕ ਹੋਵੇਗੀ। ਪ੍ਰੈਕਟੀਕਲ ਪ੍ਰੀਖਿਆ 18 ਤੋਂ 25 ਮਾਰਚ 2020 ਤੱਕ ਹੋਵੇਗੀ। ਇਹ ਪ੍ਰੀਖਿਆ ਸਕੂਲ ਪੱਧਰ ਉੱਤੇ ਹੋਵੇਗੀ। ਪ੍ਰੀਖਿਆ ਸਬੰਧੀ ਜਾਣਕਾਰੀ ਬੋਰਡ ਦੀ ਵੈਸਬਾਇਟ www.pseb.ac.in ਤੋਂ ਹਾਸਲ ਕੀਤੀ ਜਾ ਸਕਦੀ ਹੈ।