ਕੈਪਟਨ ਤੇ ਜਾਖੜ ਦੀ 21 ਮੈਂਬਰੀ ਕਮੇਟੀ ਕਰੇਗੀ ਲੋਕਸਭਾ ਉਮੀਦਵਾਰ ਦੀ ਸਿਫ਼ਾਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਿਸ਼ਨ 2019 ਲੋਕਸਭਾ ਚੋਣ  ਦੇ ਮੱਦੇਨਜ਼ਰ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ...

Captain Amarinder Singh

ਚੰਡੀਗੜ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਿਸ਼ਨ 2019 ਲੋਕਸਭਾ ਚੋਣ  ਦੇ ਮੱਦੇਨਜ਼ਰ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਤਾ ਵਿਚ 21 ਮੈਂਬਰੀ ਚੋਣ ਕਮੇਟੀ ਬਣਾਈ ਹੈ। ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਮੈਂਬਰ ਹੈ। ਇਹ ਕਮੇਟੀ ਉਮੀਦਵਾਰ ਦੇ ਨਾਮ ਦੀ ਸਿਫਾਰਿਸ਼ ਹਾਈਕਮਾਨ ਤੋਂ ਕਰੇਗੀ। ਜਿਸ ਨੂੰ ਸੈਂਟਰਲ ਚੋਣ ਕਮੇਟੀ ਫਾਈਨਲ ਕਰੇਗੀ। 21 ਮੈਂਬਰੀ ਕੈਂਪੇਨ ਕਮੇਟੀ ਦੇ ਚੈਅਰਮੈਨ ਸੀਐਮ ਕੈਪਟਨ ਅਮਰਿੰਦਰ ਸਿੰਘ ਹੋਣਗੇ। ਇਸ ਵਿਚ ਨਵਜੋਤ ਸਿੰਘ ਸਿੱਧੂ ਦੀ ਵੀ ਅਹਿਮ ਜ਼ਿੰਮੇਦਾਰੀ ਹੋਵੇਗੀ। ਟੀਮ ਵਿਚ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਸ਼ਮਸ਼ੇਰ ਸਿੰਘ ਦੂਲੋ ਵੀ ਹਨ।

ਕੋਆਰਡੀਨੈਸ਼ਨ ਕਮੇਟੀ ਲਈ ਏਆਈਸੀਸੀ ਦੀ ਜਨਰਲ ਸੈਕਟਰੀ ਆਸ਼ਾ ਕੁਮਾਰੀ ਦੀ ਪ੍ਰਧਾਨਤਾ ਵਿਚ ਰਾਜਿੰਦਰ ਕੌਰ ਭੱਠਲ ਅਤੇ ਲਾਲ ਸਿੰਘ ਨੂੰ ਅਹਿਮ ਰੋਲ ਮਿਲਿਆ ਹੈ। ਪ੍ਰਚਾਰ ਅਤੇ ਮੀਡੀਆ ਕਮੇਟੀ ਦੀ ਕਮਾਨ ਵਿਜੇ ਇੰਦਰ ਸਿੰਗਲਾ ਅਤੇ ਮਨੀਸ਼ ਤੀਵਾਰੀ ਨੂੰ ਸੌਂਪੀ ਗਈ ਹੈ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਸੰਗਰੂਰ ਲੋਕਸਭਾ ਸੀਟ ਅਤੇ ਪੰਜਾਬ ਕਾਂਗਰਸ ਪਵਨ ਦੀਵਾਨ ਨੇ ਲੁਧਿਆਣਾ ਲੋਕਸਭਾ ਸੀਟ ਤੋਂ ਅਪਣੀ ਦਾਵੇਦਾਰੀ ਪੇਸ਼ ਕੀਤੀ ਹੈ। ਭੱਠਲ ਅਪਣਾ ਆਵੇਦਨ ਚੰਡੀਗੜ੍ਹ ਸਥਿਤ ਪਾਰਟੀ ਹੈਡਕੁਆਰਟਰ ਵਿਚ ਜਮਾਂ ਕਰਵਾਏਗੀ।

ਚੰਡੀਗੜ੍ਹ ਸੀਟ ਲਈ ਮਨੀਸ਼ ਤੀਵਾਰੀ, ਪਵਨ ਬੰਸਲ ਅਤੇ ਨਵਜੋਤ ਕੌਰ ਸਿੱਧੂ ਵੀ ਅਪਣੀ ਦਾਵੇਦਾਰੀ ਜਤਾ ਚੁੱਕੇ ਹਨ। ਪੰਜ ਕਮੇਟੀਆਂ ਵਿਚ ਕਪੂਰਥਲਾ ਵਿਜਿਟ ਹਲਕੇ ਨੂੰ ਜਗ੍ਹਾਂ ਨਹੀਂ ਮਿਲੀ। ਹਾਲਾਂਕਿ ਪਬਲੀਸਿਟੀ ਕਮੇਟੀ ਵਿਚ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਮੀਡੀਆ ਕੋਆਰਡੀਨੈਸ਼ਨ ਕਮੇਟੀ ਵਿਚ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਸ਼ਾਮਲ ਕੀਤਾ ਗਿਆ ਹੈ।