ਪੰਜਾਬ ਦੇ ਸਰਹੱਦੀ ਇਲਾਕੇ ਹੁਣ ਹੋਣਗੇ ਮਜ਼ਬੂਤ – ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕਈ ਇਲਾਕੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਜੁੜੇ ਹੋਏ....

Capt Amarinder Singh

ਚੰਡੀਗੜ੍ਹ : ਪੰਜਾਬ ਦੇ ਕਈ ਇਲਾਕੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਕਈ ਵਾਰ ਪੰਜਾਬ ਵਿਚ ਅਤਿਵਾਦੀ ਘਟਨਾਵਾਂ ਵੀ ਹੋ ਚੁੱਕੀਆਂ ਹਨ। ਅਜਿਹੀਆਂ ਘਟਨਾਵਾਂ ਦੇ ਹੋਣ ਉਤੇ ਸਰਕਾਰ ਨੂੰ ਮਦਦ ਲਈ ਕੇਂਦਰ ਦਾ ਮੁੰਹ ਤੱਕਣਾ ਪੈਂਦਾ ਹੈ। ਪਰ ਹੁਣ ਪੰਜਾਬ ਸਰਕਾਰ ਅਪਣੇ ਆਪ ਅਜਿਹੀਆਂ ਘਟਨਾਵਾਂ ਨਾਲ ਨਿਬੜਨ ਦੀ ਤਿਆਰੀ ਕਰ ਰਹੀ ਹੈ।

ਇਸ ਦੇ ਲਈ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਕਮਾਂਡੋ ਬਟਾਲੀਅਨ ਨੂੰ ਸਪੈਸ਼ਲ ਆਪਰੈਸ਼ਨ ਗਰੁੱਪ (ਐਸਓਜੀ) ਵਿਚ ਮਰਜ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। ਐਸਓਜੀ ਲਈ 16.54 ਕਰੋੜ ਰੱਖੇ ਗਏ ਹਨ। ਇਹ ਪੈਸਾ ਹਥਿਆਰਾਂ ਦੇ ਆਧੁਨਿਕੀਕਰਨ ਅਤੇ ਅਪਗ੍ਰੇਡ ਲਈ ਖਰਚ ਕੀਤਾ ਜਾਵੇਗਾ। ਕੈਪਟਨ ਨੇ ਕਮਾਂਡੋ ਨੂੰ ਰਿਸ਼ਕ ਭੱਤਾ ਦੇਣ ਦੇ ਪ੍ਰਸਤਾਵ ਨੂੰ ਵੀ ਸਹਿਮਤੀ ਦੇ ਦਿਤੀ ਹੈ ਜੋ ਮੁੱਢਲੀ ਤਨਖਾਹ ਦੀ 40 ਫ਼ੀਸਦੀ ਦਰ ਦੇ ਨਾਲ ਦਿਤਾ ਜਾਵੇਗਾ।

ਇਹ ਦੇਸ਼ ਦੇ ਦੂਜੇ ਰਾਜਾਂ ਵਿਚ ਸਪੈਸ਼ਲ ਫੋਰਸ ਨੂੰ ਦਿਤੇ ਜਾ ਰਹੇ ਭੱਤਿਆਂ ਦੀ ਤਰਜ਼ ਉਤੇ ਹੋਵੇਗਾ ਖਜਾਨੇ ਉਤੇ 5.15 ਕਰੋੜ ਰੁਪਏ ਦਾ ਬੋਝ ਪਵੇਗਾ। ਸਮਾਨ, ਹਥਿਆਰਾਂ, ਸੰਚਾਰ ਪ੍ਰਣਾਲੀ ਅਤੇ ਬੁਨਿਆਦੀ ਢਾਂਚਿਆਂ ਦੀ ਉਸਾਰੀ ਉਤੇ ਖਰਚ ਕੀਤੇ ਜਾਣਗੇ। ਪਹਿਲੇ ਸਾਲ ਇਨ੍ਹਾਂ ਸਭ ਉਤੇ 8.66 ਕਰੋੜ ਰੁਪਏ ਖਰਚ ਕੀਤੇ ਜਾਣਗੇ।