Punjab News: ਪੰਜਾਬ ’ਚ ਕੈਂਸਰ ਨੂੰ ਹਰਾਉਣ ਲਈ ਨਵੀਂ ਰਣਨੀਤੀ; ਧਰਤੀ ਹੇਠਲੇ ਪਾਣੀ ਵਿਚ ਕੀਤੀ ਜਾਵੇਗੀ ਯੂਰੇਨੀਅਮ ਦੀ ਜਾਂਚ

ਏਜੰਸੀ

ਖ਼ਬਰਾਂ, ਪੰਜਾਬ

ਇਹ ਕੰਮ ਭਾਭਾ ਪਰਮਾਣੂ ਖੋਜ ਕੇਂਦਰ (BARC) ਵਲੋਂ ਕੀਤਾ ਜਾਵੇਗਾ।

New strategy to defeat cancer in Punjab

Punjab News: ਪੰਜਾਬ ਵਿਚ ਕੈਂਸਰ ਨੂੰ ਹਰਾਉਣ ਲਈ ਹੁਣ ਨਵੀਂ ਰਣਨੀਤੀ ਕੰਮ ਕਰੇਗੀ। ਮਾਲਵੇ ਦੇ ਨਾਲ-ਨਾਲ ਦੋਆਬਾ ਅਤੇ ਮਾਝਾ ਖੇਤਰ ਵਿਚ ਵੀ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਜਾਂਚ ਕੀਤੀ ਜਾਵੇਗੀ। ਇਹ ਕੰਮ ਭਾਭਾ ਪਰਮਾਣੂ ਖੋਜ ਕੇਂਦਰ (BARC) ਵਲੋਂ ਕੀਤਾ ਜਾਵੇਗਾ। ਇਸ ਦੇ ਲਈ, ਬੀਏਆਰਸੀ ਦੋਵਾਂ ਖੇਤਰਾਂ ਵਿਚ ਇਕ-ਇਕ ਜ਼ਿਲ੍ਹੇ ਦੀ ਚੋਣ ਕਰੇਗੀ। ਜਿਸ ਤੋਂ ਬਾਅਦ ਜਾਂਚ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ।

ਇਸ ਜਾਂਚ ਵਿਚ ਜੋ ਵੀ ਨਤੀਜਾ ਸਾਹਮਣੇ ਆਵੇਗਾ, ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪਿਆ ਜਾਵੇਗਾ। ਪੰਜਾਬ ਸਰਕਾਰ ਕੈਂਸਰ ਪ੍ਰਤੀ ਗੰਭੀਰ ਹੈ। ਸਰਕਾਰ ਵਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸਕਰੀਨਿੰਗ ਕੈਂਪਾਂ ਤੋਂ ਲੈ ਕੇ ਇਲਾਜ ਲਈ ਵਿੱਤੀ ਸਹਾਇਤਾ ਤਕ ਹਰ ਚੀਜ਼ ਪ੍ਰਦਾਨ ਕੀਤੀ ਜਾ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਮਾਮਲਾ ਸਾਲ 2010 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚਿਆ ਸੀ, ਜਦੋਂ ਸੂਬੇ ਵਿਚ ਕੈਂਸਰ ਫੈਲਣਾ ਸ਼ੁਰੂ ਹੋਇਆ। ਇਸ ਦੇ ਨਾਲ ਹੀ ਮਾਲਵਾ ਇਸ ਬਿਮਾਰੀ ਦਾ ਸੱਭ ਤੋਂ ਵੱਧ ਸ਼ਿਕਾਰ ਸੀ। ਇਸ ਤੋਂ ਬਾਅਦ ਹਾਈ ਕੋਰਟ ਨੇ ਪਾਣੀ ਵਿਚ ਯੂਰੇਨੀਅਮ ਦੀ ਜਾਂਚ ਦੀ ਜ਼ਿੰਮੇਵਾਰੀ ਬੀਏਆਰਸੀ ਨੂੰ ਸੌਂਪ ਦਿਤੀ ਸੀ। ਬੀਏਆਰਸੀ ਨੇ 4 ਜ਼ਿਲ੍ਹਿਆਂ ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮਾਨਸਾ ਵਿਚ 1500 ਪਾਣੀ ਦੇ ਨਮੂਨੇ ਲਏ ਸਨ।

ਇਨ੍ਹਾਂ ਵਿਚੋਂ 35% ਨਮੂਨਿਆਂ ਵਿਚ ਯੂਰੇਨੀਅਮ ਜ਼ਿਆਦਾ ਪਾਇਆ ਗਿਆ। ਇਸ ਦੇ ਨਾਲ ਹੀ ਬਠਿੰਡਾ ਜ਼ਿਲ੍ਹਾ ਇਸ ਤੋਂ ਜ਼ਿਆਦਾ ਪ੍ਰਭਾਵਿਤ ਪਾਇਆ ਗਿਆ। ਨਿਯਮਾਂ ਅਨੁਸਾਰ ਪੀਣ ਵਾਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ 60 ਹਿੱਸੇ ਪ੍ਰਤੀ ਅਰਬ (ਪੀਪੀਬੀ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰ, ਇਥੇ 10 ਗੁਣਾ ਜ਼ਿਆਦਾ ਪਾਇਆ ਗਿਆ।

ਅਦਾਲਤ ਦੀ ਸਹਾਇਤਾ ਕਰ ਰਹੇ ਐਡਵੋਕੇਟ ਰੁਪਿੰਦਰ ਸਿੰਘ ਖੋਸਲਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਅਦਾਲਤ ਵਿਚ ਉਠਾਇਆ ਹੈ। ਉਨ੍ਹਾਂ ਦਸਿਆ ਕਿ ਬਠਿੰਡਾ ਦਾ ਥਰਮਲ ਪਲਾਂਟ ਬੰਦ ਕਰ ਦਿਤਾ ਗਿਆ ਹੈ। ਅਜਿਹੇ 'ਚ ਭਾਖੜਾ ਨਹਿਰ 'ਚੋਂ ਜੋ ਪਾਣੀ ਉਥੇ ਆ ਰਿਹਾ ਸੀ। ਇਸ ਦੀ ਹੁਣ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਇਹ ਪਾਣੀ ਪੂਰੀ ਤਰ੍ਹਾਂ ਸਾਫ਼ ਹੈ। ਜਦਕਿ ਇਹ ਪਾਣੀ ਬਠਿੰਡਾ ਦੇ ਲੋਕਾਂ ਲਈ ਵਰਤਿਆ ਜਾ ਸਕਦਾ ਹੈ। ਹਾਲਾਂਕਿ ਬਠਿੰਡਾ ਛਾਉਣੀ ਨੂੰ ਭਾਖੜਾ ਤੋਂ ਹੀ ਪਾਣੀ ਦੀ ਸਪਲਾਈ ਮਿਲਦੀ ਹੈ। ਇਹ ਕੇਸ ਮੁਹਾਲੀ ਵਾਸੀ ਬ੍ਰਿਜੇਂਦਰ ਸਿੰਘ ਵਲੋਂ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ।

 (For more Punjabi news apart from New strategy to defeat cancer in Punjab, stay tuned to Rozana Spokesman)