ਮਲੇਸ਼ੀਆ ‘ਚ ਔਰਤ ਸਣੇ 3 ਪੰਜਾਬੀ ਫਸੇ, ਭਗਵੰਤ ਮਾਨ ਕੋਲੋਂ ਮੰਗੀ ਮੱਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਜੰਟ ਦੇ ਝਾਂਸੇ ਵਿਚ ਆ ਕੇ 6 ਮਹੀਨੇ ਪਹਿਲਾਂ ਰੋਜ਼ਗਾਰ ਦੇ ਲਈ ਮਲੇਸ਼ੀਆ ਭੇਜੇ ਗਏ ਦੋ ਨੌਜਵਾਨ ਅਤੇ ਇੱਕ ਔਰਤ ਨੂੰ ਕੰਮ ਨਾ ਮਿਲਣ ਕਾਰਨ ਮਲੇਸ਼ੀਆ...

Bhagwant Maan

ਸੰਗਰੂਰ : ਏਜੰਟ ਦੇ ਝਾਂਸੇ ਵਿਚ ਆ ਕੇ 6 ਮਹੀਨੇ ਪਹਿਲਾਂ ਰੋਜ਼ਗਾਰ ਦੇ ਲਈ ਮਲੇਸ਼ੀਆ ਭੇਜੇ ਗਏ ਦੋ ਨੌਜਵਾਨ ਅਤੇ ਇੱਕ ਔਰਤ ਨੂੰ ਕੰਮ ਨਾ ਮਿਲਣ ਕਾਰਨ ਮਲੇਸ਼ੀਆ ਵਿਚ ਫਸ ਗਏ ਸਨ। ਪੀੜਤਾਂ ਨੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਨੂੰ ਵੀਡੀਓ ਅਤੇ ਪੱਤਰ ਭੇਜ ਕੇ ਦੇਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਇੱਕ ਪੀੜਤ ਨੌਜਵਾਨ ਦੇ ਦਾਦਾ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਨੌਜਵਾਨਾਂ ਨੂੰ ਦੇਸ਼ ਵਾਪਸ ਲਿਆਉਣ ਦੀ ਅਪੀਲ ਕੀਤੀ।

ਲੁਧਿਆਣਾ ਦੇ ਕੋਲ ਭੱਦੀਵਾਲ ਪਿੰਡ ਨਿਵਾਸੀ ਧਨਵੰਤ ਸਿੰਘ ਨੇ ਵੀਡੀਓ ਵਿਚ ਦੱਸਿਆ ਕਿ ਮਲੇਸ਼ੀਆ ਵਿਚ ਉਸ ਦੇ ਨਾਲ ਜਲੰਧਰ ਦਾ ਵਿਕਾਸ ਅਤੇ ਇੱਕ ਮਹਿਲਾ ਨਵਦੀਪ ਕੌਰ ਫਸੇ ਹੋਏ ਹਨ। ਏਜੰਟ ਉਨ੍ਹਾਂ ਮਲੇਸ਼ੀਆ ਵਿਚ 11 ਮਹੀਨੇ ਦੇ ਵਰਕ ਪਰਮਿਟ 'ਤੇ ਲੈ ਕੇ ਆਇਆ ਸੀ, ਪ੍ਰੰਤੂ ਇੱਥੇ ਤਿੰਨ ਮਹੀਨੇ ਇੱਕ ਰੈਸਟੋਰੈਂਟ ਵਿਚ ਕੰਮ ਕਰਾਉਣ ਤੋਂ ਬਾਅਦ ਏਜੰਟ ਗਾਇਬ ਹੋ ਗਿਆ। ਉਨ੍ਹਾਂ ਤਿੰਨ ਮਹੀਨੇ ਦੇ ਕੰਮ ਦੇ ਪੈਸੇ ਨਹੀਂ ਦਿੱਤੇ ਗਏ ਹਨ। ਉਨ੍ਹਾਂ ਪਤਾ ਚਲਿਆ ਕਿ ਉਨ੍ਹਾਂ ਦੇ ਪਾਸਪੋਰਟ 'ਤੇ 3 ਮਹੀਨੇ ਦਾ ਵਰਕ  ਵੀਜ਼ਾ ਲੱਗਾ ਹੈ।

ਹੁਣ ਉਨ੍ਹਾਂ ਦੇ ਕੋਲ ਮਲੇਸ਼ੀਆ ਵਿਚ ਰਹਿਣ ਅਤੇ ਖਾਣ ਲਈ ਕੁਝ ਨਹੀਂ ਹੈ। ਉਹ ਮਲੇਸ਼ੀਆ ਪੁਲਿਸ ਤੋਂ ਲੁਕ ਕੇ ਰਹਿ ਰਹੇ ਹਨ। ਉਨ੍ਹਾਂ ਹਰ ਸਮੇਂ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੀੜਤਾਂ ਨੂੰ ਜਿਸ ਏਜੰਟ ਨੇ ਮਲੇਸ਼ੀਆ ਭੇਜਿਆ ਸੀ ਉਸ ਦਾ ਪਤਾ ਅਤੇ ਨੰਬਰ ਮੰਗਿਆ ਗਿਆ ਹੈ। ਨੌਜਵਾਨਾਂ ਦੇ ਜ਼ਰੂਰੀ ਕਾਗਜ਼ ਮੰਗੇ ਗਏ ਹਨ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਪੀੜਤਾਂ ਨੂੰ ਦੇਸ਼ ਲਿਆਇਆ ਜਾਵੇਗਾ ਅਤੇ ਧੋਖਾਧੜੀ ਕਰਨ ਵਾਲੇ ਏਜੰਟਾਂ 'ਤੇ ਕਾਰਵਾਈ ਦੇ ਲਈ ਲਿਖਿਆ ਜਾਵੇਗਾ।