ਬਿਜਲੀ ਅੰਦੋਲਨ ਤਹਿਤ 6000 ਪਿੰਡਾਂ ਤੱਕ ਪਹੁੰਚੇ 'ਆਪ' ਆਗੂ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਹੁਣ ਤੱਕ ਸੂਬੇ ਦੇ ਲਗਭਗ...

People protest against punjab government

ਚੰਡੀਗੜ੍ਹ :  ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਹੁਣ ਤੱਕ ਸੂਬੇ ਦੇ ਲਗਭਗ 6000 ਪਿੰਡਾਂ ਦਾ ਦੌਰਾ ਕਰ ਚੁੱਕੀ ਹੈ। 'ਆਪ' ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 'ਆਪ' ਆਗੂ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਜਾ ਕੇ ਬਿਜਲੀ ਸੁਣਵਾਈਆਂ ਕਰ ਰਹੇ ਹਨ।
ਮਾਨ ਨੇ ਦੱਸਿਆ ਕਿ ਬਿਜਲੀ ਸੁਣਵਾਈ ਦੌਰਾਨ ਗ਼ਰੀਬ ਲੋਕ, ਜਿਨ੍ਹਾਂ ਦੇ ਘਰ ਇੱਕ ਬਲੱਬ ਜਾਂ ਪੱਖਾ ਹੀ ਚੱਲਦਾ ਹੈ, ਉਨ੍ਹਾਂ ਦੇ ਵੀ ਹਜ਼ਾਰਾਂ ਰੁਪਏ ਵਿਚ ਬਿੱਲ ਆਉਣ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ ਪੀੜਿਤ ਪਰਿਵਾਰ ਨੂੰ ਨਾਲ ਲੈ ਕੇ 'ਆਪ' ਆਗੂ ਬਿਜਲੀ ਅਧਿਕਾਰੀਆਂ ਨਾਲ ਮਿਲ ਰਹੇ ਹਨ ਅਤੇ ਸਮੱਸਿਆਵਾਂ ਦਾ ਹੱਲ ਕਰਵਾ ਰਹੇ ਹਨ।