ਗੈਸ ਸਿਲੰਡਰ ਲੀਕ ਹੋਣ ਕਾਰਨ ਵਾਪਰਿਆ ਹਾਦਸਾ: ਦੋ ਵਿਅਕਤੀ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਫਿਲਹਾਲ ਅੱਗ ਲੱਗਣ ਕਾਰਨ ਕਮਰੇ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। 

photo

 

ਚੰਡੀਗੜ੍ਹ : ਸੈਕਟਰ 29 ਵਿੱਚ ਇੱਕ ਘਰ ਕਮਰਸ਼ੀਅਲ ਗੈਸ ਸਿਲੰਡਰ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ 'ਚ ਦੋ ਲੋਕ ਜ਼ਖਮੀ ਹੋ ਗਏ। ਦੋਵਾਂ ਦਾ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜ਼ਖਮੀ ਹੋਣ ਵਾਲੇ ਵਿਅਕਤੀ ਗੋਲਗੱਪੇ ਤੇ ਹੋਰ ਸਮਾਨ ਬਣਾ ਰਹੇ ਸਨ ਕਿ ਅਚਾਨਕ 5 ਕਿਲੋ ਦੇ ਛੋਟੇ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਦੌਰਾਨ ਉਸ ਵਿਚੋਂ ਗੈਸ ਲੀਕ ਹੋਣ ਲੱਗੀ। ਜਿਸ ਤੋਂ ਬਾਅਦ ਦੋਵੇਂ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ।

ਪੜ੍ਹੋ ਇਹ ਖ਼ਬਰ :ਪਾਕਿਸਤਾਨ : ਪੁਲਿਸ ਵੈਨ 'ਚ ਧਮਾਕਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ

ਅੱਗ ਵਿਚ ਝੁਲਸਣ ਵਾਲਿਆ ਦੀ ਪਛਾਣ 25 ਸਾਲਾ ਸੁਨੀਲ ਜਿਸ ਦੀ ਛਾਤੀ ਬੁਰੀ ਤਰ੍ਹਾ ਸੜ ਗਈ ਤੇ ਦੂਜੇ ਵਿਅਕਤੀ ਦਾ ਨਾਂ ਅਮਰ ਸੀ ਜਿਸ ਨੇ ਬਚਣ ਲਈ ਖਿੜਕੀ ਤੋਂ ਛਾਲ ਮਾਰ ਦਿੱਤੀ ਸੀ ਤੇ ਉਸ ਦੀ ਇਕ ਲੱਤ ’ਚ ਫਰੈਕਚਰ ਆ ਗਿਆ।

ਪੜ੍ਹੋ ਇਹ ਖ਼ਬਰ : ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਤੇ ਇੰਡਸਟਰੀਅਲ ਏਰੀਆ ਫਾਇਰ ਸਟੇਸ਼ਨ ਤੋਂ ਕਰਮਚਾਰੀ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ। ਫਿਲਹਾਲ ਅੱਗ ਲੱਗਣ ਕਾਰਨ ਕਮਰੇ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।